*ਸ਼੍ਰੀ ਰਾਮ ਜੀ ਤੇ ਸ਼੍ਰੀ ਲਕਸ਼ਮਣ ਜੀ ਨੇ ਚਾਚੀ ਤਾੜਕਾ ਦਾ ਕੀਤਾ ਵਧ*

0
78

ਸਾਧੂਆਂ ਨੂੰ ਮਾਰੀਚ ਤੇ ਸੁਬਾਹੂ ਦੇ ਜ਼ੁਲਮਾਂ ਤੋਂ ਦਿਵਾਈ ਰਾਹਤ

ਮਾਤਾ ਸੀਤਾ ਦਾ ਬੱਚੀ ਦੇ ਰੂਪ ਵਿੱਚ ਮਿਲਣਾ ਰਿਹਾ ਬਹੁਤ ਹੀ ਮਨਮੋਹਕ ਦ੍ਰਿਸ਼

ਸ਼੍ਰੀ ਰਾਮ ਲੀਲਾ ਜੀ ਦੇ ਤੀਜੇ ਦਿਨ ਪੁਰਸ਼ੋਤਮ ਬਾਂਸਲ ਅਤੇ ਵਿਨੋਦ ਕੁਮਾਰ ਭੰਮਾ ਨੇ ਨਿਭਾਈ ਰੀਬਨ ਅਤੇ ਆਰਤੀ ਦੀ ਰਸਮ

ਮਾਨਸਾ 03 ਅਕਤੂਬਰ (ਸਾਰਾ ਯਹਾਂ/ਬਲਜੀਤ ਸ਼ਰਮਾ)

ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਵੱਲੋਂ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਜੀ ਦੀ ਤੀਸਰੀ ਨਾਈਟ ਦਾ ਉਦਘਾਟਨ ਪ੍ਰਧਾਨ ਅੱਗਰਵਾਲ ਸਭਾ ਅਤੇ ਵਾਈਸ ਪ੍ਰਧਾਨ ਮਹਾਰਾਜਾ ਅਗਰਸੈਨ ਟਰੱਸਟ ਮਾਨਸਾ ਸ਼੍ਰੀ ਪਰਸ਼ੋਤਮ ਬਾਂਸਲ ਵੱਲੋਂ ਅਤੇ ਆਰਤੀ ਦੀ ਰਸਮ ਵਿਸ਼ੇਸ਼ ਮਹਿਮਾਨ ਪ੍ਰਧਾਨ ਸਨਾਤਨ ਧਰਮ ਸਭਾ ਸ਼੍ਰੀ ਵਿਨੋਦ ਕੁਮਾਰ ਭੰਮਾ ਵੱਲੋਂ ਅਦਾ ਕੀਤੀ ਗਈ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਧਰਮ ਨਾਲ ਜੁੜਕੇ ਇਸਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਮਾਤਾ—ਪਿਤਾ ਅਤੇ ਧਰਮ ਦੀ ਸੇਵਾ ਕਰਨਾ ਬਹੁਤ ਹੀ ਪੁੰਨ ਦਾ ਕੰਮ ਹੈ।ਉਨ੍ਹਾਂ ਕਿਹਾ ਕਿ ਉਹ ਬੜਾ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਸ ਮੰਚ ‘ਤੇ ਬਤੌਰ ਮੁੱਖ ਮਹਿਮਾਨ ਬੁਲਾ ਕੇ ਉਦਘਾਟਨ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ।ਇਸ ਤੋਂ ਪਹਿਲਾਂ ਸੰਤੋਸ਼ੀ ਮਾਤਾ ਮੰਦਿਰ ਦੇ ਪੁਜਾਰੀ ਅਤੇ ਕਲੱਬ ਦੇ ਮੈਂਬਰ ਪੰਡਿਤ ਪੁਨੀਤ ਸ਼ਰਮਾ ਗੋਗੀ ਜੀ ਅਤੇ ਜਗਨਨਾਥ ਕੋਕਲਾ ਵੱਲੋਂ ਵਿਧੀ ਅਨੁਸਾਰ ਪੂਜਨ ਕਰਵਾਇਆ ਗਿਆ।ਇਸ ਮੌਕੇ ਕੈਸ਼ੀਅਰ ਸ਼੍ਰੀ ਸ਼ੁਸ਼ੀਲ ਕੁਮਾਰ ਵਿੱਕੀ, ਸਟੇਜ—ਕਮ—ਪੈ੍ਰਸ ਸਕੱਤਰ ਸ਼੍ਰੀ ਬਲਜੀਤ ਸ਼ਰਮਾ, ਸਟੇਜ ਸਕੱਤਰ ਸ਼੍ਰੀ ਅਰੁਣ ਅਰੋੜਾ ਅਤੇ ਬਨਵਾਰੀ ਲਾਲ ਬਜਾਜ ਵੀ ਮੌਜੂਦ ਸਨ।

ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਨੇ ਦੱਸਿਆ ਕਿ ਕਲੱਬ ਵੱਲੋਂ ਧਰਮ ਦੇ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ਨਾਲ ਜੋੜ ਕੇ ਰੱਖਣ ਦੇ ਉਪਰਾਲੇ ਕੀਤੇ ਜਾਂਦੇ ਹਨ।ਕਿਉਂਕਿ ਜੇਕਰ ਨੌਜਵਾਨ ਪ੍ਰਭੂ ਦੀਆਂ ਲੀਲਾਵਾਂ ਤੋਂ ਕੁਝ ਸਿੱਖਿਆ ਗ੍ਰਹਿਣ ਕਰਨਗੇ ਤਾਂ ਉਹ ਜਿੱਥੇ ਨਸਿ਼ਆਂ ਤੋਂ ਦੂਰ ਰਹਿਣਗੇ, ਉਥੇ ਸਮਾਜ ਵਿੱਚ ਚੰਗੇ ਕੰਮਾਂ ਵਿੱਚ ਆਪਣਾ ਸਹਿਯੋਗ ਕਰਨਗੇ।

ਕਲੱਬ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਨੂੰ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਜਾਂਦਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਦਾ ਸ਼੍ਰੀ ਰਾਮ ਲੀਲਾ ਜੀ ਦੇ ਧਾਰਮਿਕ ਕਾਰਜ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਣ ਲਈ ਸਹਿਯੋਗ ਕਰਨ ਵਿੱਚ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ 03 ਅਕਤੂਬਰ ਦੀ ਨਾਈਟ ਵਿੱਚ ਸੀਤਾ ਸਵੰਬਰ ਦੇ ਦ੍ਰਿਸ਼ ਦਿਖਾਏ ਜਾਣਗੇ।ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਸਮੇਂ ਸਿਰ ਕਲੱਬ ਵਿਖੇ ਪੰਹੁਚਣ ਦੀ ਅਪੀਲ ਕੀਤੀ।

ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਵਰੁਣ ਕੁਮਾਰ ਵੀਨੂੰ ਨੇ ਦੱਸਿਆ ਕਿ ਅੱਜ ਦੀ ਨਾਇਟ ਦਾ ਸੁਭ ਆਰੰਭ ਬਾਲ ਰੂਪ ਵਿਚ ਛੋਟੇ ਸ਼੍ਰੀ ਰਾਮ—ਲਛਮਣ ਜੀ ਦੀ ਆਰਤੀ ਕਰਵਾ ਕੇ ਕੀਤਾ ਗਿਆ ਅਤੇ ਬਾਕੀ ਦੇ ਦ੍ਰਿਸ਼ਾਂ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਪਰਜਾਵਾਸੀ ਇਸ ਸਾਲ ਮੀਂਹ ਨਾ ਪੈਣ ਕਾਰਨ ਰਾਜਾ ਜਨਕ ਜੀ ਦੇ ਦਰਬਾਰ ਵਿਚ ਆਪਣੀ ਦੁੱਖ ਭਰੀ ਕਹਾਣੀ ਦੱਸਦੇ ਹਨ ਅਤੇ ਮਹਾਰਾਜਾ ਜਨਕ ਦਾ ਉਹਨਾ ਦੀ ਫਰਿਆਦ ਸੁਣ ਕੇ ਆਪ ਹਲ ਚਲਾਉਣਾ, ਮੀਂਹ ਪੈਣਾ ਅਤੇ ਉਸ ਸਮੇਂ ਮਾਤਾ ਸੀਤਾ ਜੀ ਦਾ ਬੱਚੀ ਦੇ ਰੂਪ ਵਿੱਚ ਮਿਲਣਾ ਬਹੁਤ ਹੀ ਮਨਮੋਹਕ ਦ੍ਰਿਸ਼ ਰਹੇ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਦ੍ਰਿ਼ਸ਼ਾਂ ਰਾਹੀਂ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਮੁਨੀ ਵਿਸ਼ਵਾਮਿੱਤਰ ਨੂੰ ਜੰਗਲ ਵਿੱਚ ਰਾਕਸਸ਼ ਮਾਰੀਚ ਤੇ ਸੁਬਾਹੂ ਵੱਲੋਂ ਤੰਗ ਕਰਨਾ, ਮੁਨੀ ਵਿਸ਼ਵਾਮਿੱਤਰ ਜੀ ਦਾ ਰਾਜਾ ਦਸ਼ਰਥ ਦੇ ਦਰਬਾਰ ਵਿਚ ਜਾਣਾ, ਉਹਨਾ ਤੋਂ ਆਪਣੀ ਰੱਖਿਆ ਲਈ ਰਾਮ—ਲਛਮਣ ਨੂੰ ਨਾਲ ਲੈਕੇ ਜਾਣਾ, ਰਾਮ—ਲਛਮਣ ਜੀ ਵੱਲੋਂ ਤਾੜਕਾ ਅਤੇ ਮਾਰੀਚ—ਸੁਬਾਹੂ ਦਾ ਵਧ ਕਰਨਾ ਤੇ ਪੱਥਰ ਦੀ ਬਣੀ ਅਹੱਲਿਆ ਦਾ ਉਧਾਰ ਕਰਨਾ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਪ੍ਰਭੂ ਰਾਮ ਜੀ ਦੀ ਮਹਿਮਾ ਨਾਲ ਜੋੜ ਕੇ ਰੱਖਿਆ।

