02ਮਾਰਚ (ਸਾਰਾ ਯਹਾਂ/ਜੋਨੀ ਜਿੰਦਲ) : ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆਂ ਅਤੇ ਜਰਨਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ 09 ਫ਼ਰਵਰੀ ਤੋਂ ਲੈਕੇ 28 ਫ਼ਰਵਰੀ ਤੱਕ ਪ੍ਰਭਾਤ ਫੇ਼ਰੀ ਸਾਰੇ ਸ਼ਹਿਰ ਵਿੱਚ ਕੀਤੀ ਗਈ। ਇੱਕ ਮਾਰਚ ਸ਼੍ਰੀ ਮਹਾਂਸ਼ਿਵਰਾਤਰੀ ਵਾਲੇ ਦਿਨ ਸਵੇਰੇ 6 ਵਜੇ ਹਵਨ ਯੱਗ ਸ਼੍ਰੀ ਰਾਘਵਿੰਦਰ ਪੁਸ਼ਪਵਾਟਿਕਾ ਮੰਦਰ ਵੀਰ ਵਿਖੇ ਕੀਤਾ ਗਿਆ। ਸਵੇਰੇ 10 ਵਜੇ ਭੋਲੇ ਨਾਥ ਜੀ ਦੀ ਸੁੰਦਰ ਰੱਥ ਯਾਤਰਾ ਸਾਰੇ ਸ਼ਹਿਰ ਦੀ ਪਰਿਕਰਮਾ ਲਈ ਰਵਾਨਾ ਕੀਤੀ ਗਈ।
ਇਸ ਰੱਥ ਯਾਤਰਾ ਦੀ ਜੋਤੀ ਪ੍ਰਚੰਡ ਤਰਸੇਮ ਚੰਦ ਗਰਗ ਸੰਤ ਸਵੀਟਸ ਵਾਲਿਆਂ ਨੇ ਕੀਤੀ। ਨਾਰੀਅਲ ਦੇ ਰਸਮ ਗੁਰਪ੍ਰੀਤ ਸਿੰਘ ਬਣਾਂਵਾਲੀ ਆਪ ਦੇ ਉਮੀਦਵਾਰ ਹਲਕਾ ਸਰਦੂਲਗੜ੍ਹ , ਵਿਨੀਤ ਕੁਮਾਰ ਕੇ.ਸੀ.ਐੱਲ ਘਰਾਟ ਆਟੇ ਵਾਲਿਆਂ ਅਤੇ ਅਸ਼ੋਕ ਕੁਮਾਰ ਤਾਇਲ ਫਰੈਂਡਜ ਮੈਡੀਕਲ ਏਜੰਸੀ ਵਾਲਿਆਂ ਨੇ ਅਦਾ ਕੀਤੀ।
ਸੁੰਦਰ ਰੰਗ ਬਿਰੰਗੇ ਫੁੱਲਾਂ ਵਾਲੇ ਰੱਥ ਵਿੱਚ ਪਿੰਡੀ ਰੂਪ ਵਿੱਚ ਬਿਰਾਜਮਾਨ ਭੋਲੇ ਨਾਥ ਜੀ ਦਾ ਪੂਜਨ ਆਪ ਦੇ ਹਲਕਾ ਮਾਨਸਾ ਦੇ ਉਮੀਦਵਾਰ ਡਾਕਟਰ ਵਿਜੇ ਸਿੰਗਲਾ ਦੀ ਧਰਮਪਤਨੀ ਸ਼੍ਰੀਮਤੀ ਅਨੀਤਾ ਸਿੰਗਲਾ ਨੇ ਕਰਵਾਇਆ।
ਰੱਥ ਯਾਤਰਾ ਨੂੰ ਹਰੀ ਝੰਡੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਨੇ ਦਿੱਤੀ।
ਸ਼ਹਿਰ ਦੀ ਪਰਿਕਰਮਾ ਕਰਨ ਤੋਂ ਬਾਅਦ ਰੱਥ ਯਾਤਰਾ ਸ਼ਾਂਤੀ ਭਵਨ ਵਿਖੇ ਪੁੱਜੀ, ਜਿਥੇ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਪੁਜਾਰੀਆਂ ਦੁਆਰਾ ਔਲਕਿਕ 108 ਦੀਪਕ ਆਰਤੀ, ਭਸਮ ਆਰਤੀ, ਗੁੱਗਲ ਧੂਫ਼ ਆਰਤੀ ਪੂਰਨ ਸ਼ਰਧਾ ਨਾਲ ਕੀਤੀ ਗਈ। ਭੰਡਾਰਾ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਸ਼ਹਿਰ ਨਿਵਾਸੀ ਅਤੇ ਸੰਮਤੀ ਦੇ ਸਾਰੇ ਮੈਂਬਰ ਹਾਜ਼ਰ ਸਨ।