*ਸ਼੍ਰੀ ਰਾਧਾ ਕ੍ਰਿਸ਼੍ਰੀਸ਼ਨ ਸੇਵਾ ਸੰਮਤੀ ਵਲੋਂ ਸ਼੍ਰੀ ਰਾਮ ਕਥਾ ਦੇ ਦੂਜੇ ਦਿਨ*

0
17

ਫਗਵਾੜਾ 17 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਸ਼੍ਰੀ ਰਾਧਾ ਕ੍ਰਿਸ਼੍ਰੀਸ਼ਨ ਸੇਵਾ ਸੰਮਤੀ ਵਲੋਂ ਵਿਜੇ ਦਸ਼ਮੀ ਅਤੇ ਦੀਵਾਲੀ ਦੇ ਸਬੰਧ ‘ਚ 15 ਤੋਂ 23 ਅਕਤੂਬਰ ਤੱਕ ਸਿਟੀ ਪੈਲੇਸ ਨੇੜੇ ਕਮਲਾ ਨਹਿਰੂ ਕਾਲਜ ਫਗਵਾੜਾ ਵਿਖੇ ਕਰਵਾਈ ਜਾ ਰਹੀ ਸ਼੍ਰੀ ਰਾਮ ਕਥਾ ਦੇ ਦੂਜੇ ਦਿਨ ਜਗਦਗੁਰੂ ਰਾਮਭੱਦਰਾਚਾਰੀਆ ਜੀ ਮਹਾਰਾਜ ਦੀ ਕ੍ਰਿਪਾ ਪ੍ਰਾਪਤ ਸ਼ਿਸ਼ਯਾ ਮਾਨਸ ਚਾਤਿਕੀ ਵੈਦੇਹੀ (ਸੁਰਭੀ ਜੀ) ਮਹਾਰਾਜ ਨੇ ਸ਼੍ਰੀ ਰਾਮਚਰਿਤਮਾਨਸ ਦੇ ਬਾਲਕਾਂਡ ਦੀ ਵਿਆਖਿਆ ਕਰਦੇ ਹੋਏ ਭਗਵਾਨ ਸ਼ਿਵ-ਪਾਵਰਤੀ ਵਿਆਹ ਦੇ ਪ੍ਰਸੰਗ ਦਾ ਸੁੰਦਰ ਵਰਣਨ ਕੀਤਾ। ਜਿਸ ਨੂੰ ਸੁਣ ਕੇ ਸ਼ਰਧਾਲੂ ਭਾਵੁਕ ਹੋ ਗਏ। ਸਾਧਵੀ ਜੀ ਨੇ ਦੱਸਿਆ ਕਿ ਸਨਾਤਨ ਧਰਮ ਵਿੱਚ ਅੱਠ ਤਰ੍ਹਾਂ ਦੇ ਵਿਆਹ ਹਨ, ਜਿਨ੍ਹਾਂ ਵਿੱਚੋਂ ਭਗਵਾਨ ਸ਼ਿਵ ਅਤੇ ਭਗਵਾਨ ਰਾਮਚੰਦਰ ਜੀ ਦਾ ਵਿਆਹ ਸਭ ਤੋਂ ਉੱਤਮ ਮੰਨਿਆ ਗਿਆ ਹੈ, ਜਿਸ ਨੂੰ ਬ੍ਰਹਮ ਵਿਆਹ ਕਿਹਾ ਜਾਂਦਾ ਹੈ। ਇਸ ਵਿੱਚ ਲਾੜੇ ਪੱਖ ਵਲੋਂ ਬਾਰਾਤ ਲੈ ਕੇ ਲਾੜੀ ਦੇ ਘਰ ਜਾਇਆ ਜਾਂਦਾ ਹੈ ਅਤੇ ਵਿਆਹ ਦੀਆਂ ਰਸਮਾਂ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਪੂਰੀਆਂ ਹੁੰਦੀਆਂ ਹਨ। ਸਾਧਵੀ ਜੀ ਨੇ ਦੱਸਿਆ ਕਿ ਭਗਵਾਨ ਸ਼ਿਵ ਅਤੇ ਪਾਵਰਤੀ ਜੀ ਦੇ ਪੁੱਤਰ ਕਾਰਤੀਕੇਯ ਜੀ ਨੂੰ ਦੇਵਤਿਆਂ ਦਾ ਸੈਨਾਪਤੀ ਮੰਨਿਆ ਜਾਂਦਾ ਹੈ ਕਿਉਂਕਿ ਪੁਰਾਣਾਂ ਅਨੁਸਾਰ ਉਨ੍ਹਾਂ ਨੇ ਦੇਵਤਿਆਂ ਦੀ ਰੱਖਿਆ ਕਰਦੇ ਹੋਏ ਦੈਂਤਾਂ ਦਾ ਨਾਸ਼ ਕੀਤਾ ਸੀ। ਕਥਾ ਵਿਚਕਾਰ ਭਗਵਾਨ ਸ੍ਰੀ ਰਾਮ ਦੇ ਭਜਨਾਂ ‘ਤੇ ਸਮੁੱਚਾ ਪੰਡਾਲ ਝੂਮਦਾ ਰਿਹਾ। ਸਟੇਜ ਦਾ ਸੰਚਾਲਨ ਅਯੁੱਧਿਆ ਨਗਰੀ ਤੋਂ ਪਧਾਰੇ ਸਵਾਮੀ ਨਰਾਇਣ ਆਚਾਰੀਆ ਜੀ ਮਹਾਰਾਜ ਨੇ ਬਹੁਤ ਹੀ ਖੂਬਸੂਰਤੀ ਨਾਲ ਕੀਤਾ। ਸ਼੍ਰੀ ਰਾਮ ਕਥਾ ਤੋਂ ਪਹਿਲਾਂ ਪਤਵੰਤਿਆਂ ਵੱਲੋਂ ਆਰਤੀ ਉਤਾਰੀ ਗਈ। ਕਥਾ ਦੌਰਾਨ ਪਾਣੀ, ਚਾਹ ਅਤੇ ਲੰਗਰ ਪ੍ਰਸ਼ਾਦ ਦੀ ਸੇਵਾ ਨਿਰਵਿਘਨ ਚਲਦੀ ਰਹੀ। ਪ੍ਰੋਗਰਾਮ ਦੇ ਪ੍ਰਬੰਧਕ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਜੋ ਵੀ ਸ਼ਰਧਾਲੂ ਕਥਾ ਦੇ ਯਜਮਾਨ ਬਣਨਾ ਚਾਹੁੰਦੇ ਹਨ, ਉਹ ਸੰਪਰਕ ਕਰ ਸਕਦੇ ਹਨ ਇਸ ਮੌਕੇ ਸਤੀਸ਼ ਜੈਨ, ਵੀਨਾ ਜੈਨ, ਮਹਿੰਦਰ ਸੇਠੀ, ਤ੍ਰਿਪਤਾ ਸੇਠੀ,ਵੀ.ਕੇ. ਸੂਰੀ ਤੋਂ ਇਲਾਵਾ ਸਮਾਜ ਸੇਵੀ ਰਮਨ ਨਹਿਰਾ,ਅਮਿਤ ਵਰਮਾ,ਬਲਵੰਤ ਬਿੱਲੂ, ਬਲਰਾਮ ਸ਼ਰਮਾ, ਅਨਿਲ ਸ਼ਰਮਾ,ਬੇਵਨ ਸ਼ਰਮਾ, ਸ਼ਿਵ ਕਨੌਜੀਆ, ਮੁਕੇਸ਼ ਸ਼ਰਮਾ,ਰਾਜੇਸ਼ ਭਾਟੀਆ,ਹੈਪੀ ਬਰੋਕਰ, ਰਾਜੂ, ਲਵਲੀ, ਪ੍ਰੀਤਮ ਤੋਂ ਇਲਾਵਾ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਅਤੇ ਸ਼੍ਰੀ ਹਨੂੰਮਾਨਗੜ੍ਹੀ ਸੇਵਕ ਦਲ ਦੇ ਮੈਂਬਰ ਅਤੇ ਵੱਡੀ ਗਿਣਤੀ ’ਚ ਸ਼੍ਰੀ ਰਾਮ ਭਗਤ ਹਾਜ਼ਰ ਸਨ।

NO COMMENTS