*ਸ਼੍ਰੀ ਅਰੁਟ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਸ਼੍ਰੀ ਅਰੋੜਵੰਸ਼ ਮਹਾਂ ਸਭਾ ਮਾਨਸਾ ਵੱਲੋੰ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ*

0
40

ਮਾਨਸਾ, 06 ਜੂਨ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼੍ਰੀ ਅਰੁਟ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਸ਼੍ਰੀ ਅਰੋੜਵੰਸ਼ ਮਹਾਂ ਸਭਾ ਮਾਨਸਾ ਵੱਲੋੰ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਗਈ।  ਜਾਣਕਾਰੀ ਦਿੰਦਿਆ ਸ਼੍ਰੀ ਸੰਤਲਾਲ ਨਾਗਪਾਲ ਨੇ ਦੱਸਿਆ ਜਿੱਥੇ ਸਾਡੀ ਅਰੋੜਵੰਸ਼ ਸਭਾ ਵੱਲੋਂ ਹਰ ਪੱਖ ਦੀ ਸੇਵਾ ਕੀਤੀ ਜਾਦੀ ਹੈ। ਉੱਥੇ ਹੀ ਸਾਡੀ ਅਰੋੜਵੰਸ਼ ਸਭਾ ਵੱਲੋਂ ਅੱਜ ਸ਼੍ਰੀ ਅਰੁਟ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਬਾਰਾ ਹੱਟਾਂ ਚੌਕ ਨਜਦੀਕ ਛਬੀਲ ਲਗਾਈ ਗਈ।  ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਲਕਾ ਇੰਚਾਰਜ ਸ਼੍ਰੀ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਜਿਵੇਂ ਹੁਣ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸਦਾ ਕਾਰਨ ਇੱਕੋ ਹੀ ਹੈ ਰੁੱਖਾਂ ਦੀ ਘਾਟ, ਸੋ ਸਾਨੂੰ ਜਨਮ ਦਿਨ, ਵਿਆਹ ਦੀ ਵਰੇਗੰਢ ਅਤੇ ਹੋਰ ਪ੍ਰੋਗਰਾਮਾਂ ਤੇ ਬੂਟੇ ਵੰਡ ਕੇ ਖੁਸ਼ੀ ਮਨਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਗਰਮੀ ਤੋਂ ਰਾਹਤ ਮਿਲੇ। ਪ੍ਰੇਮ ਕੁਮਾਰ ਅਰੋੜਾ ਨੇ ਸ਼੍ਰੀ ਅਰੁਟ ਮਹਾਰਾਜ ਜੀ ਦਾ ਭੋਗ ਲਵਾ ਕੇ ਛਬੀਲ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਸਮੀਰ ਛਾਬੜਾ,ਸ਼੍ਰੀ ਸ਼ਿਆਮ ਲਾਲ,ਬਲਵਿੰਦਰ ਨਾਗਪਾਲ, ਰਾਮ ਚੰਦਰ  ਚੋਰਾਯਾ, ਵਿਜੇ ਕੁਮਾਰ ਅਰੋੜਾ ,ਮਨੋਜ ਕੁਮਾਰ, ਭੂਸ਼ਨ ਕੁਮਾਰ, ਰਿੰਕੂ ਅਰੋੜਾ, ਤਰਸੇਮ ਸੇਮੀ ਆਦਿ ਮੌਕੇ ‘ਤੇ ਮੌਜੂਦ ਸਨ ।

NO COMMENTS