*ਸ਼੍ਰੀ ਮਾਈਸਰਖਾਨਾ ਮੰਦਰ ਵਿਖੇ ਧਾਰਮਿਕ ਆਸਥਾ ਦਾ ਪ੍ਰਤੀਕ ਝੰਡਾ ਝੁਲਾਇਆ*

0
71

ਮਾਨਸਾ 24 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)

ਸਾਵਨ ਮਹੀਨੇ ਵਿੱਚ ਸ਼ਰਧਾਲੂਆਂ ਵਲੋਂ ਵੱਖ ਵੱਖ ਧਾਰਮਿਕ ਸਥਾਨਾਂ ਅਤੇ ਸਿੱਧ ਪੀਠਾ ਤੇ ਜਾ ਕੇ ਸ਼ਰਧਾ ਅਨੁਸਾਰ ਪੂਜਾ ਅਰਚਨਾ ਕੀਤੀ ਜਾਂਦੀ ਹੈ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸ਼੍ਰੀ ਮਾਤਾ ਜੀ ਦੇ ਪਵਿੱਤਰ ਝੰਡਿਆਂ ਦੀ ਵਿਧੀਵੱਤ ਢੰਗ ਨਾਲ ਪੂਜਾ ਕਰਕੇ ਉਹਨਾਂ ਨੂੰ ਸਿੱਧ ਪੀਠਾਂ ਤੇ ਧਾਰਮਿਕ ਰਸਮਾਂ ਅਨੁਸਾਰ ਝੁਲਾਇਆ ਜਾਂਦਾ ਹੈ ਇਸੇ ਲੜੀ ਤਹਿਤ ਗੀਤਾ ਭਵਨ ਮੰਦਰ ਕਮੇਟੀ ਮਾਨਸਾ ਵਲੋਂ ਪ੍ਰਧਾਨ ਧਰਮ ਪਾਲ ਪਾਲੀ ਦੀ ਅਗਵਾਈ ਹੇਠ ਸ਼੍ਰੀ ਮਾਤਾ ਜੀ ਦੇ ਝੰਡੇ ਦਾ ਪੂਜਨ ਕਰਨ ਉਪਰੰਤ ਇਸਨੂੰ ਬਠਿੰਡਾ ਜ਼ਿਲ੍ਹੇ ਦੇ ਸ਼ਕਤੀ ਸਥਲ ਮੰਦਰ ਸ਼੍ਰੀ ਮਾਈਸਰਖਾਨਾ ਵਿਖੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਝੁਲਾਇਆ ਗਿਆ।ਇਹ ਜਾਣਕਾਰੀ ਦਿੰਦਿਆਂ ਮੰਡਲ ਦੇ ਸਰਪ੍ਰਸਤ ਸੁਰਿੰਦਰ ਲਾਲੀ ਨੇ ਦੱਸਿਆ ਕਿ ਝੰਡਾ ਝੁਲਾਉਣ ਦੀ ਪਰੰਪਰਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਇਸੇ ਲੜੀ ਤਹਿਤ ਅੱਜ ਇਹ ਰਸਮ ਸਮੂਹ ਮੈਂਬਰਾਂ ਸਮੇਤ ਮੰਦਰ ਵਿਖੇ ਪਹੁੰਚ ਕੇ ਅਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੀਤਾ ਭਵਨ ਮੰਦਰ ਕਮੇਟੀ ਲਗਾਤਾਰ ਸ਼ਹਿਰ ਵਿੱਚ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ ਅਤੇ ਸਮੇਂ ਸਮੇਂ ਤੇ ਗੀਤਾ ਭਵਨ ਮਾਨਸਾ ਵਿਖੇ ਸਪਤਾਹ ਯੱਗ ਅਤੇ ਸ੍ਰੀ ਰਮਾਇਣ ਆਦਿ ਵਰਗੇ ਧਾਰਮਿਕ ਗ੍ਰੰਥਾਂ ਦੇ ਪਾਠਾਂ ਦੇ ਉਚਾਰਨ ਦਾ ਸੰਤ ਸਮਾਜ ਨੂੰ ਬੁਲਾ ਕੇ ਆਯੋਜਨ ਕਰਦੀ ਰਹਿੰਦੀ ਹੈ ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਅਤੇ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਵਲੋਂ ਉਨ੍ਹਾਂ ਨੂੰ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਲਈ ਹਰ ਸੰਭਵ ਸਹਾਇਤਾ ਮਿਲਦੀ ਹੈ ਇਸ ਮੌਕੇ ਬੋਲਦਿਆਂ ਸੀਨੀਅਰ ਮੈਂਬਰ ਪਵਨ ਧੀਰ ਨੇ ਦੱਸਿਆ ਕਿ ਗੀਤਾ ਭਵਨ ਕਮੇਟੀ ਵਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।ਇਸ ਮੌਕੇ ਦੀਵਾਨ ਭਾਰਤੀ,ਪਵਨ ਧੀਰ, ਦੀਪਕ ਮੋਬਾਈਲ,ਸੰਜੂ ਕੁਮਾਰ, ਸਤੀਸ਼ ਧੀਰ, ਰਕੇਸ਼ ਤੋਤਾ, ਸੋਨੂੰ ਅਤਲਾ, ਦੀਵਾਨ ਧਿਆਨੀ, ਸੁਭਾਸ਼ ਸ਼ਰਮਾ , ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ।

NO COMMENTS