*ਸ਼ੈਲਰ ਐਸੋਸੀਏਸ਼ਨ ਨੇ ਮੰਗਾਂ ਨੂੰ ਲੈ ਕੀਤਾ ਵਿਚਾਰ ਵਟਾਂਦਰਾ -‘ਨੋ ਸਪੇਸ , ਨੋ ਐਗਰੀਮੈਂਟ ‘ ਦਾ ਦਿੱਤਾ ਨਾਅਰਾ*

0
485

ਮਾਨਸਾ 19 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ)ਸ਼ੈਲਰ ਐਸ਼ੋਸੀਏਸ਼ਨ ਮਾਨਸਾ ਦੀ ਇੱਕ ਅਹਿਮ ਮੀਟਿੰਗ ਹੋਟਲ ਰੋਮਾਂਜ਼ਾ ਇਨ ਵਿੱਚ ਹੋਈ। ਜਿਸ ਵਿੱਚ ਸਾਰੇ ਹੀ ਸ਼ੈਲਰ ਮਾਲਕ ਹਾਜ਼ਰ ਹੋਏ ਅਤੇ ਪੈਡੀ ਸੀਜ਼ਨ 2024-25 ਨੂੰ ਲੈ ਕੇ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਸਰਕਾਰ ਦੀਆਂ ਸ਼ੈਲਰ ਮਾਰੂ ਨੀਤੀਆਂ ਦਾ ਵਿਰੋਧ ਕੀਤਾ। ਇਸ ਦੋਰਾਨ ਸ਼ੈਲਰ ਐਸੋਸੀਏਸ਼ਨ ਦੇ ਸੁਰੇਸ਼ ਕਰੋੜੀ ਨੇ ਕਿਹਾ ਕਿ ‘ ਨੋ ਸਪੇਸ‌ ਨੋ ਐਗਰੀਮੈਂਟ ‘ ਦਾ ਨਾਰਾ ਲਗਾਇਆ ਗਿਆ ਅਤੇ ਕੁੱਝ ਅਹਿਮ ਫੈਸਲੇ ਲਏ ਗਏ । ਜਿਸ ਵਿਚ ਜਦੋ ਤੱਕ ਸਪੇਸ ਦਾ ਕੋਈ ਸੁਚਾਰੂ ਢੰਗ ਨਾਲ ਇੰਤਜ਼ਾਮ ਨਹੀਂ ਹੁੰਦਾ ਓਦੋਂ ਤੱਕ ਮਿੱਲਰ ਪੈਡੀ ਸਟੋਰ ਨਹੀਂ ਕਰਵਾਉਣਗੇ ਅਤੇ ਜਿਹੜੇ ਮਿਲਰਾਂ ਨੇ ਸਰਕਾਰ ਨਾਲ ਐਗਰੀਮੈਂਟ ਕਰ ਲਿਆ ਹੈ ਉਹਨਾਂ ਮਿੱਲਰਾਂ ਦੇ ਸਰਕਾਰ ਦੀ ਪਾਲਿਸੀ ਮੁਤਾਬਿਕ 125 ਫੀਸਦੀ ਪੈਡੀ ਸਟੋਰ ਕਰਵਾਈ ਜਾਵੇ , ਅਗਰ ਸਰਕਾਰ ਸਾਡੇ ਸ਼ੈਲਰਾਂ ਵਿੱਚ ਆਪਣੀ ਦੇਖ ਰੇਖ ਹੇਠ ਸਿੰਗਲ ਕਸਟਡੀ ਵਿੱਚ ਪੈਡੀ ਲਗਵਾਉਣ ਨੂੰ ਤਿਆਰ ਹੈ ਤਾਂ ਅਸੀਂ ਆਪਣੇ ਸ਼ੈਲਰ ਸਰਕਾਰ ਨੂੰ ਕਿਰਾਏ ਤੇ ਦੇਣ ਲਈ ਵੀ ਤਿਆਰ ਹਾਂ ਅਤੇ ਪੀ ਆਰ 126 ਵਰਾਇਟੀ ਦਾ ਜੋ ਯੂਨੀਵਰਸਿਟੀ ਵੱਲੋ ਰਿਜ਼ਲਟ ਆਇਆ ਹੈ ਉਸ ਵਿੱਚ ਚਾਵਲ ਦੀ ਮਾਤਰਾ 5 ਕਿੱਲੋ ਪ੍ਰਤੀ ਕੁਇੰਟਲ ਘੱਟ ਹੋਣਾ, ਟੁੱਕੜੇ ਦੀ ਮਾਤਰਾ 40 ਤੋਂ 60% ਤੱਕ ਵੱਧ  ਹੋਣਾ, ਸਰਕਾਰ ਦੀ ਪਾਲਿਸੀ ਉਸ ਮੁਤਾਬਿਕ ਬਣਾਈ ਜਾਵੇ ਅਤੇ ਜੋ ਸ਼ੈਲਰ ਉਦਯੋਗ ਦੇ ਕਰੋੜਾਂ ਰੁਪਏ ਯੂਜਰ ਚਾਰਜ ,ਟਰਾਂਪੋਰਟੇਸ਼ਨ ,ਲੇਵੀ ਸਕਿਉਰਿਟੀ ਆਦਿ ਦੇ ਸਰਕਾਰ ਵੱਲ ਬਕਾਇਆ ਹਨ ਉਹ ਤੁਰੰਤ ਮਿਲਰਾਂ ਨੂੰ ਦਿਤੇ ਜਾਣ । ਐਸ਼ੋਸੀਏਸ਼ਨ ਨੇ ਕਿਹਾ ਕਿ ਅਗਰ ਕੋਈ ਮਿੱਲਰ ਸਰਕਾਰ ਦੀ ਪਾਲਿਸੀ ਮੁਤਾਬਿਕ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਕੰਮ ਕਰ ਸਕਦਾ ਹੈ। ਐਸ਼ੋਸੀਏਸ਼ਨ ਕਿਸੇ ਨੂੰ ਨਹੀਂ ਰੋਕਦੀ ਅਤੇ ਲਾਸਟ ਵਿੱਚ ਫ਼ੈਸਲਾ ਲਿਆ ਗਿਆ ਕਿ ਅਗਰ ਕੋਈ ਏਜੰਸੀ ਜਾ ਪ੍ਰਸ਼ਾਸ਼ਨ ਦਾ ਕੋਈ ਵੀ ਅਫ਼ਸਰ ਕਿਸੇ ਵੀ ਮਿੱਲਰ ਨਾਲ ਧੱਕਾ ਕਰਦਾ ਹੈ ਤਾਂ ਸਾਰੀ ਐਸ਼ੋਸੀਏਸ਼ਨ ਉਸ ਦੇ ਮੋਢੇ ਨਾਲ ਮੋਢਾ ਲਾਕੇ ਖੜੇਗੀ।ਇਸ ਮੌਕੇ  ਜਗਦੀਸ਼ ਬਾਵਾ,ਨਰਾਇਣ ਪ੍ਰਕਾਸ਼, ਸੁਮਿਤ ਸ਼ੈਲੀ,ਮੱਖਣ ਲਾਲ,ਭੀਮ ਸੈਨ ,ਸੁਰੇਸ਼ ਕਰੋੜੀ,ਸੋਮ ਨਾਥ ਆਦਿ ਹਾਜ਼ਰ ਸਨ।

NO COMMENTS