*ਸ਼੍ਰੀ ਰਾਮ ਲੀਲਾ ਜੀ ਦੇ ਦੂਜੇ ਦਿਨ ਦੇ ਮੰਚਨ ਦੌਰਾਨ ਦਿਖਾਈਆਂਸ਼੍ਰੀ ਰਾਮ ਜਨਮ ਦੀਆਂ ਝਲਕੀਆਂ*

0
195

“ਤੁਮ ਬਣੋਗੇ ਰਾਮ, ਮੈਂ ਮਹਾਂਵੀਰ ਬਣ ਕਰ ਆਊਂਗਾ ਡਾਇਲਾਗ” ‘ਤੇ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜਿਆਂ ਪੰੰਡਾਲ

ਸ਼੍ਰੀ ਰਾਮ ਲੀਲਾ ਜੀ ਦੇ ਦੂਜੇ ਦਿਨ ਦੇ ਮੰਚਨ ਦੌਰਾਨ ਦਿਖਾਈਆਂ
ਸ਼੍ਰੀ ਰਾਮ ਜਨਮ ਦੀਆਂ ਝਲਕੀਆਂ

ਮਾਨਸਾ 02 ਅਕਤੂਬਰ :(ਸਾਰਾ ਯਹਾਂ/ਬਲਜੀਤ ਸ਼ਰਮਾ)
ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਸ਼੍ਰੀ ਰਾਮ ਜਨਮ ਅਤੇ ਸ਼੍ਰੀ ਹਨੂੰਮਾਨ ਜਨਮ ਦੇ ਦ੍ਰਿਸ਼ ਦਿਖਾਏ ਗਏ ਅਤੇ ਦਰਸ਼ਕਾਂ ਵੱਲੋਂ ਜ਼ੋਰਦਾਰ ਤਾੜੀਆਂ ਦੀ ਗੜਗੜਾਹਟ ਵਿੱਚ ਸ਼੍ਰੀ ਰਾਮ ਜਨਮ ਦੇ ਦ੍ਰਿਸ਼ ਮੌਕੇ ਆਪਣੀ ਖੁਸ਼ੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਗਿਆ।ਸ੍ਰੀ ਰਾਮ ਲੀਲਾ ਜੀ ਦੇ ਮੰਚਨ ਦੀ ਦੂਜੀ ਨਾਇਟ ਦਾ ਉਦਘਾਟਨ ਰਿਟਾਇਰਡ ਤਹਿਸੀਲਦਾਰ ਸ੍ਰੀ ਓਮ ਪ੍ਰਕਾਸ਼ ਜਿੰਦਲ ਨੇ ਰਿਬਨ ਕੱਟ ਕੇ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਤੋ ਪ੍ਰੇਰਣਾ ਲੈਣੀ ਚਾਹੀਦੀ ਹੈ।ਇਸ ਮੌਕੇ ਉਨ੍ਹਾਂ ਨਾਲ ਧਰਮ ਪਤਨੀ ਸ਼੍ਰੀਮਤੀ ਵਿਨੋਦ ਰਾਣੀ, ਸਪੁੱਤਰ ਜੈਦੀਪ ਜਿੰਦਲ, ਨੂੰਹ ਸਿ਼ਲਪੀ ਜਿੰਦਲ ਅਤੇ ਪੋਤਰੀ ਵਰਿੰਦਾ ਜਿੰਦਲ ਤੋਂ ਇਲਾਵਾ ਵਾਈਸ ਪ੍ਰਧਾਨ ਸੁਰਿੰਦਰ ਨੰਗਲੀਆ, ਕੈਸ਼ੀਅਰ ਸ਼ੁਸ਼ੀਲ ਕੁਮਾਰ ਵਿੱਕੀ, ਸਟੇਜ—ਕਮ—ਪ੍ਰੈਸ ਸਕੱਤਰ ਬਲਜੀਤ ਸ਼ਰਮਾ, ਸਟੇਜ ਸਕੱਤਰ ਅਰੁਣ ਅਰੋੜਾ, ਬਨਵਾਰੀ ਲਾਲ ਬਜਾਜ, ਵਿਨੋਦ ਪਠਾਨ, ਨਵਦੀਪ ਬੱਬੀ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।


