*ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫ਼ਾ ਤੇ ਭੰਡਾਰੇ ਦੇ ਸਹਿਯੋਗ ਲਈ ਰਤੀਆ ਵਿਖੇ ਕੀਤੀ ਵਿਸ਼ਾਲ ਚੌਂਕੀ*

0
32

ਮਾਨਸਾ, 12 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼੍ਰੀ ਹਰ ਹਰ ਮਹਾਦੇਵ ਸੇਵਾ ਮੰਡਲ (ਰਜਿ: 24) ਮਾਨਸਾ (ਪੰਜਾਬ) ਵੱਲੋਂ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫ਼ਾ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਪ੍ਧਾਨ ਸ਼੍ਰੀ ਅਰੁਣ ਕੁਮਾਰ ਜੀ ਬਿੱਟੂ ਨੇ ਦੱਸਿਆ ਕਿ ਜਿਵੇਂ ਕਿ ਆਪ ਸਭਨਾਂ ਨੂੰ ਪਤਾ ਹੀ ਹੈ ਕਿ ਸ੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਤੇ ਸ਼ਿਵ ਭਗਤਾਂ ਲਈ ਹਰ ਹਰ ਮਹਾਂਦੇਵ ਸੇਵਾ ਮੰਡਲ ਮਾਨਸਾ ਜੋ ਲਗਾਤਾਰ 23 ਸਾਲਾਂ ਤੋਂ ਸ਼ਿਵ ਭਗਤਾਂ ਦੇ ਸਹਿਯੋਗ ਨਾਲ ਬਿਨ੍ਹਾਂ ਰੁਕੇ ਵਿਸ਼ਾਲ ਭੰਡਾਰਾਂ ਲਗਾ ਰਹੀ ਹੈ। ਬੇਸ਼ੱਕ ਅਮਰਨਾਥ ਲੱਗਣ ਵਾਲੇ ਮਾਨਸਾ ਦੇ ਸਭ ਤੋ ਵੱਡੇ ਵਿਸ਼ਾਲ ਭੰਡਾਰੇ ਵਿੱਚ ਸਾਲ 2022 ਕੁਦਰਤੀ ਆਫ਼ਤ ਆਉਣ ਨਾਲ ਸਾਰੇ ਟੈਂਟ ਅਤੇ ਭਾਰੀ ਮਾਤਰਾ ਵਿੱਚ ਗਰਮ ਕੰਬਲ ਅਤੇ ਹੋਰ ਯਾਤਰਾ ਵਾਸਤੇ ਜ਼ਰੂਰੀ ਸਮਾਨ ਤਹਿਸ ਨਹਿਸ ਹੋ ਗਿਆ ਸੀ ਅਤੇ ਇਸਦੇ ਬਾਵਜੂਦ ਵੀ ਮਾਨਸਾ ਵਾਲਿਆਂ ਦਾ ਭੰਡਾਰਾ ਚਲਦਾ ਰਿਹਾ ਅਤੇ ਸਾਡੇ ਸ਼ਿਵ ਭਗਤਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਲੋਕਾਂ ਨੂੰ ਉਸ ਮੁਸ਼ਕਲ ਦੀ ਘੜੀ ਵਿੱਚੋ ਬਾਹਰ ਕੱਢਿਆ ਅਤੇ ਪਰਿਵਾਰ ਦੇ ਇਕ ਦੂਜੇ ਵਿਛੜੇ ਲੋਕਾਂ ਨੂੰ ਮਿਲਾਇਆਂ। ਸ਼ਿਵ ਭਗਤਾਂ ਦੀ ਹਰ ਸੰਭਵ ਮਦਦ ਕੀਤੀ ਸੀ। 

ਸ਼੍ਰੀ ਹਰ ਹਰ ਮਹਾਂਦੇਵ ਸੇਵਾ ਮੰਡਲ  (ਰਜਿ: 24) ਮਾਨਸਾ ਦੇ ਸੀਨੀਅਰ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਇਸ ਵਾਰ ਵੀ ਸ਼ਿਵ ਭਗਤਾਂ ਦੇ ਆਸ਼ੀਰਵਾਦ ਨਾਲ 24ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਜਿਸ ਲਈ ਤੁਹਾਡੇ ਅਸ਼ੀਰਵਾਦ ਅਤੇ ਸਾਥ ਦੀ ਜਰੂਰਤ ਹੈ। ਵਿਸ਼ਾਲ ਭੰਡਾਰਾਂ ਲਗਾਉਣ ਲਈ ਦਾਨ ਵੱਧ ਤੋਂ ਵੱਧ ਦਿਓ ਚਾਹੇ ਕਿਸੇ ਵੀ ਤਰ੍ਹਾਂ ਦਾ ਹੋਵੇ। ਇਸ ਭੰਡਾਰੇ ਜਿਸ ਵਿੱਚ ਸਾਰੇ ਭਾਰਤ ਦੀਆਂ ਸ਼ਾਖਾਵਾਂ ਵੱਲੋਂ ਸਹਿਯੋਗ ਕੀਤਾ ਜਾਂਦਾ ਹੈ। ਸਾਡੀ ਸ਼ਾਖਾ ਰਤੀਆ (ਹਰਿਆਣਾ) ਵੱਲੋਂ ਆਯੋਜਿਤ ਹੋਣ ਜਾ ਰਹੇ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫ਼ਾ ਤੇ 24ਵੇਂ ਵਿਸ਼ਾਲ ਭੰਡਾਰੇ ਦੇ ਸਮਰਥਨ ਲਈ ਇੱਕ ਵਿਸ਼ਾਲ ਚੌਂਕੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਾਡੀ ਸੰਸਥਾ ਸ਼੍ਰੀ ਹਰ ਹਰ ਮਹਾਦੇਵ ਸੇਵਾ ਮੰਡਲ (ਰਜਿ: 24) ਮਾਨਸਾ (ਪੰਜਾਬ) ਦੇ ਪ੍ਰਧਾਨ ਅਰੁਣ ਕੁਮਾਰ ਬਿੱਟੂ ਵੱਲੋਂ ਬਰਾਂਚ ਦੇ ਸਮੂਹ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ਼੍ਰੀ ਅਮਰਨਾਥ ਜੀ ਦੇ ਦਰਸ਼ਨਾਂ ਲਈ ਵੀ ਸੱਦਾ ਪੱਤਰ ਦਿੱਤਾ ਗਿਆ ਅਤੇ ਇਸ ਮੌਕੇ ਤੇ ਪਹੁੰਚੇ ਮੁੱਖ ਸੇਵਾਦਾਰਾਂ ਅਤੇ ਰਤੀਆ ਬ੍ਰਾਂਚ ਦੇ ਮੈਂਬਰਾਂ ਤੋਂ ਇਲਾਵਾ ਵਿਵੇਕ ਕੁਮਾਰ, ਇੰਦਰਜੀਤ ਅਤੇ ਹੋਰ ਸ਼ਿਵ ਭਗਤ ਹਾਜ਼ਰ ਸਨ। 

NO COMMENTS