*ਸ਼ਹੀਦ ਲਾਭ ਸਿੰਘ ਯਾਦਗਾਰ ਕਮੇਟੀ ਵੱਲੋਂ ਮੀਟਿੰਗ ਅਯੋਜਿਤ ਕੀਤੀ*

0
16

ਮਾਨਸਾ 2 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਸ਼ਹੀਦ ਲਾਭ ਸਿੰਘ ਯਾਦਗਾਰ ਕਮੇਟੀ ਵੱਲੋਂ ਮੀਟਿੰਗ ਅਯੋਜਿਤ ਕੀਤੀ।                   ਸ਼ਹੀਦ ਲਾਭ ਸਿੰਘ ਯਾਦਗਾਰ ਕਮੇਟੀ ਮਾਨਸਾ ਵਲੋਂ ਸਾਥੀ ਹਰਗਿਆਨ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਬੂੱਝਾ ਸਿੰਘ ਯਾਦਗਾਰ ਹਾਲ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਚਾਰ ਕੀਤਾ ਗਿਆ ਕਿ ਸ਼ਹੀਦ ਲਾਭ ਸਿੰਘ ਦੀ ਯਾਦ ਵਿੱਚ 21 ਜਨਵਰੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਨ ਤੇ ਯਾਦ ਨੂੰ ਤਾਜ਼ਾ ਕਰਨ ਲਈ 42ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਇਸ ਮੀਟਿੰਗ ਵਿੱਚ  ਸੀ ਪੀ ਆਈ (ਐਮ ਐਲ) ਲਿਬਰੇਸ਼ਨ ਵਲੋਂ ਸੁਰਿੰਦਰਪਾਲ ਅਹਿਮਦਪੁਰ, ਇਨਕਲਾਬੀ ਕੇਂਦਰ ਪੰਜਾਬ ਵਲੋਂ ਮੱਖਣ ਉੁੱਡਤ, ਲੋਕ ਸੰਗਰਾਮ ਮੋਰਚਾ ਵਲੋਂ ਦਲਜੀਤ ਗਰੇਵਾਲ, ਪੰਜਾਬ ਜਮਹੂਰੀ ਮੋਰਚਾ ਵਲੋਂ ਭਜਨ ਘੁੰਮਣ, ਕੁਦਰਤ ਮਾਨਵ ਕੇਂਦਰ ਲੋਕ ਲਹਿਰ ਵਲੋਂ ਮਨਿੰਦਰ ਜਵਾਹਰਕੇ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਮਹਿੰਦਰ ਭੈਣੀਬਾਘਾ ਤੋਂ ਇਲਾਵਾ ਸਾਥੀ ਸੁਖਦੇਵ ਪਾਂਧੀ, ਕਰਨੈਲ ਸਿੰਘ ਨੇ ਮੀਟਿੰਗ ਵਿੱਚ ਸ਼ਮੂਲੀਅਤ ਕਰਕੇ ਪਿਛਲਾ ਰੀਵਿਊ ਕੀਤਾ, ਫੰਡ ਸਬੰਧੀ ਵਿਚਾਰ ਕੀਤਾ ਅਤੇ ਇਸ ਦਾ ਘੇਰਾ ਲੰਮਾ ਕਰਨ ਲਈ ਸਟੂਡੈਂਟ ਜਥੇਬੰਦੀਆਂ ਨੂੰ ਸ਼ਮੂਲੀਅਤ ਕਰਵਾਉਣ ਲਈ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ, ਪੀ ਐਸ ਯੂ (ਲਲਕਾਰ), ਏ ਆਈ ਐਸ ਐਸੋਸੀਏਸ਼ਨ, ਸਟੂਡੈਂਟ ਫਾਰ ਸੁਸਾਇਟੀ ਅਤੇ ਪੀ ਐਸ ਯੂ (ਰੰਧਾਵਾ) ਨੂੰ ਨਾਲ ਲੈ ਕੇ ਚੱਲਣ ਸਬੰਧੀ ਵਿਚਾਰ ਕੀਤਾ। ਸ਼ਹੀਦੀ ਦਿਹਾੜਾ ਮਨਾਉਣ ਦੀ ਜਗ੍ਹਾ ਪੈਨਸ਼ਨ ਭਵਨ ਮਾਨਸਾ Next ਤਰਜੀਹ ਦਿੱਤੀ ਗਈ। ਪਰ ਇਸ ਸਾਰੇ ਨੂੰ ਪੂਰਨ ਰੂਪ ਦੇਣ ਲਈ ਇਸੇ ਸਥਾਨ ਤੇ 10 ਜਨਵਰੀ ਨੂੰ ਫ਼ੇਰ ਮੀਟਿੰਗ ਰੱਖੀ ਗਈ ਹੈ। Last  ਕਿ ਸ਼ਹੀਦੀ ਦਿਹਾੜੇ ਨੂੰ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਸਕੇ। ਜਿਕਰਯੋਗ ਹੈ ਕਿ ਸੰਨ 1980 ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਨੇ ਬੱਸਾਂ ਦੇ ਕਿਰਾਏ ਵਿੱਚ 43% ਵਾਧਾ ਕਰ ਦਿੱਤਾ ਸੀ। ਜਿਸ ਦੇ ਵਿਰੁੱਧ ਨੌਜਵਾਨ ਭਾਰਤ ਸਭਾ ਅਤੇ ਸਟੂਡੈਂਟ ਜਥੇਬੰਦੀਆਂ ਨੇ ਲਾਮਿਸਾਲ ਸੰਘਰਸ਼ ਕੀਤਾ ਸੀ। ਇਸ ਸੰਘਰਸ਼ ਦੌਰਾਨ ਰੱਲਾ ਪਿੰਡ (ਮਾਨਸਾ) ਦੀ ਧਰਤੀ ਤੇ ਸ਼ਾਤਮਈ ਪ੍ਦਰਸ਼ਨ ਕਰ ਰਹੇ ਨੌਜਵਾਨ ਆਗੂ ਸਾਥੀ ਲਾਭ ਸਿੰਘ ਮਾਨਸਾ ਪੁਲਿਸ ਪ੍ਰਸ਼ਾਸ਼ਨ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਜਿਸਨੂੰ ਪੁਲਿਸ ਜਬਰੀ ਚੁੱਕ ਕੇ ਬੁਢਲਾਡਾ ਦੇ ਸ਼ਮਸ਼ਾਨਘਾਟ ਵਿੱਚ ਸੰਸਕਾਰ ਕਰ ਰਹੇ ਸਨ। ਪਰ ਸਾਡੇ ਨਿਧੜਕ ਯੋਧਿਆਂ ਨੇ ਅਧਝੁਲਸੀ ਲਾਸ਼ ਕੱਢ ਕੇ ਮਾਨਸਾ ਦੇ ਸ਼ਮਸ਼ਾਨਘਾਟ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਸ਼ਹੀਦ ਦਾ ਸੰਸਕਾਰ ਕੀਤਾ ਸੀ।              

NO COMMENTS