*ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਤੀਸਰਾ ਫ਼ਰੀ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ*

0
68

ਮਾਨਸਾ (ਸਾਰਾ ਯਹਾਂ/  ਬੀਰਬਲ ਧਾਲੀਵਾਲ )  : ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਰੁਲਦੂ ਰਾਮ ਨੰਦਗੜ੍ਹ, ਉਪ ਪ੍ਰਧਾਨ ਹਰੀ ਰਾਮ ਡਿੰਪਾ, ਜਨਰਲ ਸਕੱਤਰ ਕੰਵਲਜੀਤ ਸ਼ਰਮਾ, ਕੈਸ਼ੀਅਰ ਰਾਜੇਸ਼ ਪੰਧੇਰ ਅਤੇ ਜੁਆਇੰਟ ਸਕੱਤਰ ਰਾਕੇਸ਼ ਬਿੱਟੂ ਨੇ ਦੱਸਿਆ ਕਿ 74 ਨੇਂ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦੇ ਤਿਉਹਾਰ ਦੇ ਸ਼ੁਭ ਮੌਕੇ ਮਿਤੀ 26 ਜਨਵਰੀ 2023 ਦਿਨ ਵੀਰਵਾਰ ਨੂੰ ਸਵੇਰੇ 6 ਵਜੇ ਤੋਂ ਲੈਕੇ ਸਵੇਰੇ 8 ਵਜੇ ਤੱਕ ਫ਼ਰੀ ਮੈਡੀਕਲ ਜਾਂਚ ਕੈਂਪ ਸ਼ਹੀਦ ਭਗਤ ਸਿੰਘ ਚੌਂਕ ਮਾਨਸਾ ਵਿੱਚ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵਕ ਸ਼੍ਰੀ ਤਰਸੇਮ ਚੰਦ ਗਰਗ ਜੀ ਸੰਤ ਸਵੀਟਸ ਵਾਲਿਆਂ ਨੇ ਕੀਤਾ ਅਤੇ ਇਸ ਲੋਕ ਭਲਾਈ ਕਾਰਜ ਦੀ ਪ੍ਰੰਸ਼ਸਾ ਕੀਤੀ।

ਉਨ੍ਹਾਂ ਨੇ ਕਿਹਾ ਕਿ ਸ਼੍ਰੀ ਸਨਾਤਨ ਧਰਮ ਸਭਾ ਵੱਲੋਂ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਸਾਨੂੰ ਸਾਰਿਆਂ ਨੂੰ ਸਾਡੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਸਮੇਂ ਸਮੇਂ ਤੇ ਸਰੀਰਕ ਜਾਂਚ ਕਰਵਾਉਣੀ ਚਾਹੀਦੀ ਹੈ,ਸਵੇਰੇ ਦੀ ਸੈਰ ਅਤੇ ਹਲਕੀ ਕਸਰਤ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਇਸ ਕੈਂਪ ਵਿੱਚ ਅਜੇ ਕੁਮਾਰ ਕਾਠ ਮੈਡੀਕਲ ਸਟੋਰ ਵਾਲਿਆਂ ਅਤੇ ਮਨੋਜ ਕੁਮਾਰ ਗੋਇਲ ਨੇ ਮਰੀਜ਼ਾਂ ਦੇ ਬਲੱਡ ਪ੍ਰੈਸ਼ਰ ਅਤੇ ਸਰੀਰਕ ਵਜ਼ਨ ਦਾ ਤੋਲ ਦੀ ਜਾਂਚ ਕੀਤੀ ਅਤੇ ਜ਼ਰੂਰਤਮੰਦਾਂ ਨੂੰ ਜ਼ਰੂਰੀ ਸਲਾਹ ਵੀ ਦਿੱਤੀ।
ਇਸ ਕੈਂਪ ਵਿੱਚ ਰਮੇਸ਼ ਜੀਂਦਲ ਜੀ ਦੁਆਰਾ ਸੰਚਾਲਿਤ ਅੰਕੁਸ਼ ਕੰਪਿਊਟਰਾਇਜ਼ਡ ਲੈਬੋਰਟਰੀ ਮਾਨਸਾ ਦੇ ਕੁਸ਼ਲ ਤੇ ਤਜ਼ਰਬੇਕਾਰ ਸਟਾਫ਼ ਦੁਆਰਾ 125 ਦੇ ਲਗਭਗ ਵਿਅਕਤੀਆਂ ਦੀ ਖ਼ਾਲੀ ਪੇਟ ਸ਼ੂਗਰ ਦੀ ਜਾਂਚ,ਯੂਰਿਕ ਐਸਿਡ ਦੀ ਜਾਂਚ ਕੀਤੀ ਗਈ।
ਇਸ ਮੌਕੇ ਤਰਸੇਮ ਹਾਂਡਾ,ਮੁਕੇਸ਼ ਗੋਇਲ ਸੋਨੂੰ, ਮਨੀਸ਼ ਕੁਮਾਰ, ਅਸ਼ੋਕ ਗੋਗੀ, ਪ੍ਰਸ਼ੋਤਮ ਕੁਮਾਰ ਆਦਿ ਅਤੇ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।

NO COMMENTS