ਕਲੱਬ ਦੇ ਚੇਅਰਮੈਨ ਸ਼੍ਰੀ ਅਸੋਕ ਗਰਗ ਤੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਵੱਲੋਂ ਮੁੱਖ ਮੁਹਿਮਾਨ ਅਤੇ ਹੋਰ ਪਤਵੰਤੇ ਵਿਅਕਤੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਦੀ ਸੁਨਿਹਰੀ ਸਟੇਜ ਤੋਂ ਪਿਛਲੇ ਕਈ ਸਾਲਾਂ ਤੋਂ ਦਿਖਾਈ ਜਾਂਦੀ ਸ਼੍ਰੀ ਰਾਮ ਲੀਲਾ ਜੀ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਦੌਰਾਨ ਕਲੱਬ ਦੀ ਮੈਨੇਜਮੈਂਟ ਵੱਲੋਂ ਸ਼੍ਰੀ ਓਮ ਪ੍ਰਕਾਸ਼ ਜਿੰਦਲ ਨੂੰ ਸਮਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।


ਦੂਜੇ ਦਿਨ ਦੀ ਨਾਈਟ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੀ ਗਣੇਸ ਜੀ ਦੀ ਆਰਤੀ ਤੋਂ ਸ਼ੁਰੂਆਤ ਕਰਦਿਆਂ ਕੈਲਾਸ ਪਰਬਤ ਤੇ ਭੋਲੇ ਸ਼ੰਕਰ ਦੀ ਅਰਾਧਨਾ ਕੀਤੀ ਗਈ।ਉਸ ਉਪਰੰਤ ਰਾਵਣ ਦੇ ਕੈਲਾਸ਼ ਪਰਬਤ ਦੇ ਉਪਰ ਦੀ ਆਪਣਾ ਬਾਮਨ ਲੈ ਕੇ ਜਾਣਾ, ਨੰਦੀਗਣ ਰਾਵਣ ਸੰਵਾਦ, ਭਗਵਾਨ ਸ਼ੰਕਰ ਦਾ ਭਸਮਾਸੂਰ ਨੂੰ ਵਰਦਾਨ ਦੇਣਾ, ਭਗਵਾਨ ਵਿਸ਼ਨੂੰ ਦਾ ਵਿਸ਼ਵ ਮੋਹਨੀ ਰੂਪ ਵਿਚ ਆਉਣਾ ਤੇ ਮਹਾਦੇਵ ਦਾ ਵਿਸ਼ਨੂੰ ਜੀ ਨੂੰ ਰਾਮ ਜਨਮ ਹੋਣ ‘ਤੇ ਹਨੂੰਮਾਨ ਦੇ ਰੂਪ ਵਿਚ ਆਉਣ ਦਾ ਵਾਅਦਾ ਕਰਨਾ, ਹਨੂੰਮਾਨ ਜਨਮ, ਰਾਖਸ਼ਸਾਂ ਦੁਆਰਾ ਭਗਤੀ ਕਰ ਰਹੇ ਸਾਧੂਆ ਨੂੰ ਜੰਗਲ ਵਿਚ ਤੰਗ ਕਰਨਾ, ਰਾਵਣ ਵੱਲੋਂ ਦੇਵਤਿਆ ਨੂੰ ਤੰਗ ਕਰਨਾ, ਦੇਵਤਿਆਂ ਦਾ ਇਕੱਠੇ ਹੋ ਕੇ ਭਗਵਾਨ ਵਿਸਨੂੰ ਕੋਲ ਜਾਣਾ, ਭਗਵਾਨ ਵਿਸ਼ਨੂੰ ਵੱਲੋਂ ਮਨੁੱਖ ਰੂਪ ਰਾਮ ਜਨਮ ਲੈ ਕੇ ਵਿਘਨ ਹਰਨ ਦਾ ਵਾਅਦਾ ਕਰਨਾ, ਰਾਵਣ ਵੇਦਵਤੀ ਸੰਵਾਦ, ਸਰਗੀ ਰਿਸ਼ੀ ਵੱਲੋਂ ਪੁੱਤਰ ਏਸ਼ਟੀ ਯੱਗ ਕਰਵਾਉਣਾ, ਰਾਮ ਜਨਮ ਹੋਣਾ ਸਾਰੇ ਹੀ ਦ੍ਰਿਸ਼ ਦਰਸ਼ਕਾਂ ਵੱਲੋਂ ਸਰਾਹੇ ਗਏ।


