*ਸ਼੍ਰੀ ਰਾਮ ਬਾਗ਼ ਚੈਰੀਟੇਬਲ ਸੁਸਾਇਟੀ ਮਾਨਸਾ ਵੱਲੋਂ ਸ਼੍ਰੀ ਕ੍ਰਿਸ਼ਨਾ ਗਰੁੱਪ ਮਾਨਸਾ ਦੇ ਸਹਿਯੋਗ ਨਾਲ ਸ਼ਾਂਤੀ ਭਵਨ ਵਿਖੇ ਅੱਜ ਫ਼ਲਾਂ, ਫੁੱਲਾਂ ਅਤੇ ਛਾਂਦਾਰ ਰੁੱਖ ਲਗਾਏ ਗਏ*

0
91

ਮਾਨਸਾ 10 ,ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ ): ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਪ੍ਰਧਾਨ ਬਲਵਿੰਦਰ ਬਾਂਸਲ ਨੇ ਦੱਸਿਆ ਕਿ ਅੱਜ ਦਾ ਇਹ ਸਮਾਗਮ ਵਾਤਾਵਰਨ ਪ੍ਰੇਮੀ ਸ਼੍ਰੀ ਕ੍ਰਿਸ਼ਨਾ ਗਰੁੱਪ ਮਾਨਸਾ ਅਤੇ ਬਲਵੀਰ ਸਿੰਘ ਅਗਰੋਈਆ ਜੀ ਦੇ ਯਤਨਾਂ ਸਦਕਾ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਬਿੱਕਰ ਮੰਘਾਣੀਆਂ, ਮਨੀਸ਼ ਚੌਧਰੀ, ਬਲਵੀਰ ਅਗਰੋਈਆਂ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਰੁੱਖ ਲਗਾਉਣਾ ਚਾਹੀਦਾ ਹੈ ਤਾਂ ਜੋ ਸਾਡਾ ਵਾਤਾਵਰਣ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ, ਜਿਥੇ ਰੁੱਖ ਸਾਨੂੰ ਫ਼ਲ, ਫੁੱਲ ਅਤੇ ਠੰਢੀਆਂ ਛਾਵਾਂ ਦਿੰਦੇ ਹਨ ਉਥੇ ਰੁੱਖ ਸਾਨੂੰ ਆਕਸੀਜਨ ਰੂਪੀ ਅੰਮ੍ਰਿਤ ਦੇ ਕੇ ਸਾਨੂੰ ਜੀਵਨ ਦਿੰਦੇ ਹਨ। ਰੁੱਖ ਸਾਡੇ ਜੀਵਨ ਦਾ ਅਭਿੰਨ ਅੰਗ ਹਨ,
ਇਸ ਮੌਕੇ ਨਵੇਂ ਚੁਣੇ ਗਏ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਸਾਰੇ ਅਹੁਦੇਦਾਰਾਂ ਨੇ ਵੀ ਇੱਕ ਇੱਕ ਪੌਦਾ ਲਗਾਇਆ, ਅਤੇ ਇਸ ਨੇਕ ਕਾਰਜ ਨੂੰ ਇੱਕ ਵਧੀਆ ਉਪਰਾਲਾ ਦੱਸਿਆ ਸਾਨੂੰ ਸਾਰਿਆਂ ਨੂੰ ਇਸ ਕਾਰਜ ਤੋਂ ਪ੍ਰਰੇਨਾ ਲੈਣੀ ਚਾਹੀਦੀ ਹੈ।
ਇਸ ਮੌਕੇ ਜ਼ਿਲੇਦਾਰ ਹੇਮ ਰਾਜ ਬਾਂਸਲ, ਅਵਤਾਰ ਸਿੰਘ ਮਾਨ, ਮਾਸਟਰ ਨਸੀਬ ਚੰਦ, ਮਾਸਟਰ ਬਾਬੂ ਲਾਲ ਸ਼ਰਮਾ,ਸੇਠੀ ਸਿੰਘ ਸਰਾਂ, ਸੱਤਪਾਲ ਚਾਂਦਪੁਰੀਆਂ, ਬਾਦਸ਼ਾਹ ਸਿੰਘ ਇੰਸਪੈਕਟਰ, ਰੁਲਦੂ ਰਾਮ ਨੰਦਗੜ੍ਹ,ਹਰੀ ਰਾਮ ਡਿੰਪਾ, ਰਾਕੇਸ਼ ਕੁਮਾਰ ਬਿੱਟੂ, ਕੰਵਲਜੀਤ ਸ਼ਰਮਾ, ਮਨੋਜ ਕੁਮਾਰ, ਜ਼ਿੰਮੀ ਮੰਮਾ, ਮਨੋਜ ਚੌਧਰੀ, ਜੀਵਨ ਸਿੰਗਲਾ, ਜਤਿੰਦਰ ਐਸਡੀਓ, ਹਰੀ ਓਮ, ਵਿੱਕੀ, ਮਨੋਜ ਸਿੰਗਲਾ, ਨੀਰਜ, ਰਾਜੇਸ਼ ਬਹਿਣੀਵਾਲ, ਹਰਕ੍ਰਿਸ਼ਨ ਸ਼ਰਮਾ, ਸੰਦੀਪ, ਵਿਜੇ ਕੁਮਾਰ,ਪ੍ਰਮੋਦ ਕੁਮਾਰ ਪਰਿਵਾਰ ਸਮੇਤ ਹਾਜ਼ਰ ਸਨ

NO COMMENTS