*ਸ਼੍ਰੀ ਤੁਲਸੀ ਜਾਗਰਣ ਮੰਚ ਮਾਨਸਾ ਵੱਲੋਂ ਸ਼੍ਰੀ ਤੁਲਸੀ ਪੂਜਨ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ*

0
91

ਮਾਨਸਾ 25,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ;ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਚ ਦੇ ਅਹੁਦੇਦਾਰ ਇੰਦਰਸੈਨ ਅਕਲੀਆਂ, ਕੰਵਲ ਸ਼ਰਮਾ ਅਤੇ ਸਮੀਰ ਛਾਬੜਾ ਨੇ ਦੱਸਿਆ ਕਿ ਸ਼੍ਰੀ ਤੁਲਸੀ ਪੂਜਨ ਦਿਵਸ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ।ਇਸ ਸਬੰਧੀ ਸਵੇਰੇ 5 ਵਜੇ ਪ੍ਰਭਾਤ ਫ਼ੇਰੀ ਜੋ ਕਿ ਸ਼੍ਰੀ ਸ਼ਿਵ ਸ਼ਨੀ ਪੁਸ਼ਪਵਾਟਿਕਾ ਮੰਦਰ ਨੇੜੇ ਸ਼੍ਰੀ ਰਾਮ ਨਾਟਕ ਕਲੱਬ ਕੋਲੋਂ ਸ਼ੁਭ ਆਰੰਭ ਕੀਤਾ ਜਿਥੇ ਨਾਰੀਅਲ ਦੀ ਰਸਮ ਸ਼੍ਰੀ ਪ੍ਰਸ਼ੋਤਮ ਬਾਂਸਲ ਪ੍ਰਧਾਨ ਅੱਗਰਵਾਲ ਸਭਾ ਮਾਨਸਾ ਅਤੇ ਸ਼੍ਰੀ ਰਾਜ ਕੁਮਾਰ’ਬੰਟੀ’ਜੀ ਸੰਚਾਲਕ ਸ਼੍ਰੀ ਸ਼ਿਵ ਸ਼ਨੀ ਪੁਸ਼ਪਵਾਟਿਕਾ ਮੰਦਰ ਨੇ ਅਦਾ ਕੀਤੀ। ਮਾਤਾ ਤੁਲਸੀ ਜੀ ਦੇ ਭਜਨ ਗਾਉਂਦੀ ਹੋਈ ਪ੍ਰਭਾਤ ਫੇਰੀ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਦੀ ਪਰਿਕਰਮਾ ਕਰਦੀ ਹੋਈ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਿਖੇ ਪਹੁੰਚੀ ਜਿੱਥੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਸ਼੍ਰੀ ਤੁਲਸੀ ਪੂਜਨ ਸ਼੍ਰੀ ਆਸ਼ੀਸ਼ ਅੱਗਰਵਾਲ ਜ਼ਿਲ੍ਹਾ ਪ੍ਰਧਾਨ ਭਾਜਪਾ ਯੁਵਾ ਮੋਰਚਾ ਮਾਨਸਾ ਵੱਲੋਂ ਕੀਤਾ ਗਿਆ।
ਮੰਚ ਵੱਲੋਂ ਹਰ ਸਾਲ ਮਾਤਾ ਤੁਲਸੀ ਜੀ ਸਨਮਾਨ ਦਿੱਤਾ ਜਾਂਦਾ ਹੈ ਇਸ ਵਾਰ ਇਹ ਸਨਮਾਨ ਸ਼੍ਰੀ ਤੁਲਸੀ ਜੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪ੍ਰਿੰਸੀਪਲ ਡੀਏਵੀ ਸਕੂਲ ਮਾਨਸਾ ਸ਼੍ਰੀ ਵਿਨੋਦ ਰਾਣਾ ਜੀ ਨੂੰ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਸ਼੍ਰੀ ਤੁਲਸੀ ਜੀ ਨੂੰ ਬਿਰਾਜਮਾਨ ਕਰਨਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।


ਇਸ ਸਬੰਧੀ ਮੰਚ ਵੱਲੋਂ ਇੱਕ ਆਨਲਾਈਨ ਬਾਲ ਪ੍ਰਤੀਯੋਗਤਾ ਵੀ ਕਰਵਾਈ ਗਈ ਸੀ ਜਿਸ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਮਾਤਾ ਤੁਲਸੀ ਜੀ ਦੇ ਭਜਨ ਗਾਏ ਗਏ ਪਵਿੱਤਰ ਚਾਲੀਸਾ ਅਤੇ ਮੰਗਲ ਆਰਤੀ ਕੀਤੀ ਗਈ। ਇਸ ਮੌਕੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

NO COMMENTS