*ਡੀ.ਐਸ.ਪੀ. ਬੂਟਾ ਸਿੰਘ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ*
*ਉਦਯੋਗਪਤੀ ਰਜਨੀਸ਼ ਕਾਂਸਲ ਭੋਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸਿ਼ਰਕਤ*
*ਪਹਿਲੇ ਦਿਨ ਸਰਵਣ ਕੁਮਾਰ ਅਤੇ ਰਾਵਣ ਵਰਦਾਨ ਦੇ ਦ੍ਰਿਸ਼ ਲੋਕਾਂ ਸਾਹਮਣੇ ਕੀਤੇ ਪੇਸ਼*
ਮਾਨਸਾ, 01 ਅਕਤੂਬਰ (ਸਾਰਾ ਯਹਾਂ/ਬਲਜੀਤ ਸ਼ਰਮਾ)
ਸ਼੍ਰੀ ਸੁਭਾਸ ਡਰਾਮਾਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਲੀਲਾ ਦਾ ਸ਼ੁਭ ਆਰੰਭ ਕੀਤਾ ਗਿਆ, ਜਿਸ ਦੀ ਪਹਿਲੀ ਨਾਈਟ ਦਾ ਉਦਘਾਟਨ ਮਾਨਸਾ ਦੇ ਡੀ.ਐਸ.ਪੀ. ਸ਼੍ਰੀ ਬੂਟਾ ਸਿੰਘ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਬਲੂ ਆਰਟ ਪੋਲੀ ਮਾਰਕਸ ਇੰਡਸਟਰੀ ਨੰਗਲ ਮਾਨਸਾ ਦੇ ਦੇ ਮਾਲਕ ਅਤੇ ਉਨ੍ਹਾਂ ਦੇ ਸਪੁੱਤਰ ਜੇ.ਈ. ਈਰੀਗੇਸ਼ਨ ਸ਼੍ਰੀ ਮੋਹਿਤ ਕਾਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿ਼ਰਕਤ ਕੀਤੀ।ਇਸ ਮੌਕੇ ਕਲੱਬ ਦੇ ਚੇਅਰਮੈਨ ਅਸ਼ੋਕ ਗਰਗ, ਪ੍ਰਧਾਨ ਪ੍ਰਵੀਨ ਗੋਇਲ, ਕੈਸ਼ੀਅਰ ਸ਼੍ਰੀ ਸ਼ੁਸ਼ੀਲ ਕੁਮਾਰ ਵਿੱਕੀ, ਪ੍ਰਧਾਨ ਐਕਟਰ ਬਾਡੀ ਸ਼੍ਰੀ ਵਰੁਣ ਬਾਂਸਲ ਵੀਨੂੰ, ਸਟੇਜ ਸਕੱਤਰ—ਕਮ—ਪੈ੍ਰਸ ਸਕੱਤਰ ਸ਼੍ਰੀ ਬਲਜੀਤ ਸ਼ਰਮਾ ਅਤੇ ਸਟੇਜ ਸਕੱਤਰ ਸ਼੍ਰੀ ਅਰੁਣ ਅਰੋੜਾ ਅਤੇ ਮੀਤ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲੀਆ ਵੱਲੋਂ ਮੁੱਖ ਮਹਿਮਾਨ ਨੂੰ ਸਮਿਰਤੀ ਚਿੰਨ ਵੀ ਭੇਟ ਕੀਤਾ ਗਿਆ।
ਸਰੋਤਿਆਂ ਨੂੰ ਸੰਬੋਧਨ ਕਰਦਿਆਂ ਡੀ.ਐਸ.ਪੀ. ਸ਼੍ਰੀ ਬੂਟਾ ਸਿੰਘ ਨੇ ਕਿਹਾ ਕਿ ਸਾਨੂੰ ਪ੍ਰਭੂ ਰਾਮ ਜੀ ਅਤੇ ਉਨ੍ਹਾਂ ਦੇ ਭਰਾਵਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਕਿਵੇਂ ਆਪਣੇ ਪਿਤਾ ਦੇ ਵਚਨਾਂ ਨੂੰ ਨਿਭਾਉਣ ਲਈ ਸ਼੍ਰੀ ਰਾਮ ਚੰਦਰ ਜੀ 14 ਸਾਲ ਦੇ ਬਨਵਾਸ ‘ਤੇ ਚਲੇ ਗਏ ਅਤੇ ਉਨ੍ਹਾਂ ਦੇ ਛੋਟੇ ਭਰਾ ਕਿਵੇਂ ਉਨ੍ਹਾਂ ਦੇ ਆਗਿਆ ਪਾਲਣ ਵਿੱਚ ਰਹੇ।ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਚੰਦਰ ਜੀ ਨੇ ਆਪਣੀ ਜਿ਼ੰਦਗੀ ਨੂੰ ਪੂਰੀ ਮਰਿਆਦਾ ਨਾਲ ਬਤੀਤ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਕਿਹਾ ਜਾਂਦਾ ਹੈ।ਅੱਜ ਦੇ ਸਮਾਜ ਇਨ੍ਹਾਂ ਚੀਜ਼ਾਂ ਤੋਂ ਸੇਧ ਲੈਣ ਦੀ ਬਹੁਤ ਲੋੜ ਹੈ।
ਉਨ੍ਹਾਂ ਕਿਹਾ ਕਿ ਐਸ.ਐਸ.ਪੀ. ਮਾਨਸਾ ਸ਼੍ਰੀ ਭਾਗੀਰਥ ਸਿੰਘ ਮੀਨਾ ਜੀ ਦੀ ਅਗਵਾਈ ਹੇਠ ਜਿ਼ਲ੍ਹਾ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ।ਉਨ੍ਹਾਂ ਮਾੜੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਅਤੇ ਕਿਹਾ ਕਿ ਲੋਕਾਂ ਅਤੇ ਪੁਲਿਸ ਦਾ ਨਹੂੰ—ਮਾਸ ਦਾ ਰਿਸ਼ਤਾ ਹੁੰਦਾ ਹੈ।ਉਨ੍ਹਾਂ ਇਸ ਨੇਕ ਕਾਰਜ ਲਈ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਤਾਰੀਫ਼ ਕੀਤੀ।
ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਕਰਵਾਉਣ ਦਾ ਮਕਸਦ ਨਵੀਂ ਪੀੜ੍ਹੀ ਨੂੰ ਸਾਡੀ ਸੰਸਕ੍ਰਿਤੀ ਨਾਲ ਜੋੜ ਕੇ ਰੱਖਣਾ ਹੈ।ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਸ਼੍ਰੀ ਰਾਮ ਚੰਦਰ ਜੀ ਦੀ ਸਿੱਖਿਆ ‘ਤੇ ਚੱਲਣ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ।
ਪ੍ਰਧਾਨ ਸ਼੍ਰੀ ਪ੍ਰਵੀਨ ਕੁਮਾਰ ਗੋਇਲ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਪੂਰੀ ਸ਼ਰਧਾ ਅਤੇ ਸੁੱਚਜੇ ਢੰਗ ਨਾਲ ਕੀਤਾ ਜਾ ਰਿਹਾ ਹੈ।ਪ੍ਰਭੂ ਜੀ ਦੇ ਆਸ਼ੀਰਵਾਦ ਸਦਕਾ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ।
