*ਸ਼ੀਤਲ ਅੰਗੁਰਾਲ ਦੀ ‘ਪੈੱਨ ਡਰਾਈਵ’ ਕਰੇਗੀ ਧਮਾਕਾ?  ਵਿਧਾਇਕ ਦੀ ਰਿਕਾਡਿੰਗ ਲਿਆਏਗੀ ਸਿਆਸੀ ਭੂਚਾਲ!*

0
93

04 ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼)ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਜਲੰਧਰ ਦੇ ਜਗਜੀਵਨ ਰਾਮ ਚੌਂਕ ‘ਚ ਪਹੁੰਚੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਪੈੱਨ ਡਰਾਈਵ ਦਿਖਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ‘ਤੇ ਗੰਭੀਰ 

ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਜਲੰਧਰ ਦੇ ਜਗਜੀਵਨ ਰਾਮ ਚੌਂਕ ‘ਚ ਪਹੁੰਚੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਪੈੱਨ ਡਰਾਈਵ ਦਿਖਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ‘ਤੇ ਗੰਭੀਰ ਦੋਸ਼ ਲਾਏ। ਸ਼ੀਤਲ ਅੰਗੁਰਾਲ ਨੇ ਸਭ ਤੋਂ ਪਹਿਲਾਂ ਆਪਣੀ ਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਕੁਰਸੀ ਸਟੇਜ ‘ਤੇ ਰੱਖੀ। ਕੁਝ ਸਮਾਂ ਉਡੀਕਣ ਮਗਰੋਂ ਦੁਪਹਿਰ ਕਰੀਬ 2:45 ਵਜੇ ਅੰਗੁਰਾਲ ਨੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਪੈਨ ਡਰਾਈਵ ਵਿੱਚ ਰਿਕਾਰਡ ਆਡੀਓ ਬਾਰੇ ਜਾਣਕਾਰੀ ਦਿੱਤੀ।

ਸ਼ੀਤਲ ਅੰਗੁਰਾਲ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਸਿਰਫ਼ ਵੋਟ ਦੀ ਖ਼ਾਤਰ ਮੇਰੇ ਤੇ ਮੇਰੇ ਸਮਰਥਕਾਂ ‘ਤੇ ਝੂਠੇ ਇਲਜ਼ਾਮ ਲਾ ਰਹੇ ਹੋ। ਤੁਸੀਂ ਮੇਰੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਆਪਣੇ ਬਾਰੇ ਨਹੀਂ ਬੋਲ ਰਹੇ ਕਿ ਜਲੰਧਰ ਵਿੱਚ ਜਿਨ੍ਹਾਂ ਲੋਕਾਂ ਨੂੰ ਬਿਠਾਇਆ ਹੈ, ਉਹ ਲੋਕਾਂ ਨੂੰ ਲੁੱਟ ਰਹੇ ਹਨ। ਇਹ ਮੇਰਾ ਨਿੱਜੀ ਮਾਮਲਾ ਨਹੀਂ। 

ਉਨ੍ਹਾਂ ਨੇ ਕਿਹਾ ਕਿ ਜਲੰਧਰ ਤੋਂ ‘ਆਪ’ ਵਿਧਾਇਕ ਦੀ ਰਿਕਾਰਡਿੰਗ ਮੇਰੇ ਕੋਲ ਹੈ। ਉਹ ਬਹੁਤ ਅਹਿਮ ਸਬੂਤ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੱਸਣ ਕਿ ਉਨ੍ਹਾਂ ਦੀ ਭੈਣ ਜੀ ਸਿਰਫ਼ ਇੱਕ ਵਿਧਾਇਕ ਦੇ ਘਰ ਹੀ ਕਿਉਂ ਆਉਂਦੀ ਹੈ। ਉਹ ਦੂਜੇ ਵਰਕਰਾਂ ਦੇ ਘਰ ਕਿਉਂ ਨਹੀਂ ਜਾਂਦੀ, ਕਿਉਂਕਿ ਉਹ ਗਰੀਬ ਹਨ।


