*ਸਾਂਝਾ ਅਧਿਆਪਕ ਮੋਰਚਾ ਵੱਲੋਂ ਕਲਮ ਛੋੜ ਹੜਤਾਲ ਕਾਮਿਆਂ ਦੇ ਹੱਕ ਵਿੱਚ ਅਰਥੀ ਫੂਕ ਮੁਜਾਹਰਾ*

0
11

ਮਾਨਸਾ, 18 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਾਂਝਾ ਅਧਿਆਪਕ ਮੋਰਚਾ ਮਾਨਸਾ ਵੱਲੋਂ ਸਮੱਗਰਾ ਸਿੱਖਿਆ ਅਭਿਆਨ ਅਤੇ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਵੱਲੋਂ ਕਲਮ ਛੋੜ ਹੜਤਾਲ ਕਰ ਰਹੇ ਕਰਮਚਾਰੀਆਂ ਦੇ ਹੱਕ ਵਿੱਚ ਧਰਨਾ ਦਿੱਤਾ ਗਿਆ ਤੇ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਬੋਲਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਦਰਸ਼ਨ  ਅਲੀਸ਼ੇਰ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਅਨੁਸਾਰ ਨਾ ਤਾਂ ਪੁਰਾਣੀ ਪੈਨਸ਼ਨ ਬਹਾਲ ਕਰ ਸਕੀ ਹੈ ਤੇ ਨਾ ਹੀ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰ ਸਕੀ ਹੈ। ਇਸ ਮੌਕੇ ਬੋਲਦਿਆਂ ਬਿੱਕਰਜੀਤ ਸਿੰਘ ਸਾਧੂ ਵਾਲਾ, ਗੁਰਜੀਤ ਸਿੰਘ ਰੜ ਅਤੇ ਮੇਲਾ ਸਿੰਘ ਨੇ ਕਿਹਾ  ਕਿ ਇਹਨਾਂ ਕਰਮਚਾਰੀਆਂ ਦੀ ਤਨਖਾਹ ਵਧਾਉਣ ਦੀ ਬਜਾਇ ਤਨਖਾਹ ਤੇ ਕੱਟ ਲੱਗ ਰਿਹਾ ਹੈ ਜਿਸ ਕਰਕੇ ਮਜਬੂਰਨ ਇਹ ਕਰਮਚਾਰੀ ਕਲਮ ਛੋੜ ਹੜਤਾਲ ਤੇ ਹਨ। ਆਗੂਆਂ ਅਨੀਤਾ ਰਾਣੀ ਤੇ ਸ਼ਾਰਧਾ ਤੇ ਗੁਰਮੀਤ ਸਿੰਘ ਨੇ ਕਿਹਾ ਸਰਕਾਰ ਪਤਾ ਨਹੀਂ ਕਿਉਂ ਦਫ਼ਤਰੀ ਕਰਮਚਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਜਦਕਿ ਉਸ ਨੂੰ ਪਤਾ ਹੈ ਕਿ ਦਫ਼ਤਰੀ ਕੱਚੇ ਮੁਲਾਜਮ ਘੱਟ ਉਜ਼ਰਤਾਂ ਤੇ ਫਾਕੇ ਕੱਟਣ ਲਈ ਮਜਬੂਰ ਹਨ । ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਇਹਨਾਂ ਪੀੜਤ ਮੁਲਾਜ਼ਮਾਂ ਦੀ ਗੱਲ ਸੁਣੀ ਜਾਵੇ ਤੇ ਮਸਲੇ ਦਾ ਹੱਲ ਕੀਤੀ ਜਾਵੇ ਕਿਉਂਕਿ  ਲੰਬੇ ਸਮੇਂ ਤੋਂ ਇਹ ਮੁਲਾਜ਼ਮ ਆਪਣੇ ਪੱਕੇ ਹੋਣ ਦੀ ਅਤੇ ਤਨਖਾਹ ਵਾਧੇ ਦੀ ਮੰਗ ਕਰ ਰਹੇ ਹਨ ਤੇ ਸਮੇ ਸਮੇ ਤੇ ਸਰਕਾਰ ਦੇ ਨੁਮਾਇੰਦੇ ਉਹਨਾਂ ਨਾਲ ਇਨਸਾਫ਼ ਕਰਨ ਦੀ ਗੱਲ ਕਰਦੇ ਆ ਰਹੇ ਹਨ ਪਰ ਕੋਈ ਵੀ ਵਾਅਦਾ ਵਫ਼ਾ ਨਹੀਂ ਹੋਇਆ।।ਇਸ ਮੌਕੇ ਹਰਵਿੰਦਰ ਸਿੰਘ,ਰਾਜ ਕੁਮਾਰ,ਈਸ਼ਵਰ ਦਾਸ,ਵੀਰਪਾਲ ਕੌਰ, ਗੁਰਦਾਸ ਸਿੰਘ,ਭਿੰਦਰ ਸਿੰਘ, ਬੇਅੰਤ ਕੌਰ, ਬਿੰਦੂ ਸਿੰਘ, ਪ੍ਰਭੂ ਰਾਮ, ਹਰੀਸ਼ ਕੁਮਾਰ, ਸੁਭਾਸ਼ ਚੰਦਰ, ਕਰਮਜੀਤ ਸਿੰਘ, ਸਰਬਜੀਤ ਸਿੰਘ, ਪ੍ਰਦੀਪ ਸਿੰਘ, ਜਤਿੰਦਰ ਸਿੰਘ, ਸ਼ੁਭਮ ,ਮੀਨਾ ਰਾਣੀ, ਰਾਕੇਸ਼ ਕੁਮਾਰ ,ਅਰਗਦੀਪ ਸਿੰਘ ਆਦਿ ਆਗੂ ਹਾਜਰ ਸਨ।


NO COMMENTS