*ਸ਼੍ਰੀ ਸ਼ਿਆਮ ਖਾਟੁੂ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ*

0
62

Oplus_0

ਮਾਨਸਾ, 12 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼੍ਰੀ ਸ਼ਿਆਮ ਖਾਟੁੂ ਜੀ ਦੀ ਮੂਰਤੀ ਦੇ ਸੰਬੰਧ ਵਿੱਚ ਅੱਜ ਸ਼ੋਭਾ ਯਾਤਰਾ ਕੱਢੀ ਗਈ। ਸ਼ਿਵ ਤ੍ਰਿਵੈਣੀ ਮੰਦਰ ਕਮੇਟੀ ਮਾਨਸਾ ਵੱਲੋ ਸ਼ਿਵ ਤ੍ਰਿਵੈਣੀ ਮੰਦਰ ਵਿਖੇ ਲਗਾਈ ਜਾ ਰਹੀ, ਸ਼੍ਰੀ ਸ਼ਿਆਮ ਖਾਟੁੂ ਜੀ ਦੀ ਮੂਰਤੀ ਦੇ ਸੰਬੰਧ ਵਿੱਚ ਅੱਜ ਸ਼ੋਭਾ ਯਾਤਰਾ ਕੱਢੀ ਗਈ। ਇਸ ਦੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਰਵੀ ਮਾਖਾ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਭਗਤ ਸਿੰਘ ਚੌਂਕ ਕੋਲੋਂ ਮੁਨੀਸ਼ ਕੁਮਾਰ ਸ਼ਿਆਮ ਪ੍ਰਚਾਰ ਮੰਡਲ ਮਾਨਸਾ ਦੇ ਪ੍ਰਧਾਨ  ਨੇ ਜੋਤੀ ਪ੍ਰਚੰਡ ਕਰਕੇ ਰਵਾਨਾ ਕੀਤੀ । ਇਹ ਸ਼ੋਭਾ ਯਾਤਰਾ  ਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਮੁਹੱਲਿਆਂ ਵਿੱਚ ਹੋ ਕੇ ਸ਼ਿਵ ਤ੍ਰਿਵੈਣੀ ਮੰਦਰ ਵਿਖੇ ਪਹੁੰਚੀ ਰਸਤੇ ਵਿੱਚ ਇਸ ਸ਼ੋਭਾ ਯਾਤਰਾ ਦਾ ਸ਼ਹਿਰ ਨਿਵਾਸੀਆਂ ਨੇ ਭਾਰੀ ਸਵਾਗਤ ਕੀਤਾ । ਇਸ ਮੌਕੇ ਸੋਭਾ ਯਾਤਰਾ ਦੌਰਾਨ ਔਰਤਾਂ ਨੇ ਝੰਡੇ ਚੁੱਕੇ ਹੋਏ ਸੀ ਤੇ ਸ਼੍ਰੀ ਸ਼ਿਆਮ ਖਾਟੂ ਜੀ ਦੀ ਮੂਰਤੀ ਸੱਜੇ ਹੋਏ ਰੱਥ ਵਿਚ ਰੱਖੀ ਹੋਈ ਸੀ। ਕਮੇਟੀ ਦੇ ਸੈਕਟਰੀ ਸੁਰੇਸ਼ ਕੁਮਾਰ ਕੇ ਸੀ ਅਤੇ ਖਜਾਨਚੀ ਨਰੇਸ਼ ਕੁਮਾਰ  ਨੀਸ਼ਾ ਨੇ ਦੱਸਿਆ  ਕਿ 17 ਜੁਲਾਈ ਦਿਨ ਬੁੱਧਵਾਰ ਨੂੰ ਇਕਾਦਸ਼ੀ ਦੇ ਸ਼ੁਭ ਤਿਉਹਾਰ ਤੇ ਸਵੇਰੇ 9 ਵਜੇ ਹਵਨ ਯੱਗ, 10 ਵਜੇ ਸੁੰਦਰ ਕਾਂਡ ਦਾ ਪਾਠ ਤੇ ਪ੍ਰਾਣ ਪ੍ਰਤਿਸ਼ਟਾ ਕੀਤਾ ਜਾਵੇਗਾ ਤੇ ਸ਼ਾਮ 8 ਵਜੇ ਤੋਂ ਪ੍ਰਭੂ ਇਛਾ ਤੱਕ ਸ਼੍ਰੀ ਸ਼ਿਆਮ ਖਾਟੂ ਦਾ ਕੀਰਤਨ ਹੋਵੇਗਾ ਇਹ ਕੀਰਤਨ ਸ਼੍ਰੀ ਰਾਧੇ ਰਾਧੇ ਪ੍ਰਭਾਤ ਫੇਰੀ ਸੁੰਦਰ ਕਾਂਡ ਜਾਗਰਣ ਮੰਚ ਮਾਨਸਾ ਦੁਆਰਾ ਕੀਤਾ ਜਾਵੇਗਾ । ਇਸ ਮੌਕੇ ਤੇ ਕਮੇਟੀ ਦੇ ਉਪ ਪ੍ਰਧਾਨ ਨਰੇਸ਼ ਕੁਮਾਰ ਮੁਕੰਦੀ , ਸਰਪ੍ਰਸਤ ਰਮੇਸ਼ ਕੁਮਾਰ ਮੈਸੀ , ਅਸ਼ੋਕ ਕੁਮਾਰ , ਯੂਕੇਸ , ਵੇਦ ਪ੍ਰਕਾਸ਼ ਵੇਦਾ , ਭੂਸ਼ਨ ਕੁਮਾਰ ਗਰਗ ,ਬੋਬੀ ਮੂਸਾ, ਬਿੰਦਰਪਾਲ ਗਰਗ , ਰਾਜੇਸ਼ ਠੇਕੇਦਾਰ , ਵਿਨੋਦ ਭੰਮਾ . ਜੀਵਨ ਕੁਮਾਰ  ਸ਼੍ਰੀ ਸ਼ਾਮ ਪਰਿਵਾਰ ਤਾਲੀ ਕੀਰਤਨ ਦੇ ਪ੍ਰਧਾਨ ਤੇ ਸਮੂਹ ਮੈਂਬਰ , ਗਿਰਧਾਰੀ ਲੋੋਟੀਆ , ਸ਼ਾਮ ਲਾਲ , ਮੁਕੇਸ਼ ਕੁਮਾਰ , ਸੱਤਪਾਲ ਪੁਜਾਰੀ , ਸੰਜੀਵ ਮਿੱਤਲ ਤੇ ਭਾਰੀ ਗਿਣਤੀ  ਵਿੱਚ ਸਹਿਰ ਨਿਵਾਸੀ ਹਾਜਰ ਸਨ ।

NO COMMENTS