ਪ੍ਰਧਾਨ ਐਕਟਰ ਬਾਡੀ ਸ਼੍ਰੀ ਵਰਣ ਬਾਂਸਲ ਵੀਨੂੰ ਨੇ ਦੱਸਿਆ ਕਿ ਵਿਸ਼ਨੂੰ ਭਗਵਾਨ ਦੇ ਰੋਲ ਵਿਚ ਡਾ. ਵਿਕਾਸ ਸ਼ਰਮਾ, ਨੰਦੀਗਣ ਸੋਨੂੰ ਰੱਲਾ, ਸ਼ੰਕਰ ਜੀ ਰਿੰਕੂ ਬਾਂਸਲ, ਵੇਦਵਤੀ ਗਗਨ ਕੁਮਾਰ, ਰਾਵਣ ਮੁਕੇਸ਼ ਬਾਂਸਲ, ਦਸ਼ਰਥ ਪ੍ਰਵੀਨ ਸ਼ਰਮਾ ਟੋਨੀ, ਭਸਮਾਸੁਰ ਅਮਨ ਗੁਪਤਾ, ਬ੍ਰਹਮਾ ਮਨੋਜ ਅਰੋੜਾ, ਵਿਸ਼ਵਮੋਹਿਨੀ ਮਨੀ, ਸਾਧੂ ਸੇਵਕ ਸੰਦਲ, ਕੇ.ਸੀ. ਸ਼ਰਮਾ, ਬੰਟੀ ਸਰਮਾ, ਸੋਨੂੰ ਰੱਲਾ ਤੋਂ ਇਲਾਵਾ ਹੋਰ ਪਾਤਰਾਂ ਦੀਆਂ ਭੁਮਿਕਾਵਾਂ ਪੁਨੀਤ ਸ਼ਰਮਾ ਗੋਗੀ, ਸ਼ੰਟੀ ਅਰੋੜਾ, ਵਿਸ਼ਾਲ ਵਿੱਕੀ, ਤਰਸੇਮ ਹੋਂਡਾ, ਗਗਨਦੀਪ ਵਿੱਕੀ, ਮਨੋਜ ਕੁਮਾਰ ਮੋਨੂੰ, ਹੈਰੀ, ਗੌਰਵ ਬਜਾਜ, ਚੇਤਨ, ਨਰੇਸ਼ ਬਾਂਸਲ, ਰਮੇਸ਼ ਬਚੀ, ਜੁਨੇਦ, ਅਨੀਸ਼ ਕੁਮਾਰ, ਅਮਰੀਸ਼ ਗਰਗ ਜੋਨੀ, ਆਦੀਸ਼, ਵਿਨਾਇਕ ਸ਼ਰਮਾ ਵੰਸ਼, ਆਰੀਅਨ ਸ਼ਰਮਾ, ਸਾਹਿਲ, ਯਸ਼, ਧਰੁਵ ਰੱਲਾ, ਹੈਪੀ ਅਤੇ ਸੰਜੇ ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈਆਂ।

NO COMMENTS