*ਸ਼ਾਮ ਵੇਲੇ ਸਰਦੂਲਗੜ੍ਹ ਤੋਂ ਮਾਨਸਾ ਆਉਣ ਵਾਲੀਆਂ ਸਵਾਰੀਆਂ ਹੋ ਰਹੀਆਂ ਖੱਜਲ ਖੁਆਰ*

0
136

ਮਾਨਸਾ 10 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਮਾਨਸਾ ਸ਼ਹਿਰ ਦੇ ਕਾਫੀ ਲੋਕ ਅਪਣੇ ਕਾਰੋਬਾਰ ਜ਼ਿਲ੍ਹੇ ਦੇ ਕਸਬਾ ਝੁਨੀਰ ਅਤੇ ਸਰਦੂਲਗੜ੍ਹ ਵਿਖੇ ਕਰਦੇ ਹਨ ਜਿਹੜੇ ਸਵੇਰੇ ਬੱਸਾਂ ਰਾਹੀਂ ਇਹਨਾਂ ਸਥਾਨਾਂ ਤੇ ਪਹੁੰਚਦੇ ਸਨ ਅਤੇ ਸ਼ਾਮ ਨੂੰ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਰਾਹੀਂ ਹੀ ਵਾਪਸ ਆਉਂਦੇ ਸਨ ਪਰ ਪਿਛਲੇ ਕਾਫੀ ਸਮੇਂ ਤੋਂ ਪ੍ਰਾਈਵੇਟ ਬੱਸਾਂ ਦੇ ਰੂਟ ਬੰਦ ਪਏ ਹਨ ਅਤੇ ਸ਼ਾਮ ਵੇਲੇ ਸਰਕਾਰੀ ਬੱਸਾਂ ਵਾਲੇ ਮਨਮਰਜ਼ੀ ਨਾਲ ਜਾ ਤਾਂ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਨਿਰਧਾਰਤ ਸਮੇਂ ਤੋਂ ਬਾਅਦ ਬੱਸਾਂ ਚਲਾਉਂਦੇ ਹਨ ਅਤੇ ਕਈ ਵਾਰ ਰੂਟ ਮਿਸ ਵੀ ਕਰ ਜਾਂਦੇ ਹਨ ਜਿਸ ਨਾਲ ਛੋਟੇ ਵਪਾਰੀਆਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡੇਲੀ ਪਸੰਜਰ ਯੂਨੀਅਨ ਦੇ ਮੈਂਬਰ ਅਤੇ ਦੁਕਾਨਦਾਰ ਗੋਬਿੰਦ ਕੁਮਾਰ ਨੇ ਦੱਸਿਆ ਕਿ ਝੁਨੀਰ ਬੱਸ ਸਰਵਿਸ ਅਤੇ ਗੋਬਿੰਦ ਬੱਸ ਸਰਵਿਸ ਦੇ ਰੂਟ ਜੋ ਸ਼ਾਮ ਛੇ ਵਜੇ ਤੋਂ ਬਾਅਦ ਚਲਦੇ ਸਨ ਉਹ ਲੰਮੇ ਸਮੇਂ ਤੋਂ ਬੰਦ ਕਰ ਦਿੱਤੇ ਗਏ ਹਨ ਜਿਸ ਕਾਰਨ ਸਰਕਾਰੀ ਬੱਸਾਂ ਵਾਲਿਆਂ ਦੀ ਧੱਕੇਸ਼ਾਹੀ ਕਾਰਨ ਦੁਕਾਨਦਾਰਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸਮਸਿਆ ਦਾ ਹੱਲ ਕਰਵਾਇਆ ਜਾਵੇ ਤਾਂ ਕਿ ਪਹਿਲਾਂ ਹੀ ਮੰਦਹਾਲੀ ਦੀ ਮਾਰ ਚੱਲ ਰਹੇ ਬਿਜ਼ਨਸਾਂ ਤੇ ਮਾੜਾ ਪ੍ਰਭਾਵ ਨਾ ਪਵੇ।
ਇਸ ਮੌਕੇ ਗਗਨਦੀਪ, ਅਮਨਦੀਪ, ਰਾਜ ਕੁਮਾਰ, ਅੰਕੁਰ ਕੁਮਾਰ,ਅਕਸ਼ੈ ਕੁਮਾਰ, ਹਰਬੰਸ ਸਿੰਘ, ਅਸ਼ੋਕ ਕੁਮਾਰ ਬਾਲਾਜੀ ਸਮੇਤ ਵੱਡੀ ਗਿਣਤੀ ਵਿੱਚ ਦੁਕਾਨਦਾਰ ਹਾਜ਼ਰ ਸਨ

NO COMMENTS