*ਸ਼੍ਰੋਮਣੀ ਅਕਾਲੀ ਦਲ ਨੇ ਮਨਾਇਆ 22ਵਾਂ ਕਰਗਿਲ ਵਿਜੈ ਦਿਵਸ, 527 ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ*

0
18

ਬਰਨਾਲਾ 25,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਸ੍ਰੋਮਣੀ ਅਕਾਲੀ ਦਲ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। 25 ਜੁਲਾਈ ਪਾਕਿਸਤਾਨ ਦੇ ਆਰਮੀ ਚੀਫ਼ ਜਰਨਲ ਪਰਵੇਜ਼ ਮੁਸ਼ਰਫ ਵੱਲੋਂ ਅੱਤਵਾਦੀਆਂ ਨਾਲ ਮਿਲ ਕੇ ਮਈ 1999 ਵਿੱਚ ਕਾਰਗਿਲ ਦੀਆਂ ਉੱਚੀਆਂ ਪਹਾੜੀਆਂ ‘ਤੇ ਕਬਜ਼ਾ ਕਰ ਲਿਆ ਤੇ ਮਈ ਵਿੱਚ ਭਾਰਤ ਦੀਆਂ ਬਹਾਦਰ ਫੌਜਾਂ ਨੇ ਪਾਕਿ ਉਪਰ ਹਮਲਾ ਬੋਲ ਦਿੱਤਾ। ਇਹ ਲੜਾਈ 26 ਜੁਲਾਈ ਨੂੰ ਖਤਮ ਹੋਈ। ਭਾਰਤੀ ਫੌਜਾਂ ਨੇ ਕਾਰਗਿਲ ਦੀਆਂ ਉੱਚੀਆਂ ਪਹਾੜੀਆਂ ‘ਤੇ ਭਾਰਤੀ ਝੰਡਾ ਲਹਿਰਾਇਆ।

ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਜਿੱਥੇ ਪਾਕਿਸਤਾਨ ਵੱਲ 434 ਫੌਜੀ ਮਾਰੇ ਗਏ ਤੇ 4000 ਦੇ ਕਰੀਬ ਜ਼ਖਮੀ ਹੋਏ, ਓੱਥੇ ਭਾਰਤ ਦੇ ਵੀ 527 ਫੌਜੀ ਵੀਰਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ 1393 ਜਵਾਨ ਜ਼ਖਮੀ ਹੋਏ। ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਕੋਈ ਵੀ ਦੇਸ਼ ਫੌਜੀ ਵੀਰਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਮੋੜ ਸਕਦਾ। ਕੁਲਵੰਤ ਸਿੰਘ ਕੀਤੂ ਨੇ ਸ਼ਹੀਦ ਪਰਿਵਾਰਾਂ ਨੂੰ ਕਿਹਾ ਕਿ ਸਮੁੱਚੀ ਪਾਰਟੀ ਪਰਿਵਾਰਾਂ ਦੇ ਹਰ ਦੁੱਖ ਸੁੱਖ ਵਿੱਚ ਹਾਜ਼ਰ ਹੋਵੇਗੀ। ਇਸ ਦੌਰਾਨ ਸੈਂਕੜੇ ਸਾਬਕਾ ਫੌਜੀਆਂ ਦੇ ਪਰਿਵਾਰ ਹਾਜ਼ਰ ਸਨ।
Tags:PunjabBarnalaSADKargil Diwas

NO COMMENTS