*ਸ਼੍ਰੀ ਰਾਮ ਜੀ ਤੇ ਸ਼੍ਰੀ ਲਕਸ਼ਮਣ ਜੀ ਨੇ ਸਾਧੂਆਂ ਨੂੰ ਮਾਰੀਚ ਤੇ ਸੁਬਾਹੂ ਤੋਂ ਦਿਵਾਈ ਰਾਹਤ..!ਸ਼੍ਰੀ ਰਾਮ ਲੀਲਾ ਜੀ ਦੇ ਤੀਜੇ ਦਿਨ ਗੁਰਪ੍ਰੀਤ ਕੌਰ ਗਾਗੋਵਾਲ ਨੇ ਨਿਭਾਈ ਰਿਬਨ ਕੱਟਣ ਦੀ ਰਸਮ*

0
53

ਮਾਨਸਾ ਅਕਤੂਬਰ 7 (ਸਾਰਾ ਯਹਾਂ/ਜੋਨੀ ਜਿੰਦਲ) : ਸ਼੍ਰੀ ਸੁਭਾਸ ਡਰਾਮੈਟਿਕ ਕਲੱਬ ਵੱਲੋਂ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਜੀ ਦੀ ਤੀਸਰੀ ਨਾਈਟ ਦਾ ਉਦਘਾਟਨ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਮੈਡਮ ਗੁਰਪ੍ਰੀਤ ਕੌਰ ਗਾਗੋਵਾਲ ਜੀ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਬਚਪਨ ਵਿੱਚ ਆਪਣੇ ਮਾਤਾ-ਪਿਤਾ ਨਾਲ ਸ਼੍ਰੀ ਰਾਮ ਲੀਲਾ ਜੀ ਦੇਖਣ ਜਾਇਆ ਕਰਦੇ ਸਨ ਪਰ ਅੱਜ ਉਹ ਬੜਾ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਸ ਮੰਚ ਤੇ ਬਤੌਰ ਮੁੱਖ ਮਹਿਮਾਨ ਬੁਲਾ ਕੇ ਉਦਘਾਟਨ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਇਸ ਮੌਕੇ ਉਨ੍ਹਾਂ ਕਲੱਬ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਭੂਸ਼ਨ ਮੱਤੀ ਵੀ ਮੌਜੂਦ ਸਨ। ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਨੇ ਦੱਸਿਆ ਕਿ ਇਸ ਮੌਕੇ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਪ੍ਰਧਾਨ ਸ਼੍ਰੀ ਸਮੀਰ ਛਾਬੜਾ ਦੀ ਅਗਵਾਈ ਹੇਠ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਦੀ ਮੈਨੇਜਮੈਂਟ ਨੂੰ ਧਰਮ ਦੇ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ਨਾਲ ਜੋੜ ਕੇ ਰੱਖਣ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਵੱਲੋਂ ਕਲੱਬ ਦੇ ਡਾਇਰੈਕਟਰ ਸਵ. ਪ੍ਰੇਮ ਨਾਥ ਗਰਗ ਜੀ ਨੂੰ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਸਦਕਾ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ ਸ਼੍ਰੀ ਰਾਮ ਲੀਲਾ ਜੀ ਦਾ ਸਾਰਾ ਪ੍ਰਸਾਰਨ ਬਲਜੀਤ ਕੜਵਲ ਵੱਲੋਂ ਸਾਡਾ ਮਾਨਸਾ ਫੇਸਬੁੱਕ ਪੇਜ਼ ਅਤੇ ਸਾਡਾ ਮਾਨਸਾ ਯੂ ਟਿਊਬ ਚੈਨਲਤੇ ਲਾਈਵ ਦਿਖਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਨਾਈਟ ਨੂੰ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ। ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਵੱਲੋਂ ਇਲਾਕਾ ਨਿਵਾਸੀਆਂ ਦਾ ਸ਼੍ਰੀ ਰਾਮ ਲੀਲਾ ਜੀ ਦੇ ਧਾਰਮਿਕ ਕਾਰਜ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਣ ਲਈ ਸਹਿਯੋਗ ਕਰਨ ਵਿੱਚ ਧੰਨਵਾਦ ਕੀਤਾ। ਇਸ ਉਪਰੰਤ ਕਲੱਬ ਦੀ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ।


ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਨੰਗਲਿਆ ਨੇ ਦੱਸਿਆ ਕਿ ਅੱਜ ਦੀ ਨਾਇਟ ਦਾ ਸੁਭ ਆਰੰਭ ਬਾਲ ਰੂਪ ਵਿਚ ਛੋਟੇ ਰਾਮ ਲਛਮਣ ਜੀ ਦੀ ਆਰਤੀ ਕਰਵਾ ਕੇ ਕੀਤਾ ਗਿਆ ਅਤੇ ਬਾਕੀ ਦੇ ਦ੍ਰਿਸ਼ਾਂ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਪਰਜਾਵਾਸੀ ਇਸ ਸਾਲ ਮੀਂਹ ਨਾ ਪੈਣ ਕਾਰਣ ਰਾਜਾ ਜਨਕ ਦੇ ਦਰਬਾਰ ਵਿਚ ਆਪਣੀ ਦੁੱਖ ਭਰੀ ਕਹਾਣੀ ਦੱਸਦੇ ਹਨ ਅਤੇ ਮਹਾਰਾਜਾ ਜਨਕ ਦੇ ਉਹਨਾ ਦੀ ਦੁੱਖ ਭਰੀ ਵਿੱਖਿਆ ਸੁਣ ਕੇ ਆਪ ਹਲ ਚਲਾਉਣਾ ਤੇ ਮੀਹ ਦਾ ਪੈਣਾ ਅਤੇ ਉਸ ਸਮੇਂ ਮਾਤਾ ਸੀਤਾ ਦਾ ਬੱਚੀ ਦੇ ਰੂਪ ਵਿੱਚ ਮਿਲਣਾ ਬਹੁਤ ਹੀ ਮਨਮੋਹਕ ਦ੍ਰਿਸ਼ ਰਹੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦ੍ਰਿ਼ਸ਼ਾਂ ਰਾਹੀਂ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਮੁਨੀ ਵਿਸ਼ਵਾਮਿੱਤਰ ਨੂੰ ਜੰਗਲ ਵਿੱਚ ਰਾਕਸਸ਼ ਮਾਰੀਚ ਤੇ ਸੁਬਾਹੂ ਯੱਗ ਨਹੀ ਕਰਨ ਦਿੰਦੇ ਤੇ ਤੰਗ-ਪਰੇਸ਼ਾਨ ਕਰਦੇ ਹਨ, ਮੁਨੀ ਵਿਸ਼ਵਾਮਿੱਤਰ ਦਾ ਰਾਜਾ ਦਸ਼ਰਥ ਦੇ ਦਰਬਾਰ ਵਿਚ ਜਾਣਾ, ਉਹਨਾ ਤੋਂ ਆਪਣੀ ਰੱਖਿਆ ਲਈ ਰਾਮ-ਲਛਮਣ ਨੂੰ ਨਾਲ ਲੈਕੇ ਜਾਣਾ, ਰਾਮ-ਲਛਮਣ ਜੀ ਦਾ ਅਤੇ ਜੰਗਲਾਂ ਵਿੱਚ ਜਾਣਾ ਅਤੇ ਤਾੜਕਾ, ਮਾਰੀਚ-ਸੁਬਾਹੂ ਦਾ ਵਧ ਕਰਨਾ ਤੇ ਪੱਥਰ ਦੀ ਬਣੀ ਅਹੁੱਲਿਆ ਦਾ ਉਧਾਰ ਕਰਨਾ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਮੰਚ ਨਾਲ ਜੋੜ ਕੇ ਰੱਖਿਆ।


