*ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਪੁਰਾਣੀ ਅਨਾਜ਼ ਮੰਡੀ ਵਿਖੇ ਚੱਲ ਰਿਹਾ ਭੰਡਾਰਾ, ਜੋ ਹਰ ਰੋਜ਼ ਜ਼ਰੂਰਤਮੰਦ ਲੋਕਾਂ ਨੂੰ ਵਰਤਾਇਆ ਜਾਂਦਾ ਹੈ*

0
57


ਅੱਜ ਦਾ ਭੰਡਾਰਾ ਮਹਾਨ ਖ਼ੂਨਦਾਨੀ ਸ਼੍ਰੀ ਸੰਜੀਵ ਸਿੰਗਲਾ ‘ਪਿੰਕਾ’ ਜੀ ਅਤੇ ਸ਼੍ਰੀ ਇਕਬਾਲ ਗਰਗ ‘ਬੰਟੀ’ ਜੀ ਨੇ ਆਪਣੇ-ਆਪਣੇ ਜਨਮ ਦਿਵਸ ਦੀ ਖੁਸ਼ੀ ਵਿੱਚ ਆਪਣੇ ਪਰਿਵਾਰ ਸਮੇਤ ਲਗਾਇਆ।
ਮੰਦਰ ਦੇ ਪੁਜਾਰੀ ਨੇ ਪਰਿਵਾਰ ਤੋਂ ਵਿਧੀਵਤ ਢੰਗ ਨਾਲ ਵੇਦ ਸ਼ਲੋਕਾਂ ਦੇ ਮੰਤਰਾਂ ਨਾਲ ਪੂਜਨ ਕਰਵਾਇਆ।
ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋ ਪਰਿਵਾਰਾਂ ਨੂੰ ਚੁੰਨਰੀ ਅਤੇ ਵਧਾਈ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ ਅਲੱਗ ਸ਼੍ਰੀ ਤਰਸੇਮ ਚੰਦ ਬਾਂਸਲ ‘ਭਗਤ’ ਜੀ ਨੇ ਆਪਣੀ ਸਤਿਕਾਰਯੋਗ ਮਾਤਾ ਲਕਸ਼ਮੀ ਦੇਵੀ ਜੀ (ਧਰਮਪਤਨੀ ਸ਼੍ਰੀ ਦੇਸ ਰਾਜ ਬਾਂਸਲ ਜੀ) ਦੀ 37ਵੀਂ ਬਰਸੀ ਤੇ ਆਪਣੇ ਪਰਿਵਾਰ ਸਮੇਤ ਸ਼ਾਂਤੀ ਪਾਠ ਮੰਦਰ ਪੁਜਾਰੀ ਤੋਂ ਕਰਵਾਇਆ ਅਤੇ ਪਰਿਵਾਰ ਨੇ ਭੰਡਾਰੇ ਵਿੱਚ ਯੋਗਦਾਨ ਪਾਇਆ।
ਇਸ ਸਮੇਂ ਸ਼੍ਰੀ ਬਲਜੀਤ ਸ਼ਰਮਾ ਜੀ, ਸ਼੍ਰੀ ਪ੍ਰਵੀਨ ਸ਼ਰਮਾ ਟੋਨੀ ਜੀ, ਸ਼੍ਰੀ ਪ੍ਰਮੋਦ ਕੁਮਾਰ ਹੈਪੀ ਜੀ, ਸ਼੍ਰੀ ਵਿਜੇ ਕੁਮਾਰ ਜੀ, ਸ਼੍ਰੀ ਸਨਾਤਨ ਧਰਮ ਸਭਾ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

NO COMMENTS