*ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਮੌਕੇ ਪ੍ਰਭਾਤਫੇਰੀ ਚ ਕੱਢੀ ਭਗਵਾਨ ਬਾਲ ਗੋਪਾਲ ਦੀ ਝਾਂਕੀ, ਉਮੜੀ ਭੀੜ*

0
166

ਬੁਢਲਾਡਾ 27 ਅਗਸਤ(ਸਾਰਾ ਯਹਾਂ/ਮਹਿਤਾ ਅਮਨ) ਅੱਜ ਕ੍ਰਿਸ਼ਨ ਜਨਮ ਅਸ਼ਟਮੀ ਤੇ ਸ਼੍ਰੀ ਬਾਲਾ ਜੀ ਸੇਵਾ ਮੰਡਲ ਵੱਲੋਂ ਸਵੇਰੇ ਪ੍ਰਭਾਤਫੇਰੀ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਦੀ ਝਾਂਕੀ ਕੱਢੀ ਗਈ। ਜਿਸ ਵਿੱਚ ਸੈਂਕੜੇ ਸ਼ਰਧਾਲੂਆਂ ਨੇ ਹਿੱਸਾ ਲਿਆ। ਇਹ ਫੇਰੀ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਅਤੇ ਮੰਦਰਾਂ ਵਿੱਚੋਂ ਹੁੰਦੇ ਹੋਏ ਵਾਪਿਸ ਪ੍ਰਾਚੀਨ ਸੰਕਟ ਮੋਚਨ ਹਨੂੰਮਾਨ ਮੰਦਰ ਵਿਖੇ ਸਮਾਪਤ ਹੋਈ। ਇਸ ਮੌਕੇ ਬਾਲ ਗੋਪਾਲ ਵੱਲੋਂ ਭਗਤਾਂ ਨੂੰ ਪ੍ਰਸ਼ਾਦ ਅਤੇ ਖਿਡੌਣੇ ਵੰਡੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾਂ ਦੇ ਪ੍ਰਧਾਨ ਹਰੀਓਮ ਗੋਇਲ, ਕੁਸ਼ਲ ਤਾਇਲ ਨੇ ਦੱਸਿਆ ਕਿ ਇਹ ਚਾਰ ਰੋਜਾ ਪ੍ਰਭਾਤ ਫੇਰੀ ਹਰ ਸਾਲ ਦੀ ਕੱਢੀ ਜਾਂਦੀ ਹੈ। ਜਗ੍ਹਾ ਜਗ੍ਹਾ ਤੇ ਲੋਕਾਂ ਵੱਲੋਂ ਪ੍ਰਸ਼ਾਦ ਵੰਡਿਆ ਗਿਆ। ਉਨ੍ਹਾਂ ਭਗਤਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸੈਕਟਰੀ ਗੋਰਿਸ਼ ਗੋਇਲ ਅਤੇ ਪਵਨ ਨੇਵਟੀਆਂ ਨੇ ਕਿਹਾ ਕਿ ਇਸ ਵਾਰ ਵੱਡੀ ਗਿਣਤੀ ਪਰਿਵਾਰਾਂ ਵੱਲੋਂ ਘਰਾਂ ਤੋਂ ਬਾਹਰ ਆ ਕੇ ਝਾਕੀ ਨੂੰ ਪ੍ਰਸ਼ਾਦ ਲਗਵਾਇਆ ਅਤੇ  ਸ਼ਰਧਾ ਭਾਵ ਨਾਲ ਬਾਲ ਗੋਪਾਲ ਦੀ ਝਾਕੀ ਦੀ ਦਰਸ਼ਨ ਕੀਤੇ ਗਏ। ਇਸ ਮੌਕੇ ਭਗਤਾਂ ਨੇ ਸਵੇਰੇ ਪ੍ਰਭਾਤਫੇਰੀ ਚ ਭਜਨ ਸੁਣਾ ਕੇ ਲੋਕਾਂ ਨੂੰ ਜਨਮ ਅਸ਼ਟਮੀ ਦੇ ਰੰਗ ਵਿੱਚ ਰੰਗ ਦਿੱਤਾ। ਜਿਸ ਵਿੱਚ ਖਜਾਨਚੀ ਸੁਦਰਸ਼ਨ ਨੇਵਟੀਆਂ, ਗਿਆਨ ਚੰਦ ਬਾਂਸਲ, ਸਾਹਿਲ ਗੋਇਲ, ਦੀਪਕ ਗੋਇਲ, ਸਾਹਿਲ ਸਿੰਗਲਾ, ਗੌਰਵ ਜੈਨ, ਹਨੂੰਮੰਤ ਕੁਮਾਰ, ਜਿੰਮੀ ਸ਼ਰਮਾਂ, ਸੁਰਿੰਦਰ ਪੁਲਾਨੀ, ਨਰੇਸ਼ ਕੁਮਾਰ ਕਾਲਾ,  ਸੂਰਜ ਠਾਕੁਰ, ਨੀਲ ਕਮਲ, ਕੁਲਦੀਪ ਵਿੱਕੀ, ਰਜਿੰਦਰ ਗੋਇਲ, ਮੁਕੇਸ਼ ਗੋਇਲ, ਸਾਰਥਕ, ਗੋਲਡੀ  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਵੀ ਹਿੱਸਾ ਲਿਆ।

NO COMMENTS