ਉਨ੍ਹਾਂ ਦੱਸਿਆ ਕਿ ਛੋਟੇ ਸ਼੍ਰੀ ਰਾਮ ਜੀ ਦੇ ਸਰੂਪ ਵਿੱਚ ਬਾਲ ਕਲਾਕਾਰ ਦੀਪਕ ਅਤੇ ਛੋਟੇ ਸ਼੍ਰੀ ਲਛਮਣ ਜੀ ਦੇ ਸਰੂਪ ਵਿੱਚ ਧਰੂਵ ਰੱਲਾ ਨੇ ਆਪਣਾ ਰੋਲ ਬਾਖ਼ੁਬੀ ਨਿਭਾਇਆ।ਰਾਜਾ ਦਸ਼ਰਥ ਜੀ ਦੀ ਭੁਮਿਕਾ ਕਲੱਬਰ ਦੇ ਡਾਇਰੈਥਟਰ ਸ਼੍ਰੀ ਪ੍ਰਵੀਨ ਸ਼ਰਮਾ ਟੋਨੀ ਵੱਲੋਂ ਨਿਭਾਈ ਗਈ।ਇਸ ਤੋਂ ਇਲਾਵਾ ਪਰਜਾ ਵਾਸੀਆਂ ਵਿੱਚ ਸੋਨੂ ਰੱਲਾ, ਡਾ. ਵਿਕਾਸ ਸ਼ਰਮਾ, ਸ਼ੰਟੀ ਅਰੋੜਾ, ਵਿਪਨ ਕੁਮਾਰ ਅਰੋੜਾ ਅਤੇ ਕੇ.ਕੇ. ਕੱਦੂ ਵੱਲੋਂ ਰੋਲ ਨਿਭਾਇਆ ਗਿਆ। ਮੁਨੀ ਵਿਸ਼ਵਮਿੱਤਰ ਰਿੰਕੂ ਬਾਸਲ, ਰਾਖਸ਼ਸ ਮਾਰੀਚ ਤੇ ਸੁਬਾਹੂ ਬੰਟੀ ਸ਼ਰਮਾ ਤੇ ਵਿਸ਼ਾਲ ਵਿੱਕੀ ਸ਼ਰਮਾ ਤੋਂ ਇਲਾਵਾ ਸੇਵਕ ਸੰਦਲ, ਕੇ.ਸੀ. ਸ਼ਰਮਾ, ਰਾਜੂ ਬਾਵਾ, ਗਗਨਦੀਪ ਵਿੱਕੀ, ਜੀਵਨ ਜੁਗਨੀ, ਨਰੇਸ਼ ਬਾਂਸਲ, ਮੇਹੁਲ ਸ਼ਰਮਾ, ਵਿਨਾਇਕ ਸ਼ਰਮਾ, ਆਦੀਸ਼, ਅਨੀਸ਼ ਕੁਮਾਰ, ਅਮਰੀਸ਼ ਗਰਗ ਜੋਨੀ, ਬੰਟੀ, ਸਾਹਿਲ, ਮਨੋਜ ਸ਼ਰਮਾ ਮੋਨੂੰ, ਮੁਨੀ ਵਿਸਿ਼ਸ਼ਟ ਮਨੋਜ ਅਰੋੜਾ, ਤਾੜਕਾ ਦਾ ਰੋਲ ਕੇ.ਕੇ. ਕੱਦੂ ਅਤੇ ਅਹੱਲਿਆ ਤਰਸੇਮ ਹੋਂਡਾ ਵੱਲੋਂ ਬਹੁਤ ਹੀ ਬਾਖੂਬੀ ਢੰਗ ਨਾਲ ਨਿਭਾਏ ਗਏ।

NO COMMENTS