*ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਵੱਲੋਂ 2 ਅਤੇ 3 ਨਵੰਬਰ ਨੂੰ ਹੋਣ ਵਾਲੇ ਸਲਾਨਾ ਉਤਸਵ ਸਬੰਧੀ ਸਮੀਖਿਆ ਮੀਟਿੰਗ ਕੀਤੀ ਗਈ*

0
21

ਫਗਵਾੜਾ 7 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਰਜਿ.  ਫਗਵਾੜਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ।  ਜਿਸ ਵਿੱਚ ਦੀਵਾਲੀ ਦੇ ਅਗਲੇ ਦਿਨ 2 ਅਤੇ 3 ਨਵੰਬਰ ਨੂੰ ਹੋਣ ਵਾਲੇ ਦੋ ਰੋਜ਼ਾ ਸਾਲਾਨਾ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।  ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕਰਨ ਉਪਰੰਤ ਪ੍ਰਦੀਪ ਧੀਮਾਨ ਨੇ ਦੱਸਿਆ ਕਿ ਸਮਾਗਮ ਲਈ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ ਅਤੇ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ।  ਉਨ੍ਹਾਂ ਕਿਹਾ ਕਿ ਸਾਲਾਨਾ ਮੇਲਾ ਹਮੇਸ਼ਾ ਦੀ ਤਰ੍ਹਾਂ ਧੂਮ-ਧਾਮ ਨਾਲ ਕਰਵਾਇਆ ਜਾਵੇਗਾ।  ਸ਼ਾਪਿੰਗ ਸਟਾਲ, ਝੂਲੇ ਅਤੇ ਰੰਗ-ਬਿਰੰਗੀਆਂ ਲਾਈਟਾਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੀਆਂ।  ਉਨ੍ਹਾਂ ਦੱਸਿਆ ਕਿ ਇਸ ਸਾਲਾਨਾ ਮੇਲੇ ਵਿੱਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਪਹੁੰਚ ਕੇ ਭਗਵਾਨ ਸ਼੍ਰੀ ਵਿਸ਼ਵਕਰਮਾ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ।  ਮੀਟਿੰਗ ਦੀ ਰਵਾਇਤ ਅਨੁਸਾਰ ਮੀਟਿੰਗ ਦੇ ਅੰਤ ਵਿੱਚ ਮਨਜਿੰਦਰ ਸਿੰਘ ਸੀਹਰਾ ਨੇ ਆਪਣੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ।  ਅਰੁਣ ਰੂਪਰਾਏ ਦੀ ਦੇਖ-ਰੇਖ ਹੇਠ ਮੀਟਿੰਗ ਹੋਈ।  ਜਿਸ ਵਿਚ ਮੀਟਿੰਗ ਦੇ ਸਰਪ੍ਰਸਤ ਰਮੇਸ਼ ਧੀਮਾਨ, ਜਸਪਾਲ ਸਿੰਘ ਲਾਲ ਤੋਂ ਇਲਾਵਾ ਕੈਸ਼ੀਅਰ ਵਿਕਰਮਜੀਤ ਚੱਗਰ, ਮੀਤ ਪ੍ਰਧਾਨ ਗੁਰਨਾਮ ਸਿੰਘ ਜੁਤਲਾ, ਗੁਰਮੁੱਖ ਸਿੰਘ ਨਾਮਧਾਰੀ, ਅਸ਼ੋਕ ਧੀਮਾਨ, ਜਗਦੇਵ ਸਿੰਘ ਕੁੰਦੀ, ਨਰਿੰਦਰ ਸਿੰਘ ਤਾਤੜ, ਸੁਰਿੰਦਰ ਸਿੰਘ ਕਲਸੀ, ਨਰਿੰਦਰ ਸਿੰਘ ਭੱਚੂ ਆਦਿ ਹਾਜ਼ਰ ਸਨ | , ਰਵਿੰਦਰ ਸਿੰਘ ਪਨੇਸਰ, ਪ੍ਰੇਮਦੀਪ ਚੱਗਰ, ਸੁਖਦੇਵ ਸਿੰਘ ਚੱਗਰ, ਤੀਰਥ ਸਿੰਘ ਪਦਮ, ਅਸ਼ਵਨੀ ਧੀਮਾਨ, ਵਿਕਾਸ ਭੋਗਲ, ਰਵਿੰਦਰ ਸਿੰਘ ਲਾਲ, ਹਰਜੀਤ ਸਿੰਘ ਭਮਰਾ, ਸਰਬਜੀਤ ਸਿੰਘ ਸੈਹੰਬੀ, ਸੁਖਜੀਤ ਸਿੰਘ ਲਾਲ ਅਤੇ ਬਲਵਿੰਦਰ ਸਿੰਘ ਰਤਨ ਹਾਜ਼ਰ ਸਨ।

NO COMMENTS