ਬੁਢਲਾਡਾ 27 ਅਗਸਤ (ਸਾਰਾ ਯਹਾਂ/ਮਹਿਤਾ) ਸ਼੍ਰੀ ਕ੍ਰਿਸ਼ਨਾ ਜਨਮਅਸ਼ਟਮੀ ਮੌਕੇ ਸਥਾਨਕ ਰਾਮ ਲੀਲਾ ਗਰਾਉਂਡ ਵਿਖੇ ਸੇਵਾ ਭਾਰਤੀ ਵੱਲੋਂ 400 ਤੋਂ ਵੱਧ ਤੁਲਸੀ ਦੇ ਪੌਦੇ ਵੰਡੇ ਗਏ। ਇਸ ਮੌਕੇ ਸੰਸਥਾਂ ਦੇ ਪ੍ਰੇਮ ਪ੍ਰਕਾਸ਼, ਵਿਨੋਦ ਕੁਮਾਰ ਨੇ ਦੱਸਿਆ ਕਿ ਅੱਜ 400 ਤੋਂ ਵੱਧ ਤੁਲਸੀ, 100 ਅਜਵਾਇਨ, 50 ਫੁੱਲਦਾਰ ਪੌਦੇ ਲੋਕਾਂ ਨੂੰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਡੇ ਗ੍ਰੰਥਾਂ ਮੁਤਾਬਿਕ ਤੁਲਸੀ ਦਾ ਪੌਦੇ ਦੀ ਧਾਰਮਿਕ ਮਹੱਤਤਾ ਦੱਸੀ ਗਈ ਹੈ। ਉਥੇ ਤੁਲਸੀ ਇੱਕ ਦੇਸੀ ਜੜੀ ਬੂਟੀ ਹੈ। ਜੋ ਕਈ ਬੀਮਾਰੀਆਂ ਲਈ ਬਹੁਤ ਗੁਣਕਾਰੀ ਸਿੱਧ ਹੁੰਦੀ ਹੈ। ਇਸ ਦੇ ਸੇਵਨ ਨਾਲ ਕਈ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਸ ਮੌਕੇ ਤੁਲਸੀ ਦੇ ਪੌਦੇ ਤੋਂ ਤਿਆਰ ਅੱਖਾਂ ਚ ਪਾਉਣ ਵਾਲੀ ਦੇਸੀ ਦਵਾਈ ਵੀ ਵੰਡੀ ਗਈ। ਇਸ ਮੌਕੇ ਸਕੱਤਰ ਮੁਨੀਸ਼ ਕੁਮਾਰ, ਹੇਮਰਾਜ ਸ਼ਰਮਾਂ, ਦੇਸ਼ਰਾਜ ਬਾਂਸਲ, ਅਮਰਨਾਥ ਸਿੰਗਲਾ, ਪ੍ਰਿੰਸੀਪਲ ਵਿਜੈ ਸਿੰਗਲਾ, ਸ਼ਸ਼ੀ ਕਾਠ, ਸੰਜੀਵ ਕੁਮਾਰ, ਦਵਿੰਦਰ ਕੁਮਾਰ, ਰਾਮ ਗੋਪਾਲ, ਬੀਰੂ ਮੱਲ, ਡਿੰਪਲ ਜੈਨ, ਐਡਵੋਕੇਟ ਜਤਿੰਦਰ ਗੋਇਲ, ਅਮਿਤ ਜਿੰਦਲ ਤੋਂ ਇਲਾਵਾ ਹੋਰ ਮੈਂਬਰ ਮੌਜੂਦ ਸਨ।