ਉਨ੍ਹਾਂ ਦੱਸਿਆ ਕਿ ਛੋਟੇ ਸ਼੍ਰੀ ਰਾਮ ਜੀ ਦੇ ਸਰੂਪ ਵਿੱਚ ਬਾਲ ਕਲਾਕਾਰ ਮੇਹੁਲ ਸ਼ਰਮਾ ਅਤੇ ਛੋਟੇ ਸ਼੍ਰੀ ਲਛਮਣ ਜੀ ਦੇ ਸਰੂਪ ਵਿੱਚ ਸਮਰ ਸ਼ਰਮਾ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਆਪਣੀ-ਆਪਣੀ ਭੁਮਿਕਾ ਨਿਭਾਈ ਗਈ।ਇਸ ਤੋਂ ਇਲਾਵਾ ਪਰਜਾ ਵਾਸੀ ਸੋਨੂ ਰੱਲਾ, ਡਾ. ਵਿਕਾਸ ਸ਼ਰਮਾ, ਸ਼ੰਟੀ ਅਰੋੜਾ, ਵਿਪਨ ਅਤੇ ਸ਼੍ਰੀ ਵਿਜੇ ਵੱਲੋਂ ਰੋਲ ਨਿਭਾਇਆ ਗਿਆ। ਮੁਨੀ ਵਿਸ਼ਵਮਿੱਤਰ ਰਿੰਕੂ ਬਾਸਲ , ਰਾਖਸ਼ਸ ਮਾਰੀਚ ਤੇ ਸੁਬਾਹੂ ਬੰਟੀ ਸ਼ਰਮਾ ਤੇ ਵਿਸ਼ਾਲ ਵਿੱਕੀ ਸ਼ਰਮਾ ਤੋਂ ਇਲਾਵਾ ਸੇਵਕ ਸੰਦਲ, ਕੇ.ਸੀ. ਸ਼ਰਮਾ, ਰਾਜੂ ਬਾਵਾ, ਜੀਵਨ, ਗਗਨ, ਨਰੇਸ਼, ਅਮਨ ਗੁਪਤਾ, ਦਸ਼ਰਥ ਪ੍ਰਵੀਨ ਟੋਨੀ ਸ਼ਰਮਾ, ਸੁਮੰਤ ਰਮੇਸ਼ ਬਚੀ, ਮੁਨੀ ਵਿਸਿ਼ਸ਼ਟ ਮਨੋਜ ਅਰੋੜਾ, ਤਾੜਕਾ ਦਾ ਰੋਲ ਜਗਨ ਕੋਕਲਾ, ਅਹੱਲਿਆ ਨਿਰਮਲ ਨੇ ਬਹੁਤ ਹੀ ਬਾਖੂਬੀ ਢੰਗ ਨਾਲ ਨਿਭਾਏ।


ਇਸ ਮੌਕੇ ਜਨਰਲ ਸੈਕਟਰੀ ਸ਼੍ਰੀ ਧਰਮਪਾਲ ਸ਼ੰਟੂ, ਕੈਸ਼ੀਅਰ ਸ਼੍ਰੀ ਵਿਜੇ ਕੁਮਾਰ, ਚੇਅਰਮੈਨ ਅਨੁਸ਼ਾਸ਼ਨ ਕਮੇਟੀ ਸ਼੍ਰੀ ਪਰਮਜੀਤ ਜਿੰਦਲ, ਸਟੇਜ ਸਕੱਤਰ-ਕਮ-ਪ੍ਰੈਸ ਸਕੱਤਰ ਸ਼੍ਰੀ ਬਲਜੀਤ ਸ਼ਰਮਾ, ਸਟੇਜ ਸਕੱਤਰ ਸ਼੍ਰੀ ਅਰੁਣ ਅਰੋੜਾ, ਹਾਰਮੋਨੀਅਮ ਮਾਸਟਰ ਸ਼੍ਰੀ ਮੋਹਨ ਸੋਨੀ, ਢੋਲਕ ਵਾਦਕ ਅਮਨ ਤੋਂ ਇਲਾਵਾ ਗੋਰਵ ਬਜਾਜ ਸ਼ਾਮਿਲ ਸਨ।

NO COMMENTS