*ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੇਮ ਅਰੋੜਾ ਨੂੰ ਵਿਧਾਨ ਸਭਾ ਮਾਨਸਾ ਤੋਂ ਮਿਲੀ ਟਿਕਟ*

0
169

।  ਮਾਨਸਾ13 ਸਤੰਬਰ (ਬੀਰਬਲ ਧਾਲੀਵਾਲ) ਆਉਂਦੇ ਸਾਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਵਿੱਢੀਆਂ ਹੋਈਆਂ ਹਨ ।ਤੇ ਟਿਕਟਾਂ ਦੀ ਵੰਡ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ  ਤੇ ਬਹੁਤ ਸਾਰੇ ਦਾਅਵੇਦਾਰ ਜ਼ੋਰ ਅਜ਼ਮਾਇਸ਼ ਕਰ ਰਹੇ ਸਨ। ਅਤੇ ਟਿਕਟ ਲਈ ਜੱਦੋਜਹਿਦ ਕਰ ਰਹੇ ਸਨ। ਪਰ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਾਨਸਾ ਤੋ ਪ੍ਰੇਮ ਅਰੋੜਾ ਨੂੰ  ਵਿਧਾਨ ਸਭਾ ਦੀ ਟਿਕਟ ਦੇ ਕੇ ਸਾਰੀਆਂ ਕਿਆਸ ਅਰਾਈਆਂ ਬੰਦ ਕਰ ਦਿੱਤੀਆਂ ਹਨ। ਪ੍ਰੇਮ ਅਰੋੜਾ ਨੇ ਟਿਕਟ ਮਿਲਣ ਤੇ ਚਾਰੇ ਪਾਸਿਉਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੇਮ ਅਰੋੜਾ ਨੂੰ ਟਿਕਟ ਨਾਲ ਨਿਵਾਜਣ ਤੋਂ ਬਾਅਦ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ।    

NO COMMENTS