ਡਾਇਰੈਕਟਰ ਸ਼੍ਰੀ ਪ੍ਰਵੀਨ ਟੋਨੀ ਸ਼ਰਮਾ ਅਤੇ ਵਿਨੋਦ ਪਠਾਨ ਨੇ ਦੱਸਿਆ ਕਿ ਅੱਜ ਦੀ ਪਹਿਲੀ ਨਾਈਟ ਦੌਰਾਨ ਸਭ ਤੋਂ ਪਹਿਲਾਂ ਕਲੱਬ ਦੇ ਕਲਾਕਾਰਾਂ (ਸੇਵਕ ਸੰਦਲ, ਕੇ.ਸੀ. ਸ਼ਰਮਾ, ਵਿਸ਼ਾਲ ਵਿੱਕੀ, ਬੰਟੀ ਸ਼ਰਮਾ, ਵਿਪਨ ਅਰੋੜਾ, ਸੋਨੂੰ ਰੱਲਾ, ਤਰਸੇਮ ਹੋਂਡਾ, ਡਾ. ਵਿਕਾਸ ਸ਼ਰਮਾ, ਵਿਜੇ ਸ਼ਰਮਾ, ਗਗਨਦੀਪ ਵਿੱਕੀ) ਵੱਲੋਂ ਸ਼੍ਰੀ ਗਣੇਸ ਜੀ ਅਤੇ ਭਾਰਤ ਮਾਤਾ ਦੀ ਆਰਤੀ ਕੀਤੀ ਗਈ।ਇਸ ਉਪਰੰਤ ਰਾਵਨ, ਕੂੰਭਕਰਨ ਤੇ ਭਵਿਕਸ਼ਨ ਵੱਲੋਂ ਬ੍ਰਹਮਾ ਜੀ ਤੋਂ ਵਰਦਾਨ ਪ੍ਰਾਪਤ ਕਰਨਾ, ਅਯੋਧਿਆ ਨਰੇਸ਼ ਰਾਜਾ ਦਸ਼ਰਥ ਦੇ ਗੁਰੂ ਵਿਸ਼ਿਸ਼ਟ ਜੀ ਕੋਲੋ ਸਰਵਣ ਦਾ ਆਪਣੇ ਮਾਤਾ—ਪਿਤਾ ਦੇ ਅੰਨੇ ਹੋਣ ਦਾ ਕਾਰਣ ਪੁੱਛਣਾ, ਗੁਰੂ ਵਿਸ਼ਿਸਟ ਜੀ ਵੱਲੋਂ ਦੱਸੇ ਗਏ ਉਪਾਅ ਤੇ ਸਰਵਣ ਕੁਮਾਰ ਵੱਲੋਂ ਆਪਣੇ ਅੰਨੇ ਮਾਤਾ—ਪਿਤਾ ਨੂੰ ਤੀਰਥ ਯਾਤਰਾ ਕਰਵਾਉਣਾ, ਰਾਜਾ ਦਸ਼ਰਥ ਵੱਲੋਂ ਸਰਵਣ ਕੁਮਾਰ ਦੀ ਗਲਤੀ ਨਾਲ ਹੋਈ ਮੌਤ, ਸਰਵਣ ਕੁਮਾਰ ਦੇ ਅੰਨੇ ਮਾਤਾ—ਪਿਤਾ ਵੱਲੋਂ ਸਰਵਨ ਵਿਯੋਗ ਅਤੇ ਸਾਤਵੰਨ ਤੇ ਗਿਆਨਵਤੀ ਵੱਲੋਂ ਦਰਸਥ ਨੂੰ ਸਰਾਪ ਦੇਣਾ ਦ੍ਰਿਸ਼ਾਂ ਦੀ ਲੋਕਾਂ ਵੱਲੋਂ ਕਾਫ਼ੀ ਸਰਾਹਨਾ ਕੀਤੀ ਗਈ।ਇਸ ਤੋਂ ਇਲਾਵਾ ਸ਼੍ਰੀ ਜਗਨਨਾਥ ਕੋਕਲਾ ਵੱਲੋਂ ਆਰਤੀ ਦੀ ਥਾਲੀ ਦੀ ਪਵਿੱਤਰ ਜੋਤ ਦੇ ਲੋਕਾਂ ਨੂੰ ਦਰਸ਼ਨ ਕਰਵਾਏ ਗਏ।
ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਵਰੁਣ ਬਾਂਸਲ ਵੀਨੂੰ ਨੇ ਦੱਸਿਆ ਕਿ ਗਨੇਸ਼ ਭਗਵਾਨ ਜੀ ਦੀ ਭੁਮਿਕਾ ਧਰੁਵ ਰੱਲਾ, ਭਾਰਤ ਮਾਤਾ ਦੀ ਭੁਮਿਕਾ ਵਿਸ਼ਾਲ, ਸਰਵਨ ਦੀ ਭੂਮਿਕਾ ਗੌਰਵ ਬਜਾਜ, ਦਸ਼ਰਥ ਦੀ ਭੁਮਿਕਾ ਪ੍ਰਵੀਨ ਟੋਨੀ ਸ਼ਰਮਾ, ਰਾਵਣ ਦੀ ਭੂਮਿਕਾ ਮੁਕੇਸ ਬਾਂਸਲ, ਭਗਵਾਨ ਸ਼ੰਕਰ ਦੀ ਭੁਮਿਕਾ ਰਿੰਕੂ ਬਾਂਸਲ, ਮਾਤਾ ਪਾਰਵਤੀ ਦੀ ਭੁਮਿਕਾ ਨਰੇਸ਼ ਬਾਸਲ, ਸਾਤਵੰਨ ਪੁਨੀਤ ਸ਼ਰਮਾ ਗੋਗੀ, ਗਿਆਨਵਤੀ ਸ਼ੰਟੀ ਅਰੋੜਾ, ਅਮਨ ਗੁਪਤਾ ਕੁੰਭਕਰਨ, ਭਵਿਕਸ਼ਨ ਬੰਟੀ ਸ਼ਰਮਾ, ਸੁਮੰਤ ਜੀ ਦੀ ਭੁਮਿਕਾ ਅਨੀਸ਼ ਕੁਮਾਰ, ਗੁਰੂ ਵਿਸ਼ਿਸ਼ਟ ਦੀ ਭੁਮਿਕਾ ਮਨੋਜ ਅਰੋੜਾ ਅਤੇ ਅਰਨੀਸ਼ ਜੋਨੀ, ਸਾਹਿਲ ਅਤੇ ਆਰਿਆਨ ਸ਼ਰਮਾ ਵੱਲੋਂ ਮੰਤਰੀਆਂ ਦੀ ਭੁਮਿਕਾ ਬਾਖੂਬੀ ਢੰਗ ਨਾਲ ਨਿਭਾਈ ਗਈ