*ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਨੇ ਗੁਣਗਾਨ ਕਰਕੇ ਸੰਗਤਾਂ ਨੂੰ ਕੀਤਾ ਨੱਚਣ ਲਈ ਮਜਬੂਰ*

0
4

ਮਾਨਸਾ ਅਗਸਤ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਭਾਦੋਂ ਮਹੀਨੇ ਦੀ ਇਕਾਦਸ਼ੀ ਮੌਕੇ ਨੈਣਾ ਦੇਵੀ ਮੰਦਿਰ ਕਮੇਟੀ ਸਿਲਵਰ ਸਿਟੀ ਕਾਲੋਨੀ ਵੱਲੋਂ ਕਲੋਨੀ ਵਾਲੇ ਮੰਦਿਰ ਵਿੱਚ ਸ਼ਿਆਮ ਬਾਬਾ ਖਾਟੂ ਵਾਲਿਆਂ ਦਾ ਸੰਕੀਰਤਨ ਕਰਵਾਇਆ ਗਿਆ। ਜੋਤੀ ਪ੍ਰਚੰਡ ਕਰਨ ਦੀ ਰਸਮ ਲੋਕੇਸ਼ ਗੋਇਲ, ਵਿਸ਼ਾਲ ਸ਼ਰਮਾ ਅਤੇ ਪ੍ਰਿੰਸੀਪਲ ਰਾਜੇਸ਼ ਬਹਿਣੀਵਾਲ ਵੱਲੋਂ ਅਦਾ ਕੀਤੀ ਗਈ। ਜਿਸ ਵਿੱਚ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਵੱਲੋਂ ਸ਼ਿਆਮ ਬਾਬਾ ਖਾਟੂ ਜੀ ਦੇ ਭਜਨ ਗੁਣਗਾਨ ਕਰਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ। ਜਦੋਂਕਿ ਕਮੇਟੀ ਵੱਲੋਂ ਸੰਗਤਾਂ ਲਈ ਭੰਡਾਰਾ ਅਤੁੱਟ ਵਰਤਾਇਆ ਗਿਆ।

ਸੰਕੀਰਤਨ ਵਿੱਚ ਭਗਵਾਨ ਸ਼੍ਰੀ ਪਰਸ਼ੂਰਾਮ ਸੰਕੀਰਤਨ ਮੰਡਲ ਦੇ ਪ੍ਰਧਾਨ ਬਲਜੀਤ ਸ਼ਰਮਾ, ਜਨਰਲ ਸਕੱਤਰ ਕਮਲ ਸ਼ਰਮਾ, ਗਜਿੰਦਰ ਨਿਆਰੀਆਂ ਆਦਿ ਨੇ ਬਾਬਾ ਖਾਟੂ ਸ਼ਿਆਮ ਜੀ ਦੇ ਭਜਨ ਗਾਕੇ ਹਾਜ਼ਰੀ ਲਗਵਾਈ ਉੱਥੇ ਕਨ੍ਹਈਆ ਮਿੱਤਲ ਦੇ ਭਜਨਾਂ ਮੈਂ ਲਾਡਲਾ ਖਾਟੂ ਵਾਲੇ ਕਾ, ਕੀਰਤਨ ਕਰਵਾਉਂ ਐਸਾ, ਲੇਨੇ ਆ ਜਾ ਰੀਂਗਸ ਕੇ ਮੋੜ ਪੇ ਤੇ ਹਾਜ਼ਰ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

ਕੀਰਤਨ ਵਿੱਚ ਮੰਦਿਰ ਦੇ ਪੁਜਾਰੀ ਅੰਕਿਤ ਕ੍ਰਿਸ਼ਨ, ਕਮੇਟੀ ਦੇ ਪ੍ਰਧਾਨ ਅੰਮ੍ਰਿਤ ਪਾਲ, ਚੇਅਰਮੈਨ ਸੁਰਿੰਦਰ ਪੱਪੀ ਦਾਨੇਵਾਲੀਆ, ਨਗਰ ਕੌਂਸਲ ਦੇ ਪ੍ਰਧਾਨ ਵਿਜੈ ਕੁਮਾਰ ਸਿੰਗਲਾ, ਭਾਜਪਾ ਆਗੂ ਸਤੀਸ਼ ਗੋਇਲ, ਜ਼ਿਲਾ ਪ੍ਰਧਾਨ ਮਹਿਲਾ ਮੋਰਚਾ ਭਾਜਪਾ ਅਨਾਮਿਕਾ ਗਰਗ, ਡਾਕਟਰ ਰਾਜਿੰਦਰ ਮਿੱਤਲ ਭੀਖੀ, ਹਰਦੇਵ ਪੰਨਾ ਬਰਾੜ ਜੱਟ ਜੋਤਿਸ਼ੀ, ਸਰਬਜੀਤ ਸਿੰਘ ਮਾਨਖੇੜਾ, ਪ੍ਰਮੋਦ ਜੈਨ, ਜਵਾਹਰ ਲਾਲ ਗੋਇਲ ਕੂਲਰ ਵਾਲੇ, ਪਵਨ ਕੁਮਾਰ ਰਾਏਪੁਰ, ਭੀਸ਼ਮ ਗੋਇਲ, ਹਰਭਗਵਾਨ ਸ਼ਰਮਾ ਅਤੇ ਕਾਲੋਨੀ ਨਿਵਾਸੀਆਂ ਨੇ ਬਾਬਾ ਖਾਟੂ ਸ਼ਿਆਮ ਜੀ ਦੇ ਦਰਬਾਰ ਵਿੱਚ ਹਾਜ਼ਰੀ ਲਗਵਾਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਿਰ ਕਮੇਟੀ ਵੱਲੋਂ ਭਗਤਾਂ ਲਈ ਭੰਡਾਰਾ ਵਰਤਾਇਆ ਗਿਆ।

NO COMMENTS