*ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਵੱਲੋਂ ਛੇਵਾਂ ਸ਼੍ਰੀ ਤੁਲਸੀ ਪੂਜਨ ਦਿਵਸ*

0
20

(ਸਾਰਾ ਯਹਾਂ/ਮੁੱਖ ਸੰਪਾਦਕ) ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਵੱਲੋਂ ਛੇਵਾਂ ਸ਼੍ਰੀ ਤੁਲਸੀ ਪੂਜਨ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆਂ ਅਤੇ ਵਰੁਣ ਵੀਣੂ ਨੇ ਦੱਸਿਆ ਕਿ ਜੈ ਮਾਂ ਸ਼ਾਰਦਾ ਸੰਕੀਰਤਨ ਮੰਡਲ (ਗੋਲਡਨ ਭਵਨ ਵਾਲੇ) ਮਾਨਸਾ ਦੇ ਪੂਰਨ ਸਹਿਯੋਗ ਨਾਲ ਜੈ ਮਾਂ ਸ਼ਾਰਦਾ ਭਵਨ ਵੈਦ ਕਪੂਰ ਚੰਦ ਸਟਰੀਟ ਜਵਾਹਰਕੇ ਰੋਡ ਮਾਨਸਾ ਵਿਖੇ ਮਿਤੀ 25 ਦਿਸੰਬਰ 2024 ਦਿਨ ਬੁੱਧਵਾਰ ਨੂੰ ਅੰਮ੍ਰਿਤ ਵੇਲੇ ਸਵੇਰੇ 6 ਵਜੇ ਤੋਂ 7.30 ਵਜੇ ਤੱਕ ਇਹ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਮਾਗਮ ਵਿੱਚ ਸ਼੍ਰੀ ਰਾਮ ਗੋਪਾਲ ਜੀ ਧਰਮ ਜਾਗਰਣ ਪ੍ਰਮੁੱਖ ਪੰੰਜਾਬ ਮੁੱਖ ਵਕਤਾ ਹੋਣਗੇ।
ਇਸ ਵਾਰ “ਤੁਲਸੀ ਸਨਮਾਨ” ਸ਼ਹਿਰ ਦੀ ਪ੍ਰਮੁੱਖ ਸੰਸਥਾ ਜੋ ਕਿ ਸਾਰੇ ਸ਼ਹਿਰ ਵਿੱਚ ਜਨਤਕ ਸਥਾਨਾਂ ਤੇ ਰੁੱਖ ਲਗਾਕੇ ਵਾਤਾਵਰਨ ਨੂੰ ਹਰਿਆ ਭਰਾ ਕਰ ਰਹੀ ਜੈ ਸ਼੍ਰੀ ਕ੍ਰਿਸ਼ਨਾ ਪਲਾਂਟੇਸ਼ਨ ਗਰੁੱਪ ਮਾਨਸਾ ਨੂੰ ਦਿੱਤਾ ਜਾ ਰਿਹਾ ਹੈ।
ਇਸ ਸ਼ੁਭ ਅਵਸਰ ਸ਼ਾਰਦਾ ਚੈਰੀਟੇਬਲ ਕੰਪਿਊਟਰਾਇਜ਼ਡ ਲੈਬੋਟਰੀ ਮਾਨਸਾ ਵੱਲੋਂ ਫ਼ਰੀ ਬਲੱਡ ਸ਼ੂਗਰ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ।

NO COMMENTS