*ਸ਼੍ਰੀ ਰਾਮ ਬਾਗ਼ ਚੈਰੀਟੇਬਲ ਸੁਸਾਇਟੀ ਮਾਨਸਾ ਵੱਲੋਂ ਸੰਚਾਲਕ ਸ਼ਾਂਤੀ ਭਵਨ ਵਿਖੇ ਦਾਨੀ ਸੱਜਣਾਂ ਵਲੋਂ ਕੂਲਰ ਭੇਂਟ ਕੀਤੇ*

0
426

ਮਾਨਸਾ, 20 –   (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) ਸ਼੍ਰੀ ਰਾਮ ਬਾਗ਼ ਚੈਰੀਟੇਬਲ ਸੁਸਾਇਟੀ ਮਾਨਸਾ ਵੱਲੋਂ ਸੰਚਾਲਕ ਸ਼ਾਂਤੀ ਭਵਨ ਵਿਖੇ ਅੱਤ ਦੀ ਗਰਮੀ ਵਿੱਚ ਹੋਣ ਵਾਲੇ ਸਮਾਗਮਾਂ ਲਈ ਸਟੀਲ ਬਾਡੀ ਵਾਲੇ ਹਵਾ ਵਾਲੇ ਕੂਲਰ ਦਾਨੀ ਸੱਜਣਾਂ ਵਲੋਂ ਭੇਂਟ ਕੀਤੇ ਗਏ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਪ੍ਰਧਾਨ ਬਲਵਿੰਦਰ ਬਾਂਸਲ ਨੇ ਦੱਸਿਆ ਕਿ ਅੱਜ ਸ਼ਾਂਤੀ ਭਵਨ ਵਿਖੇ ਇੱਕ ਸਾਦੇ ਸਮਾਗਮ ਸ਼੍ਰੀ ਅਸ਼ੋਕ ਕੁਮਾਰ ਬਾਂਸਲ ਜੀ ਨੇ ਆਪਣੀ ਧਰਮਪਤਨੀ ਸਵਰਗਵਾਸੀ ਸ਼੍ਰੀਮਤੀ ਕ੍ਰਿਸ਼ਨਾ ਬਾਂਸਲ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਤਿੰਨ ਕੂਲਰ ਆਪਣੇ ਸਤਿਕਾਰਯੋਗ ਭਰਾ ਸ਼੍ਰੀ ਰਾਜ ਕੁਮਾਰ ਬਾਂਸਲ ਜੀ ਭਤੀਜੇ ਸ਼੍ਰੀ ਰੋਹਿਤ ਬਾਂਸਲ ਜੀ ਅਤੇ ਸ਼੍ਰੀ ਅਜੇ ਬਾਂਸਲ ਜੀ (ਆਰ. ਐੱਸ ਮੈਡੀਕੋਜ਼ ਵਾਲੇ) ਅਤੇ ਸਮੂਹ ਬਾਂਸਲ ਪਰਿਵਾਰ ਸਮੇਤ ਭੇਂਟ ਕੀਤੇ।ਇੱਕ ਕੂਲਰ ਸ਼੍ਰੀ ਅੰਮ੍ਰਿਤ ਪਾਲ ਜੀ ਅਤੇ ਸ਼੍ਰੀ ਨਰੇਸ਼ ਬਿਰਲਾ ਜੀ ਨੇ ਆਪਣੇ ਪਰਿਵਾਰ ਸਮੇਤ ਆਪਣੇ ਸਤਿਕਾਰਯੋਗ ਪਿਤਾ ਸ਼੍ਰੀ ਬਿਲਾਸ ਚੰਦ ਜੀ ਬਾਜੇਵਾਲ ਵਾਲੇ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਕੇ ਭੇਂਟ ਕੀਤਾ ਗਿਆ।ਇੱਕ ਕੂਲਰ ਸੋਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਜ਼ਿਲੇਦਾਰ ਸ਼੍ਰੀ ਹੇਮ ਰਾਜ ਬਾਂਸਲ ਜੀ ਨੇ ਆਪਣੇ ਪਰਿਵਾਰ ਸਮੇਤ ਭੇਂਟ ਕੀਤਾ।    ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਸਾਨੂੰ ਸਾਰਿਆਂ ਨੂੰ ਕਰਦੇ ਰਹਿਣਾ ਚਾਹੀਦਾ ਹੈ।          ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਅਵਤਾਰ ਸਿੰਘ ਮਾਨ, ਮਾਸਟਰ ਨਸੀਬ ਚੰਦ, ਰੁਲਦੂ ਰਾਮ ਨੰਦਗੜ੍ਹ, ਪ੍ਰਿੰਸੀਪਲ ਬਾਬੂ ਰਾਮ ਸ਼ਰਮਾ, ਕੰਵਲਜੀਤ ਸ਼ਰਮਾ, ਬਿੱਕਰ ਸਿੰਘ ਮੰਘਾਣੀਆਂ, ਡਾਕਟਰ ਸਤੀਸ਼ ਮਿੱਢਾ, ਰਾਮ ਕੁਮਾਰ ਸਿੰਗਲਾ, ਰਵੀ ਰਾਜ ਮੰਗੂ, ਰਾਕੇਸ਼ ਕੁਮਾਰ ਗੁਪਤਾ, ਹਾਜ਼ਰ ਸਨ।

NO COMMENTS