*ਸ਼੍ਰੀ ਸ਼ਿਆਮ ਬਾਬਾ (ਖਾਟੂ ਵਾਲੇ) ਦੇ ਵਿਸ਼ਾਲ ਜਾਗਰਣ ਦੀਆਂ ਤਿਆਰੀਆਂ ਸ਼ੁਰੂ, ਕਰਵਾਇਆ ਪੂਜਨ*

0
225

ਬੁਢਲਾਡਾ 18 ਜੁਲਾਈ(ਸਾਰਾ ਯਹਾਂ/ਅਮਨ ਮਹਿਤਾ) ਅੱਜ ਸਥਾਨਕ ਸ਼੍ਰੀ ਸ਼ਿਆਮ ਸੇਵਾ ਮੰਡਲ (ਰਜਿ:) ਅਤੇ ਸ਼੍ਰੀ ਸ਼ਿਆਮ ਯੂਵਾ ਮੰਡਲ ਵੱਲੋਂ ਸ਼੍ਰੀ ਪੰਚਾਇਤੀ ਦੁਰਗਾ ਮੰਦਰ ਵਿਖੇ ਸ਼੍ਰੀ ਸ਼ਿਆਮ ਜੀ ਦਾ ਵਿਸ਼ਾਲ ਜਾਗਰਣ ਉਤਸਵ ਮਨਾਉਣ ਦਾ ਫੈਂਸਲਾ ਲਿਆ ਗਿਆ। ਇਸ ਦੀ ਸ਼ੁਰੂਆਤ ਪ੍ਰਧਾਨ ਰਾਕੇਸ਼ ਸਿੰਗਲਾ ਅਤੇ ਸਮੂਹ ਮੈਂਬਰਾਂ ਵੱਲੋਂ ਪੂਜਨ ਕਰਦਿਆਂ ਨਾਰੀਅਲ ਦੀ ਰਸਮ ਤੋਂ ਸ਼ੁਰੂ ਕੀਤੀ। ਇਸ ਮੌਕੇ ਪ੍ਰਧਾਨ ਨੇ ਦੱਸਿਆ ਕਿ ਸ਼੍ਰੀ ਸ਼ਿਆਮ ਬਾਬਾ ਖਾਟੂ ਵਾਲੇ ਜੀ ਦਾ ਵਿਸ਼ਾਲ ਜਾਗਰਣ 14 ਸਤੰਬਰ 2024 ਨੂੰ ਸਥਾਨਕ ਰਾਮ ਲੀਲਾ ਗਰਾਊਂਡ ਵਿੱਖੇ ਕੀਤਾ ਜਾਵੇਗਾ ਜਿਸ ਵਿੱਚ ਪ੍ਰਸਿੱਧ ਭਜਨ ਗਾਇਕ ਸਵੇਤਾ ਅੱਗਰਵਾਲ (ਝਾਰਖੰਡ) ਆਪਣੀਆਂ ਮਧੁਰ ਵਾਣੀ ਨਾਲ ਭਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇੇ ਰਾਜੇਸ਼ ਸਿੰਗਲਾ, ਹਰੀ ਮੋਹਨ ਸਿੰਗਲਾ, ਗਿਆਨ ਚੰਦ ਲੋਟੀਆਂ, ਗੋਰਾ ਲਾਲ, ਮਹਿੰਦਰ ਪਾਲ ਸਿੰਗਲਾ, ਸੱਜਣ ਸਿੰਗਲਾ, ਕ੍ਰਿਸ਼ਨ ਸਿੰਗਲਾ ਬੱਬੂ, ਸੁਭਾਸ਼ ਬਾਂਸਲ, ਰਾਹੁਲ ਕੁਮਾਰ, ਸੁਰਿੰਦਰ ਸਿੰਗਲਾ ਆਦਿ ਮੌਜੂਦ ਸਨ।

NO COMMENTS