ਸ਼ੀਤਲ ਅੰਗੁਰਾਲ ਨੇ ਕਿਹਾ ਕਿ ਕੱਲ੍ਹ ਤੁਸੀਂ ਇਹ ਗੱਲ ਨਹੀਂ ਕਬੂਲੀ ਕਿ ਜੇਕਰ ਸ਼ੀਤਲ ਅੰਗੁਰਾਲ ਕੋਈ ਸਬੂਤ ਲੈ ਕੇ ਆਏ ਤਾਂ ਅਸੀਂ ਉਸ ‘ਤੇ ਕਾਰਵਾਈ ਕਰਾਂਗੇ। ਕੱਲ੍ਹ ਤੁਹਾਡੇ ਚਿਹਰੇ ‘ਤੇ ਬੁਖਲਾਹਟ ਸਾਫ਼ ਦਿਖਾਈ ਦੇ ਰਹੀ ਸੀ ਕਿ 10 ਜੁਲਾਈ ਨੂੰ ਜਨਤਾ ਨੇ ਕੀ ਫੈਸਲਾ ਲੈਣਾ ਹੈ।


ਉਨ੍ਹਾਂ ਨੇ ਕਿਹਾ ਕਿ ਮੈਂ ਚੁਣੌਤੀ ਸਵੀਕਾਰ ਕਰ ਲਈ ਹੈ। ਮੈਂ ਮੁੱਖ ਮੰਤਰੀ ਨੂੰ ਕਿਹਾ ਸੀ ਕਿ 2 ਵਜੇ ਕੁਰਸੀ ‘ਤੇ ਸਬੂਤ ਰੱਖ ਕੇ ਇੰਤਜ਼ਾਰ ਕਰਾਂਗਾ। ਤੁਸੀਂ ਨਹੀਂ ਆਏ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੇ ਮਾਫੀਆ ਨੂੰ ਮੁੱਖ ਮੰਤਰੀ ਦੀ ਹਮਾਇਤ ਹਾਸਲ ਹੈ। ਆਡੀਓ ਵਿੱਚ ਵਿਧਾਇਕ ਕਹਿ ਰਹੇ ਹਨ ਕਿ ਉਹ ਕਮਾਈ ਆਪਣੇ ਪਰਿਵਾਰ ਨੂੰ ਦੇ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਇਸ ਆਡੀਓ ‘ਤੇ ਕੀ ਕਾਰਵਾਈ ਕਰੋਗੇ। ਜਲੰਧਰ ਦੇ ਲੋਕ ਪੁੱਛ ਰਹੇ ਹਨ ਕਿ ਤੁਸੀਂ ਚੋਰਾਂ ਦੇ ਨਾਲ ਹੋ। ਮੈਂ ਇਹ ਤੋਹਫ਼ਾ (ਪੈਨ ਡਰਾਈਵ) ਮੁੱਖ ਮੰਤਰੀ ਤੱਕ ਪਹੁੰਚਾਵਾਂਗਾ। ਮੈਂ ਆਉਣ ਲਈ ਤਿਆਰ ਹਾਂ ਤੇ ਇਹ ਜਾਣਨ ਲਈ ਕਿ ਇਹ ਆਡੀਓ ਕਿੱਥੇ ਦੇਣੀ ਹੈ।

ਅੰਗੁਰਾਲ ਨੇ ਭਾਜਪਾ ਦੇ ਸੀਨੀਅਰ ਆਗੂਆਂ ਤੋਂ ਮੰਗ ਕੀਤੀ ਕਿ ਇਸ ਆਡੀਓ ਦੀ ਸੀਨੀਅਰ ਅਧਿਕਾਰੀਆਂ ਤੋਂ ਜਾਂਚ ਕਰਵਾਈ ਜਾਵੇ। ਇਸ ਤੋਂ ਪਹਿਲਾਂ ਵੀ ਕਈ ਆਡੀਓਜ਼ ਆਏ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਪੈਨ ਡਰਾਈਵ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੇਕਰ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਨੂੰ ਲੁੱਟਿਆ ਜਾਵੇਗਾ।


ਅੰਗੁਰਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਡਰਾਉਣ ਤੇ ਮਾਰਨ ਲਈ ਕਈ ਗੇਮਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਡੀਜੀਪੀ ਸਾਹਿਬ ਨੂੰ ਮੇਲ ਕੀਤੀ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਧਮਕੀਆਂ ਮਿਲ ਰਹੀਆਂ ਹਨ। ਪਰਿਵਾਰ ਤੇ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦੋ ਦਿਨ ਪਹਿਲਾਂ 2.20 ਵਜੇ ਕਾਲ ਆਈ। ਫੋਨ ਕਰਨ ਵਾਲੇ ਨੇ ਕਿਹਾ ਕਿ ਜੇਕਰ ਰਿਕਾਰਡਿੰਗ ਜਾਰੀ ਕੀਤੀ ਗਈ ਤਾਂ ਬੱਚਿਆਂ ਨੂੰ ਮਾਰ ਦਿੱਤਾ ਜਾਵੇਗਾ।

NO COMMENTS