*ਸ਼੍ਰੀ ਦੁਰਗਾ ਮੰਦਰ ਖਿਆਲਾ ਦੇ ਰਸਤੇ ਤੇ ਗੇਟ ਦੀ ਰੱਖੀ ਰਸਮੀ ਤੌਰ ਤੇ ਨੀਂਹ*

0
41

ਮਾਨਸਾ 29 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸ਼੍ਰੀ ਦੁਰਗਾ ਮੰਦਰ ਖਿਆਲਾ ਕਲਾਂ ਦੇ ਮੁੱਖ ਸੜਕ ਮਾਨਸਾ ਸੁਨਾਮ ਰੋਡ ਤੋਂ ਜਾਣ ਵਾਲੇ ਰਸਤੇ ਤੇ ਗੇਟ ਬਣਾਉਣ ਲਈ ਨੀਂਹ ਰੱਖੀ ਗਈ।ਇਹ ਜਾਣਕਾਰੀ ਦਿੰਦਿਆਂ ਅਗਰਵਾਲ ਸਭਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇਹ ਗੇਟ ਪਿੰਡ ਖਿਆਲਾ ਦੇ ਪਿਛੋਕੜ ਵਾਲੇ ਮਾਨਸਾ ਦੇ ਵਸਨੀਕ ਮੱਘਰ ਮੱਲ ਖਿਆਲਾ ਭੱਠੇ ਵਾਲਿਆਂ ਦੇ ਪਰਿਵਾਰ ਵਲੋਂ ਬਣਾਇਆ ਜਾ ਰਿਹਾ ਹੈ ਜਿਸਦੀ ਨੀਂਹ ਅੱਜ ਧਾਰਮਿਕ ਰਸਮਾਂ ਅਨੁਸਾਰ ਪੂਜਾ ਅਰਚਨਾ ਕਰਕੇ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਰੱਖੀ।
ਇਸ ਮੌਕੇ ਬੋਲਦਿਆਂ ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਵਿਖੇ ਬਣੇ ਇਸ ਮਾਤਾ ਦੇ ਮੰਦਰ ਦੀ ਬਹੁਤ ਮਾਨਤਾ ਹੈ ਅਤੇ ਦੂਰ ਦੁਰਾਡੇ ਤੋਂ ਲੋਕ ਨਤਮਸਤਕ ਹੋਣ ਆਉਂਦੇ ਹਨ ਅਤੇ ਇਸ ਮੰਦਰ ਵਿਖੇ ਮਹੀਨੇ ਦੀ ਹਰ ਸਤਵੀਂ ਨੂੰ ਵਿਸ਼ੇਸ਼ ਤੌਰ ਤੇ ਪੂਜਾ ਅਰਚਨਾ ਕੀਤੀ ਜਾਂਦੀ ਹੈ ਜਿਸ ਵਿੱਚ ਮਾਨਸਾ ਅਤੇ ਨੇੜਲੇ ਪਿੰਡਾਂ ਦੇ ਲੋਕ ਮੱਥਾ ਟੇਕਦੇ ਹਨ ਇਸ ਗੇਟ ਦੇ ਬਨਣ ਨਾਲ ਇਸ ਮੰਦਰ ਦੀ ਸੁੰਦਰਤਾ ਵਿੱਚ ਹੋਰ ਵਾਧਾ ਹੋਵੇਗਾ ਉਨ੍ਹਾਂ ਖਿਆਲਾ ਪਰਿਵਾਰ ਨੂੰ ਇਸ ਕਾਰਜ ਲਈ ਵਧਾਈ ਦਿੱਤੀ।ਇਸ ਮੌਕੇ ਬੋਲਦਿਆਂ ਮੱਘਰ ਮੱਲ ਖਿਆਲਾ ਦੇ ਪੁੱਤਰਾਂ ਰਕੇਸ਼ ਜਿੰਦਲ ਅਤੇ ਸੁਰੇਸ਼ ਜਿੰਦਲ ਬੰਟੀ ਨੇ ਕਿਹਾ ਕਿ ਉਹਨਾਂ ਦੀ ਇਸ ਮੰਦਰ ਪ੍ਰਤੀ ਬਹੁਤ ਆਸਥਾ ਹੈ ਅਤੇ ਉਹ ਲਗਾਤਾਰ ਇਥੇ ਨਤਮਸਤਕ ਹੋਣ ਆਉਂਦੇ ਹਨ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਮੇਨ ਰੋਡ ਤੋਂ ਮੰਦਰ ਲਈ ਵਿਸ਼ੇਸ਼ ਆਕਰਸ਼ਣ ਹੋਣਾ ਚਾਹੀਦਾ ਹੈ ਤਾਂ ਉਨ੍ਹਾਂ ਮਾਤਾ ਜੀ ਦੇ ਅਸ਼ੀਰਵਾਦ ਨਾਲ ਇਸ ਗੇਟ ਨੂੰ ਬਣਾਉਣ ਦਾ ਉਪਰਾਲਾ ਕੀਤਾ ਹੈ ਉਨ੍ਹਾਂ ਕਿਹਾ ਜਲਦੀ ਹੀ ਇੱਕ ਸੁੰਦਰ ਗੇਟ ਬਣ ਕੇ ਤਿਆਰ ਹੋ ਜਾਵੇਗਾ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ,ਦਰਸ਼ਨ ਜਿੰਦਲ, ਬਿੱਟੂ ਜਿੰਦਲ,ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾਂ, ਰਜੇਸ਼ ਪੰਧੇਰ, ਬਿੰਦਰਪਾਲ ਗਰਗ,ਧੰਨਦੇਵ ਗਰਗ, ਰਾਜ ਕੁਮਾਰ ਮਾਲਵਾ, ਸੁਖਦਰਸ਼ਨ ਖਿਆਲਾ ਸਮੇਤ ਪਿੰਡ ਵਾਸੀ ਹਾਜ਼ਰ ਸਨ

NO COMMENTS