*ਸ਼ਿਆਮ ਬਾਬਾ ਦੇ ਜਨਮਦਿਵਸ ਮੌਕੇ ਸ਼ਹਿਰ ਚ ਕੱਢੀ ਵਿਸ਼ਾਲ ਨਿਸ਼ਾਨ ਅਤੇ ਰਥ ਯਾਤਰਾ, ਸੰਕੀਰਤਨ 11 ਨੂੰ*

0
10

ਬੁਢਲਾਡਾ 10 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਸ਼੍ਰੀ ਸ਼ਿਆਮ ਖਾਟੂ ਵਾਲੇ ਜੀ ਦੇ ਜਨਮਦਿਵਸ ਮੌਕੇ ਸਥਾਨਕ ਸ਼੍ਰੀ ਸ਼ਿਆਮ ਪਰਿਵਾਰ ਟਰੱਸਟ ਪੰਜਾਬ ਵੱਲੋਂ ਵਿਸ਼ਾਲ ਨਿਸ਼ਾਨ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੀ ਸ਼ਿਆਮ ਬਾਬਾ ਦਾ ਸਜਿਆ ਮਨਮੋਹਕ ਰੱਥ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਸ਼ਿਆਮ ਪ੍ਰੇਮੀ ਜੈਕਾਰੇ ਲਗਾਉਂਦੇ ਬਾਬਾ ਦਾ ਨਿਸ਼ਾਨ ਚੁੱਕ ਕੇ ਝੂੰਮਦੇ ਨਜਰ ਆ ਰਹੇ ਸਨ। ਜਿਸ ਵਿੱਚ ਸੈਂਕੜੇ ਔਰਤਾਂ ਅਤੇ ਮਹਿਲਾਵਾਂ ਨੇ ਝੰਡਾ ਚੁੱਕ ਸ਼ਿਆਮ ਪ੍ਰੇਮੀਆਂ ਨੇ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਸ਼ਿਆਮ ਪਰਿਵਾਰ ਟਰੱਸ਼ਟ ਪੰਜਾਬ ਦੇ ਸੋਮਨਾਥ ਸਿੰਗਲਾ, ਐਡਵੋਕੇਟ ਜਤਿੰਦਰ ਗੋਇਲ ਅਤੇ ਸ਼ਾਮ ਲਾਲ ਨੇ ਦੱਸਿਆ ਕਿ ਸ਼੍ਰੀ ਸ਼ਿਆਮ ਬਾਬਾ ਦਾ ਜਨਮਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। 11 ਨਵੰਬਰ ਨੂੰ ਰਾਮ ਲੀਲਾ ਗਰਾਊਡ ਦੇ ਸ਼੍ਰੀ ਦੁਰਗਾ ਮੰਦਰ ਚ ਸੰਕੀਰਤਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਜਨ ਗਾਇਕ ਲੱਕੀ ਵਧਵਾ ਅਤੇ ਬਬੀਤਾ ਸੋਨੀ ਮਾਨਸਾ ਤੋਂ ਸੰਕੀਰਤਨ ਚ ਸ਼ਿਆਮ ਨਾਮ ਦਾ ਰੰਗ ਬਰਸਾਉਣਗੇ। ਉਨ੍ਹਾ ਕਿਹਾ ਕਿ ਜਨਮ ਉਤਸਵ ਦੇ ਮੌਕੇ ਤੇ ਸ਼ਿਆਮ ਪ੍ਰੇਮੀਆਂ ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਜਗ੍ਹਾ ਜਗ੍ਹਾਂ ਤੇ ਖਾਣ ਪੀਣ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਇਸ ਮੌਕੇ ਪੁਨੀਤ ਸਿੰਗਲਾ, ਰਾਜੇਸ਼ ਸਿੰਗਲਾ, ਕ੍ਰਿਸ਼ਨ ਸਿੰਗਲਾ ਬੱਬੂ, ਰਵੀ ਸਿੰਗਲਾ, ਗੋਰਾ ਕੁਮਾਰ, ਮੇਘਰਾਜ, ਵਿਕਾਸ ਸਿੰਗਲਾ, ਅਰੁਣ ਸਿੰਗਲਾ, ਸ਼ਿਆਮ ਸੁੰਦਰ ਕਾਲੀ, ਗੋਰਿਸ਼ ਗੋਇਲ, ਕਰੌੜੀ ਮਿਸਤਰੀ, ਅਮਿਤ ਜਿੰਦਲ, ਸਾਹਿਲ ਗੋਇਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਮਹਿਲਾਵਾਂ ਹਾਜਰ ਸਨ।

NO COMMENTS