ਮਾਨਸਾ, 19 ਨਵੰਬਰ- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲੋਕਾਂ ਨੂੰ ਸਾਇਕਲਿੰਗ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਆਗੂ ਸੰਜੀਵ ਪਿੰਕਾ ਨੇ ਦੱਸਿਆ ਕਿ ਉਹਨਾਂ ਦੇ ਗਰੁੱਪ ਮੈਂਬਰ ਹਰ ਰੋਜ਼ ਵੀਹ ਤੋਂ ਤੀਹ ਕਿਲੋਮੀਟਰ ਸਾਇਕਲ ਚਲਾ ਕੇ ਵੱਖ ਵੱਖ ਥਾਵਾਂ ਤੇ ਜਾਂਦੇ ਹਨ ਅਤੇ ਉੱਥੋਂ ਦੇ ਲੋਕਾਂ ਨੂੰ ਸਾਇਕਲਿੰਗ ਪ੍ਰਤੀ ਜਾਗਰੂਕ ਕਰਦੇ ਹਨ।ਇਸੇ ਲੜੀ ਤਹਿਤ ਅੱਜ ਮਾਨਸਾ ਦੇ ਡੇਰਾ ਸੁਖਦੇਵ ਮੁਨੀ ਜੀ ਦੇ ਸਥਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਾਲੇ ਦਿਨ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਾਇਕਲਿੰਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਇਸ ਨਾਲ ਸ਼ੂਗਰ ਵਰਗੀਆਂ ਨਾਮੁਰਾਦ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਵਾਤਾਵਰਣ ਨੂੰ ਬਚਾਉਣ ਵਿੱਚ ਵੀ ਸਹਿਯੋਗ ਮਿਲਦਾ ਹੈ।ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਸਥਾਨ ਉੱਪਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੀ ਲੜੀ ਚਲਦੀ ਹੈ ਅਤੇ ਸ਼ਰਧਾਲੂ ਵੜੀ ਹੀ ਆਸਥਾ ਦੇ ਨਾਲ ਇਸ ਸਥਾਨ ਉੱਪਰ ਨਤਮਸਤਕ ਹੁੰਦੇ ਹਨ।ਇਸ ਮੌਕੇ ਸੁਰਿੰਦਰ ਬਾਂਸਲ,ਰਮਨ ਗੁਪਤਾ, ਜਗਤ ਰਾਮ, ਡਾਕਟਰ ਸੁਨੀਲ ਕੁਮਾਰ, ਬਲਵੀਰ ਅਗਰੋਈਆ, ਸੋਹਣ ਲਾਲ,ਕਿ੍ਸ਼ਨ ਗਰਗ, ਡਾਕਟਰ ਪਵਨ,ਕਿ੍ਸ਼ਨ ਮਿੱਤਲ,ਵਿੱਕੀ ਸਮੇਤ ਮੈਂਬਰ ਹਾਜ਼ਰ ਸਨ।