*ਸਾਇਕਲਿਗ ਸਿਹਤ ਲਈ ਬਹੁਤ ਜਰੂਰੀ :ਬਲਵਿੰਦਰ ਕਾਕਾ*

0
42

 ਮਾਨਸਾ (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ ) : ਅੱਜ ਈਕੋ ਵ੍ਹੀਲਰ ਸਾਈਕਲ ਗਰੁੱਪ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਜੀ ਦੀ ਅਗਵਾਈ ਵਿੱਚ ਐਤਵਾਰ ਦੀ ਗਰੁੱਪ ਰਾਈਡ ਮਾਨਸਾ ਤੋਂ ਬਰਨਾਲਾ 100 ਕਿਲੋਮੀਟਰ ਲਗਾਈ ਗਈ ਅੱਜ ਈਕੋ ਵ੍ਹੀਲਰ ਸਾਈਕਲ ਗਰੁੱਪ ਦੇ ਜਨਰਲ ਸਕੱਤਰ ਅਮਨ ਔਲਖ ਜੀ ਨੇ Ride
ਨੂੰ 26 ਦੀ ਸਪੀਡ ਤੇ ਸਾਰੇ ਨਵੇਂ ਤੇ ਪੁਰਾਣੇ
ਰਾਈਡਰ ਨੂੰ ਅੱਗੇ ਲੱਗ ਕੇ ਲੈਕੇ ਗਏ
ਬਰਨਾਲਾ ਵਿਖੇ ਬਰਨਾਲਾ ਦੇ ਰਾਈਡਰ
ਰਾਹੁਲ ਮੇਨਨ ਤੇ ਉਹਨਾਂ ਦੇ ਸਾਥੀ ਸਟਾਰ
Diamond ਢਾਬੇ ਤੇ ਪਹੁੰਚੇ ਅਤੇ ਸਾਡੇ
ਸਾਥੀਆਂ ਨਾਲ ਚਾਹ ਦਾ ਕੱਪ ਸਾਂਝਾ ਕੀਤਾ
ਈਕੋ ਵ੍ਹੀਲਰ ਦੇ 10 ਦੇ ਕਰੀਬ ਨਵੇ ਸਾਈਕਲਿਸਟ ਨੇ ਪਹਿਲੀ ਵਾਰ 100 ਕਿਲੋਮੀਟਰ ਰਾਈਡ ਜਬਰਦਸਤ ਉਤਸਾਹ
ਨਾਲ  ਲਗਾਈ ਈਕੋ ਵ੍ਹੀਲਰ ਸਾਈਕਲ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਜੀ ਨੇ ਕਿਹਾ ਕਿ ਸਾਨੂੰ ਹਰ ਰੋਜ਼ ਘੱਟੋ ਘੱਟ ਇੱਕ ਘੰਟਾ ਸਾਈਕਲਿੰਗ ਜਰੂਰ ਕਰਨੀ ਚਾਹੀਦੀ ਜਿਸ ਨਾਲ ਸਾਡਾ ਸਰੀਰ ਸੁਗਰ ਬਲੱਡ ਪਰੈਸ਼ਰ ਗੈਸ ਵਰਗੀਆਂ ਕਈ ਭਿਆਨਕ ਬਿਮਾਰੀਆਂ ਤੋ ਬਚਿਆ ਰਹਿੰਦਾ ਹੈ ਰਸਤੇ ਵਿੱਚ ਵੀ ਥਾਂ ਥਾਂ ਤੇ ਪਿੰਡਾਂ ਦੇ ਲੋਕਾਂ
ਨੂੰ ਸਾਈਕਲ ਚਲਾਉਣ ਪ੍ਰਤੀ ਪ੍ਰੇਰਤ ਕੀਤਾ
ਭਰਪੂਰ ਸਿੰਘ ਜੀ ਨੇ ਦੱਸਿਆ ਕਿ ਈਕੋ
ਵਹੀਲਰ ਸਾਈਕਲ ਕਲੱਬ ਲਗਾਤਾਰ ਪੰਜ
ਸਾਲ਼ਾ ਤੋਂ ਸਾਈਕਲਿੰਗ ਕਰ ਰਿਹਾ ਹੈ ਅਤੇ ਲੋਕਾਂ ਨੂੰ ਸਾਈਕਲਿੰਗ ਪ੍ਰਤੀ ਪ੍ਰੇਰਤ ਕਰ ਰਿਹਾ ਹੈ ਸਾਈਕਲ ਚਲਾਉਣ ਨਾਲ ਈਕੋ
ਵਹੀਲਰ ਸਾਈਕਲ ਕਲੱਬ ਦੇ ਤਿੰਨ ਮੈਂਬਰ ਜਿੰਨਾ ਦੀ ਸੁਗਰ 400 ਤੋਂ ਨਹੀ ਘੱਟਦੀ ਸੀ
95 ਤੇ ਆ ਗਈ ਹੈ ਇਸ ਮੌਕੇ ਤੇ ਈਕੋ ਵ੍ਹੀਲਰ ਸਾਈਕਲ ਕਲੱਬ ਦੇ 28 ਦੇ ਕਰੀਬ ਮੈਂਬਰ ਸ਼ਾਮਿਲ ਸਨ|ਇਸ ਮੋਕੇ ਬਲਵਿੰਦਰ ਕਾਕਾ ,ਗੁਰਪ੍ਰੀਤਭੁੱਚਰ,ਪੁਸਪਿੰਦਰ ਖੂਰਮੀ ,ਸੰਜੀਵ ਕੇ ਐਸ ,ਡਾ ਅਨੁਰਾਗ ਨਾਗਰਥ,ਨਰਿੰਦਰ ਗੁਪਤਾ,ਬਲਜੀਤ ਕੜਵਲ,ਆਲਮ ਸਿੰਘ ,ਅੰਕੁਸ ਕੁਮਾਰ ,ਹੈਪੀ ਜਿੰਦਲ ,ਬੋਬੀ,ਗੁਰਪ੍ਰੀਤ ਸਦਿਉੜਾ,ਅਮਨ ਅੋਲਖ,ਲਖਣ,ਰਾਕੇਸ ਗੋਇਲ,ਸੁਖਵਿੰਦਰ ਸਿੰਘ ਬਿੱਲਾ ,ਹਰਮਨਜੀਤ ਨਰੂਲਾ ,ਨਵਜੋਤ ਮਾਨਸਾਹੀਆ,ਭਰਪੂਰ ਸਿੰਘ,ਸੁਮਿਤ ਤਾਇਲ ,ਗੁਰਪ੍ਰੀਤ ਸਿੱਧੂ ,ਗੋਲਡੀ ਤੇ ਹੋਰ ਸਾਰੇ ਮੈਬਰ ਹਾਜਰ ਸਨ।

NO COMMENTS