*ਸ਼ਾਂਤੀ ਭਵਨ ਵਿਖੇ ਸਭ ਦੀ ਤੰਦਰੁਸਤੀ ਖੁਸ਼ਹਾਲੀ ਅਤੇ ਸੁੱਖ ਸ਼ਾਂਤੀ ਲਈ ਸ਼੍ਰੀ ਸੁੰਦਰ ਕਾਂਡ ਪਾਠ ਦਾ ਅਯੋਜਨ ਕੀਤਾ ਗਿਆ*

0
132

ਮਾਨਸਾ, 19 ਮਾਰਚ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼੍ਰੀ ਰਾਮ ਬਾਗ਼ ਚੈਰੀਟੇਬਲ ਸੁਸਾਇਟੀ ਮਾਨਸਾ ਵੱਲੋਂ ਸ਼ਾਂਤੀ ਭਵਨ ਵਿਖੇ ਸਭ ਦੀ ਤੰਦਰੁਸਤੀ ਖੁਸ਼ਹਾਲੀ ਅਤੇ ਸੁੱਖ ਸ਼ਾਂਤੀ ਲਈ ਸ਼੍ਰੀ ਸੁੰਦਰ ਕਾਂਡ ਪਾਠ ਦਾ ਅਯੋਜਨ ਕੀਤਾ ਗਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਬਾਂਸਲ ਅਤੇ ਕੈਸ਼ੀਅਰ ਰਾਮ ਕੁਮਾਰ ਸਿੰਗਲਾ ਨੇ ਦੱਸਿਆ ਕਿ ਸ਼੍ਰੀ ਸੁੰਦਰ ਕਾਂਡ ਮਹਿਲਾ ਮੰਡਲ ਸ਼੍ਰੀ ਹਨੂੰਮਾਨ ਮੰਦਿਰ ਸਿਨੇਮਾ ਰੋਡ ਮਾਨਸਾ ਨੇ ਸ਼ਰਧਾ ਪੂਰਵਕ ਇਹ ਪਾਠ ਸ਼ਾਂਤੀ ਭਵਨ ਵਿਖੇ ਕੀਤਾ।

       ਭਗਵਾਨ ਸ਼੍ਰੀ ਬਜਰੰਗ ਬਲੀ ਜੀ ਦੇ ਚਰਨਾਂ ਵਿੱਚ ਜੋਤ ਪ੍ਰਚੰਡ ਸੁਸਾਇਟੀ ਦੇ ਸਰਪ੍ਰਸਤ ਜਤਿੰਦਰ ਵੀਰ ਗੁਪਤਾ ਨੇ ਕੀਤੀ। 

  ਵਿਧੀ ਵਿਧਾਨ ਨਾਲ ਮੰਡਲ ਵੱਲੋਂ ਸ਼੍ਰੀ ਸੁੰਦਰ ਕਾਂਡ ਪਾਠ, ਸੰਕੀਰਤਨ ਅਤੇ ਪਵਿੱਤਰ ਆਰਤੀ ਕੀਤੀ ਗਈ।

            ਇਸ ਮੌਕੇ ਸ਼੍ਰੀ ਸੁੰਦਰ ਕਾਂਡ ਮਹਿਲਾ ਮੰਡਲ ਮਾਨਸਾ ਵੱਲੋਂ ਸ਼ਾਂਤੀ ਭਵਨ ਦੀ ਉਸਾਰੀ ਲਈ ਪੰਜਾਹ ਹਜ਼ਾਰ ਰੁਪਏ ਦੀ ਦਾਨ ਰਾਸ਼ੀ ਸੁਸਾਇਟੀ ਨੂੰ ਭੇਂਟ ਕੀਤੀ ਗਈ।

   ਇਥੇ ਇਹ ਦੱਸਣਾ ਅਤਿ ਜ਼ਰੂਰੀ ਹੈ ਕਿ ਇਸ ਮਹਿਲਾ ਮੰਡਲ ਵੱਲੋਂ ਪਹਿਲਾ ਵੀ ਇੱਕ ਲੱਖ ਰੁਪਏ ਦੀ ਰਾਸ਼ੀ ਸੁਸਾਇਟੀ ਨੂੰ ਸ਼ਾਂਤੀ ਭਵਨ ਦੀ ਉਸਾਰੀ ਲਈ ਭੇਂਟ ਕੀਤੀ ਗਈ ਸੀ।

     ਸੁਸਾਇਟੀ ਦੇ ਸਰਪ੍ਰਸਤ ਅਤੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਮੈਨੇਜਰ ਮਾਸਟਰ ਨਸੀਬ ਚੰਦ, ਵਾਇਸ ਪ੍ਰਧਾਨ ਰੁਲਦੂ ਰਾਮ ਨੰਦਗੜ੍ਹ,ਅਵਤਾਰ ਸਿੰਘ ਮਾਨ ਪ੍ਰੈਸ ਸਕੱਤਰ ਰਾਮ ਕ੍ਰਿਸ਼ਨ ਚੁੱਘ ਅਤੇ ਐਡਵਾਇਜ਼ਰ ਬਿੱਕਰ ਸਿੰਘ ਮੰਘਾਣੀਆਂ ਤੇ ਦਰਸ਼ਨ ਸਿੰਘ ਨੇ ਮਹਿਲਾ ਮੰਡਲ ਦਾ ਇਸ ਦਾਨ ਰਾਸ਼ੀ ਲਈ ਦਿਲੋਂ ਧੰਨਵਾਦ ਕੀਤਾ।

NO COMMENTS