*ਸ਼੍ਰੀ ਮਹਿੰਦੀਪੁਰ ਬਾਲਾ ਜੀ ਧਾਮ ਤੇ ਇਸ ਵਾਰ ਲੱਗੇਗਾ ਮੇਲਾ ਪਹੁੰਚ ਰਹੇ ਹਿੰਦੁਸਤਾਨ ਦੇ ਮਸ਼ਹੂਰ ਕਲਾਕਾਰ ਕਨਹੀਆ ਮਿੱਤਲ*

0
57

ਬੁਢਲਾਡਾ, 01 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼੍ਰੀ ਮਹਿੰਦੀਪੁਰ ਬਾਲਾ ਜੀ ਧਾਮ ਤੇ ਇਸ ਵਾਰ 12ਵਾਂ ਵਿਸ਼ਾਲ‌ ਮੇਲਾ‌‌ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਹਿੰਦੁਸਤਾਨ ਦੇ ਮਸ਼ਹੂਰ ਕਲਾਕਾਰ ਕਨਹੀਆ ਮਿੱਤਲ ਵੀ ਪਹੁੰਚ ਰਹੇ ਹਨ।ਇਸ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਜਿਸ ਵਿੱਚ ਲੋੜੀਂਦੀਆਂ ਵਿਵਸਥਾਵਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਇਸ ਜਾਗਰਣ ਵਿੱਚ ਪੂਰੇ ਭਾਰਤ ਵਿੱਚੋਂ ਦਿੱਲੀ, ਮੁੰਬਈ, ਕੋਲਕਾਤਾ ਅਤੇ ਬੇਂਗਲੁਰੂ ਆਦਿ ਦੇ ਲੋਕ ਵਿਸ਼ੇਸ਼ ਯਾਤਰਾ ਰਾਹੀਂ ਪਹੁੰਚ ਰਹੇ ਹਨ।ਇਸ‌ ਸੰਬੰਧੀ ਸੰਸਥਾ ਵੱਲੋਂ ਉਨ੍ਹਾਂ ਲਈ 700-800 ਕਮਰਿਆਂ ਦੀ ਬੁਕਿੰਗ ਕਰਵਾਈ ਜਾ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਭੰਡਾਰੇ ਦੀ ਵਿਵਸਥਾ ਅਤੇ ਰਹਿਣ ਸਹਿਣ ਦੀ ਸੁਵਿਧਾਵਾਂ ਦਾ ਪ੍ਰਬੰਧ ਵੀ ਕਰਵਾਇਆ ਜਾ ਰਿਹਾ ਹੈ।ਜਾਗਰਣ ਵਿੱਚ‌ ਝਾਂਕੀਆਂ ਵੀ ਕੱਢੀਆਂ ਜਾਣਗੀਆਂ ਅਤੇ ਦੂਰ ਦਰਾਡੇ ਤੋਂ‌ ਅਨੇਕਾਂ ਲੋਕ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ,ਜਿਸ ਵਿੱਚ ਭਾਰਤ ਦੇ ਮਸ਼ਹੂਰ ਕਲਾਕਾਰ ਕਨਹੀਆ ਮਿੱਤਲ ਨੂੰ ਵਿਸ਼ੇਸ਼ ਸੱਦਾ ਪੱਤਰ ਦਿੱਤਾ ਗਿਆ ਹੈ। ਇਸ ਮੌਕੇ ਸਮੂਹ ਸੰਸਥਾ ਵੱਲੋਂ ਇਲਾਕਾ ਨਿਵਾਸੀਆਂ ਨੂੰ‌ ਇਸ ਮੇਲੇ ਵਿੱਚ ਪਹੁੰਚਣ ਦਾ ਸੰਦੇਸ਼ ਦਿੱਤਾ।


NO COMMENTS