*ਸ਼੍ਰੀ ਗੁਰੂ ਨਾਨਕ ਸਾਹਿਬ ਦੇ ਅਵਤਾਰ ਦਿਹਾੜੇ ਤੇ ਮਾਨਸਾ ਦੇ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਜ ਸੇਵਾ ਲਈ ਖੂਨਦਾਨੀ ਬਲਜੀਤ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ*

0
40

ਮਾਨਸਾ, 27 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼੍ਰੀ ਗੁਰੂ ਨਾਨਕ ਸਾਹਿਬ ਦੇ ਅਵਤਾਰ ਦਿਹਾੜੇ ਤੇ ਮਾਨਸਾ ਦੇ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਜ ਸੇਵਾ ਲਈ ਖੂਨਦਾਨੀ ਬਲਜੀਤ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਜਦੋਂ ਵੀ ਮਾਨਸਾ ਚ ਸਮਾਜ਼ ਸੇਵਾ ਦਾ ਨਾਂਵ ਆਉਂਦਾ ਹੈ ਤਾਂ ਜ਼ਿਲ੍ਹਾ ਮਾਨਸਾ ਵਿੱਚ ਸਮਾਜ ਸੇਵੀ ਵਜੋਂ ਇੱਕੋ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ। ਉਹ ਨਾਮ ਹੈ ਸਮਾਜ ਸੇਵੀ ਅਤੇ ਖੂਨਦਾਨੀ ਬਲਜੀਤ ਸ਼ਰਮਾ।ਸਮਾਜ ਸੇਵੀ ਬਲਜੀਤ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਮੈਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿੱਚ 10+1 ਵਿੱਚ ਪੜ੍ਹਦੇ ਸਮੇਂ ਕਾਲਿਜ ਨੂੰ ਜਾਂ ਰਹੇ ਸੀ ਤਾਂ ਸਾਡੇ ਸਾਹਮਣੇ ਬਰਾਤ ਵਾਲੀਆਂ ਗੱਡੀਆਂ ਦਾ ਐਕਸੀਡੈਂਟ ਹੋਇਆ ਸੀ ਤਾਂ ਜ਼ਖ਼ਮੀਆਂ ਨੂੰ ਖੂਨ ਦੀ ਜ਼ਰੂਰਤ ਸੀ ਤਾਂ ਪਹਿਲੀ ਵਾਰ ਉਸ ਵੇਲੇ ਖੂਨ ਦਾਨ ਕੀਤਾ ਸੀ ਅਤੇ ਉਸ ਦਿਨ ਬਾਅਦ ਖੂਨ ਦਾਨ ਕਰਨ ਤੇ ਵਧੀਆ ਲੱਗਦਾ ਕਿਸੇ ਦੀ ਜਾਨ ਜੇ ਸਾਡੇ ਖੂਨ ਨਾਲ ਬਚਦੀ ਹੈ ਤਾਂ ਇਸ ਕਰਕੇ ਕਦੇ ਕਿਸੇ ਨੂੰ ਖੂਨ ਵਾਸਤੇ ਜਵਾਬ ਨਹੀਂ ਦਿੱਤਾ। ਮਾਨਸਾ ਨਹੀਂ ਪੀ ਜੀ ਆਈਂ ਚੰਡੀਗੜ੍ਹ ਅਤੇ ਲੁਧਿਆਣਾ ਡੀ ਐਮ ਸੀ ਅਤੇ ਲੁਧਿਆਣਾ ਸੀ ਐਮ ਸੀ ਅਤੇ ਪੰਜਾਬ ਦੇ ਵੱਖ ਵੱਖ ਹਸਪਤਾਲਾਂ ਵਿੱਚ ਖੂਨ ਦਾਨ ਕੀਤਾ ਹੈ ਅਤੇ ਕੈਂਪਾਂ ਵਿੱਚ ਵੀ ਖੂਨ ਦਾਨ ਕਰਦਾ ਰਹਿੰਦਾ ਹਾਂ ਪਰ ਕਦੇ ਵੀ ਕਿਸੇ ਸਨਮਾਨ ਦੀ ਇੱਛਾ ਨਹੀਂ ਕੀਤੀ ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਸਟੇਟ ਪੱਧਰ ਤੇ ਕਈ ਵਾਰ ਸਨਮਾਨ ਮਿਲ ਚੁਕਿਆ ਹੈ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਹਰ ਸਾਲ ਸਨਮਾਨ ਹੁੰਦਾ ਹੈ ਅਤੇ ਐਸ ਐਸ ਜੈਨ ਸਭਾ ਮਾਨਸਾ ਅਤੇ ਲਾਲਾ ਜਗਤ ਨਾਰਾਇਣ ਟਰਸੱਟ ਵਲੋਂ ਵੀ ਸਨਮਾਨਿਤ ਕੀਤਾ ਗਿਆ ਹੈ । ਅੱਗਰਵਾਲ ਸਭਾ ਮਾਨਸਾ, ਬ੍ਰਾਹਮਣ ਸਭਾ ਮਾਨਸਾ ਅਤੇ ਮਾਨਸਾ ਦੇ ਬਹੁਤ ਸਾਰੇ ਕਲੱਬ ਅਤੇ ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਰਾਮ ਲੀਲਾ ਮਾਨਸਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਪਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜੋ ਮੈਨੂੰ ਸਨਮਾਨ ਦਿੱਤਾ ਗਿਆ ਹੈ ਇਹ ਸਨਮਾਨ ਸਭ ਤੋਂ ਵੱਡਾ ਸਨਮਾਨ ਹੈ। ਮੈਂ ਧੰਨਵਾਦ ਕਰਦਾ ਹਾਂ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘਵੀਰ ਸਿੰਘ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। 

NO COMMENTS