ਮਾਨਸਾ, 20 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਜੰਮੂ ਅਤੇ ਕਸ਼ਮੀਰ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਤੇ ਸ਼ਿਵ ਵਿਆਹ ਬੜੀ ਧੂਮ ਧਾਮ ਨਾਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਹਰ ਹਰ ਮਹਾਂਦੇਵ ਸੇਵਾ ਮੰਡਲ (ਰਜਿ.24) ਮਾਨਸਾ ਅਰੁਣ ਕੁਮਾਰ ਬਿੱਟੂ /ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਬੇਸ਼ੱਕ ਮਿਤੀ 14 ਅਗਸਤ ਨੂੰ ਸ਼ਿਵ ਵਿਆਹ ਸੀ ਪਰ ਪੰਡਿਤਾਂ ਦੇ ਕਹਿਣ ਅਨੁਸਾਰ ਤਾਰਾ ਲੱਗਣ ਕਾਰਨ ਸ਼ਰਾਇਣ ਬੋਰਡ ਸ੍ਰੀਨਗਰ ਨੇ 19 ਅਗਸਤ ਦਾ ਸ਼ਿਵ ਵਿਆਹ ਕਰਵਾਉਣ ਦਾ ਫੈਸਲਾ ਲਿਆ ਗਿਆ। ਵਿਆਹ ਦੀਆਂ ਤਿਆਰੀਆਂ ਅਤੇ ਸ਼ਿਵ ਭਗਤਾਂ ਦੇ ਲਈ ਲੰਗਰ ਦੇ ਨਾਲ ਨਾਲ ਅਲੱਗ ਅਲੱਗ ਕਿਸਮਾਂ ਦੀਆਂ ਮਠਿਆਈਆਂ ਦੇ ਅਮਰਨਾਥ ਜੀ ਦੀ ਪਵਿੱਤਰ ਗੁਫਾ ਤੇ ਲੱਗੇ ਸਮੂਹ ਭੰਡਾਰਿਆਂ ਦੇ ਵੱਲੋਂ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀ ਹਰ ਹਰ ਮਹਾਂਦੇਵ ਸੇਵਾ ਮੰਡਲ (ਰਜਿ.24) ਮਾਨਸਾ ਵੱਲੋਂ ਲਗਾਤਾਰ 23 ਸਾਲਾਂ ਤੋਂ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਭੰਡਾਰਾ ਲਗਾਇਆ ਜਾ ਰਿਹਾ ਹੈ। ਸ਼ਿਵ ਭਗਤਾਂ ਦੇ ਆਸ਼ੀਰਵਾਦ ਨਾਲ ਸੰਸਥਾ ਵੱਲੋਂ 01 ਜੁਲਾਈ ਤੋਂ 31 ਅਗਸਤ ਤੱਕ ਸ਼੍ਰੀ ਅਮਰਨਾਥ ਗੁਫਾ ਤੇ ਭੰਡਾਰਾ ਚੱਲੇਗਾ। ਜਿਸ ਵਿੱਚ ਯਾਤਰੀਆਂ ਦੇ ਠਹਿਰਣ ਅਤੇ ਮੈਡੀਕਲ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਹਨ। ਭੰਡਾਰੇ ਵਿੱਚ ਮੌਜੂਦ ਸਮੱਗਰੀ ਅਤੇ ਮੈਡੀਕਲ ਸੁਵਿਧਾਵਾਂ ਨੂੰ 8 ਟਰੱਕਾਂ ਵਿੱਚ ਭਰ ਕੇ 70 ਸੇਵਾਦਾਰਾਂ ਸਮੇਤ ਪਵਿੱਤਰ ਗੁਫਾ ਤੇ ਪਹੁੰਚੇ ਹੋਏ ਹਨ ਅਤੇ ਸਾਡੇ ਸੇਵਾਦਾਰ ਨਿਰਸੁਆਰਥ ਸੇਵਾਵਾਂ ਨਿਭਾ ਰਹੇ ਹਨ। ਅੱਗੇ ਤੋਂ ਵੀ ਅਸੀਂ ਸ਼ਿਵ ਭਗਤਾਂ ਦੇ ਪੂਰਨ ਸਹਿਯੋਗ ਨਾਲ ਅਜਿਹੀਆਂ ਸੇਵਾਵਾਂ ਨਿਭਾਉਂਦੇ ਰਹਾਂਗੇ। ਇਸ ਮੌਕੇ ਤੇ ਕੇ ਪੀ ਪੰਡਿਤ, ਚਰਨ ਦਾਸ ਬੰਗਾਲੀ, ਪੱਤਰਕਾਰ ਗੁਰਪ੍ਰੀਤ ਧਾਲੀਵਾਲ, ਗੁਲਾਬ ਸਿੰਘ ਹਲਵਾਈ, ਬਿੰਦਰ ਸਿੰਘ ਹਲਵਾਈ, ਗੁਰਪ੍ਰੀਤ, ਮੋਹਨ ਹਲਵਾਈ, ਲੱਛਮਣ ਨੇਪਾਲੀ ਅਤੇ ਹੋਰ ਸੇਵਾਦਾਰਾਂ ਨੇ ਸੇਵਾ ਨਿਭਾਈ।