ਸਾਇਕਲ ਚਲਾਉਣ ਨਾਲ ਸਿਹਤ ਠੀਕ ਅਤੇ ਵਾਤਾਵਰਣ ਸਾਫ ਰਹਿੰਦੈ

0
62

ਮਾਨਸਾ 11 ਜੂਨ (ਸਾਰਾ ਯਹਾ/ ਹੀਰਾ ਸਿੰਘ ਮਿੱਤਲ )ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਸਾਇਕਲਿੰਗ ਕਰਨ ਉਪਰੰਤ ਮੂਸਾ ਰੋਡ ਤੇ ਬੀਜਾਂ ਦੀ ਫੈਕਟਰੀ ਵਿਖੇ ਛਾਂਦਾਰ ਦਰਖਤ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਅਸ਼ਵਨੀ ਬਿੱਟੂ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਰ ਰੋਜ਼ ਸਵੇਰੇ 20 ਤੋਂ 30 ਕਿਲੋਮੀਟਰ ਸਾਇਕਲ ਚਲਾਉਂਦੇ ਹਨ ਅਤੇ ਵੱਖ ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕਰਦੇ ਹਨ।
ਗਰੁੱਪ ਦੇ ਮੈਂਬਰ ਬਿੰਨੂ ਗਰਗ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਦੀ ਪ੍ਰੇਰਣਾ ਸਦਕਾ ਸਕੂਲ ਚ ਪੜ੍ਹਨ ਵਾਲੇ ਬੱਚੇ ਵੀ ਉਹਨਾਂ ਦੇ ਨਾਲ ਸਾਇਕਲਿੰਗ ਲਈ ਜਾਣ ਲੱਗ ਪਏ ਹਨ ਜੋ ਕਿ ਸਮਾਜ ਲਈ ਇੱਕ ਵਧੀਆ ਸੰਦੇਸ਼ ਹੈ।
ਰਮਨ ਗੁਪਤਾ ਨੇ ਦੱਸਿਆ ਕਿ ਅੱਜ ਉਹਨਾਂ ਨਾਲ ਪੌਦੇ ਲਗਾਉਣ ਸਮੇਂ ਹਰ ਰੋਜ ਅਪਣੀ ਡਿਊਟੀ ਲਈ 40-50 ਕਿਲੋਮੀਟਰ ਜਾਣ ਆਉਣ ਸਮੇਂ ਸਾਇਕਲ ਦੀ ਵਰਤੋਂ ਕਰਨ ਵਾਲੇ ਮਾਸਟਰ ਬਲਜਿੰਦਰ ਜੋੜਕੀਆਂ ਵੀ ਹਾਜਰ ਸਨ। ਬਲਜਿੰਦਰ ਜੋੜਕੀਆਂ ਨੇ ਕਿਹਾ ਕਿ ਸਾਇਕਲਿੰਗ ਨਾਲ ਇਨਸਾਨ ਤੰਦਰੁਸਤ ਰਹਿੰਦਾ ਹੈ ਅਤੇ ਕਈ ਨਾਮੁਰਾਦ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।


ਇਸ ਮੌਕੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਅਗਰੌਈਆ,ਸੰਜੀਵ ਮਾਸਟਰ,ਕ੍ਰਿਸ਼ਨ ਮਿੱਤਲ,ਡਾਕਟਰ ਪਵਨ,ਰਵੀ ਬਾਂਸਲ,ਮੈਡਮ ਸਰਬਜੀਤ ਕੌਰ,ਹੇਮਾ ਗੁਪਤਾ,ਸੀਮਾ ਗੁਪਤਾ,ਮਿਸਿਜ਼ ਰੰਜੂ ਸਮੇਤ ਗਰੁੱਪ ਦੇ 34 ਮੈਂਬਰ ਹਾਜਰ ਸਨ।

NO COMMENTS