*ਸਾਇਕਲ ਚਲਾਉਣ ਨਾਲ ਸ਼ਰੀਰ ਨਿਰੋਗ ਅਤੇ ਤੰਦਰੁਸਤ ਰਹਿੰਦੇ… ਸੰਜੀਵ ਪਿੰਕਾ*

0
23

20 ਅਗਸਤ ਮਾਨਸਾ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):

ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਜੋ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਾਇਕਲਿੰਗ ਕਰਦਿਆਂ ਲੋਕਾਂ ਨੂੰ ਸਾਇਕਲ ਚਲਾਉਣ ਲਈ ਪ੍ਰੇਰਿਤ ਕਰਦੇ ਹਨ ਨੇ ਅੱਜ ਚਾਲੀ ਕਿਲੋਮੀਟਰ ਸਾਇਕਲ ਰਾਈਡ ਮਾਨਸਾ ਤੋਂ ਸ਼੍ਰੀ ਦੁਰਗਾ ਮਾਇਸਰ ਮੰਦਰ ਉੱਭਾ ਅਤੇ ਵਾਪਸ ਮਾਨਸਾ ਤੱਕ ਕਰਦਿਆਂ ਮੰਦਰ ਵਿਖੇ ਸ਼ਹਿਰ ਵਾਸੀਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ। ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਸੀਨੀਅਰ ਮੈਂਬਰ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਅੱਜ ਦੀ ਇਸ ਰਾਈਡ ਵਿੱਚ ਸੱਤ ਮੈਂਬਰਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਜਿੱਥੇ ਸਾਇਕਲਿੰਗ ਲਈ ਪੇ੍ਰਿਤ ਕੀਤਾ ਜਾਂਦਾ ਹੈ ਉਸ ਦੇ ਨਾਲ ਹੀ ਮਾਨਸਾ ਦੇ ਨੇੜੇ ਵੱਖ ਵੱਖ ਧਰਮਾਂ ਦੇ ਧਾਰਮਿਕ ਸਥਾਨਾਂ ਤੇ ਜਾ ਕੇ ਲੋਕਾਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ।
ਸੰਜੀਵ ਪਿੰਕਾ ਨੇ ਦੱਸਿਆ ਕਿ ਸਾਇਕਲਿੰਗ ਇੱਕ ਲਾਹੇਵੰਦ ਕਸਰਤ ਹੈ ਇਸ ਨਾਲ ਸ਼ਰੀਰ ਨਿਰੋਗ ਅਤੇ ਤੰਦਰੁਸਤ ਰਹਿੰਦਾ ਹੈ ਉਹਨਾਂ ਦੱਸਿਆ ਕਿ ਸਾਇਕਲ ਚਲਾਉਣ ਨਾਲ ਸ਼ੂਗਰ ਅਤੇ ਬਲੱਡ ਪੈ੍ਸ਼ਰ ਦੀ ਬੀਮਾਰੀ ਤੋਂ ਕਾਫੀ ਰਾਹਤ ਮਿਲਦੀ ਹੈ ਹਰੇਕ ਇਨਸਾਨ ਨੂੰ ਘੱਟੋ ਘੱਟ ਪੰਦਰਾਂ ਤੋਂ ਵੀਹ ਕਿਲੋਮੀਟਰ ਸਾਇਕਲਿੰਗ ਹਰ ਰੋਜ਼ ਕਰਨੀ ਚਾਹੀਦੀ ਹੈ ਇਸ ਨਾਲ ਜਿੱਥੇ ਸਿਹਤ ਠੀਕ ਰਹਿੰਦੀ ਹੈ ਉਸ ਦੇ ਨਾਲ ਹੀ ਵਾਤਾਵਰਣ ਵੀ ਦੂਸ਼ਿਤ ਹੋਣ ਤੋਂ ਬਚਦਾ ਹੈ।
ਇਸ ਰਾਈਡ ਨੂੰ ਕਿ੍ਸ਼ਨ ਮਿੱਤਲ, ਸੰਜੀਵ ਪਿੰਕਾ, ਰਮਨ ਗੁਪਤਾ,ਅਮਿਤ ਕੁਮਾਰ,ਸੰਜੀਵ ਕੁਮਾਰ, ਸੱਤਪਾਲ ਖਿੱਪਲ, ਸੁਰਿੰਦਰ ਬਾਂਸਲ‌ ਨੇ ਨਿਰਧਾਰਤ ਸਮੇਂ ਵਿੱਚ ਪੂਰਾ ਕੀਤਾ ਹੈ।

NO COMMENTS