*ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਖ਼ੂਨਦਾਨੀਆਂ ਨੇ ਸ਼ਮਾ ਰੌਸ਼ਨ ਕਰਕੇ ਅਰਪਣ ਕੀਤੇ ਸ਼ਰਧਾ ਦੇ ਫੁੱਲ*

0
47

ਬੁਢਲਾਡਾ 23 ਮਾਰਚ(ਸਾਰਾ ਯਹਾਂ/ਮਹਿਤਾ ਅਮਨ)ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਬਰੇਟਾ ਮੰਡੀ ਦੇ ਸਰਕਾਰੀ ਹਸਪਤਾਲ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 93ਵੇਂ ਸ਼ਹੀਦੀ ਦਿਹਾੜੇ ਮੌਕੇ ਖ਼ੂਨਦਾਨ ਕੈੰਪ ਲਗਾਇਆ ਜਿੱਥੇ 80 ਤੋਂ ਵੱਧ ਖ਼ੂਨਦਾਨੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਕੈੰਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਸ਼ਮਾ ਰੌਸ਼ਨ ਦੀ ਰਸਮ ਮੌਕੇ ਉੱਤੇ ਪਹੁੰਚੇ ਖੂਨਦਾਨੀਆਂ ਵੱਲੋਂ ਹੀ ਅਦਾ ਕੀਤੀ ਗਈ। ਨੌਜਵਾਨਾਂ ਵਿੱਚ ਖ਼ੂਨਦਾਨ  ਕਰਨ ਲਈ ਬੜਾ ਉਤਸ਼ਾਹ ਪਾਇਆ ਗਿਆ ਅਤੇ ਉਹ ਘੰਟਿਆਂ ਤੱਕ ਖ਼ੂਨਦਾਨ ਲਈ ਲਾਈਨਾਂ ਵਿੱਚ ਖੜ੍ਹੇ ਰਹੇ। ਸੰਸਥਾ ਦਾ ਕਹਿਣਾ ਸੀ ਕਿ ਅਜਿਹਾ ਜੋਸ਼ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਕੈੰਪ ਉੱਤੇ ਹਰ ਵਾਰ ਦੇਖਣ ਨੂੰ ਮਿਲਦਾ ਹੈ। ਨੇਕੀ ਫਾਉਂਡੇਸ਼ਨ ਵੱਲੋਂ ਸਾਰੇ ਖ਼ੂਨਦਾਨੀਆਂ ਨੂੰ ਮੌਕੇ ਤੇ ਸ਼ਹੀਦ ਭਗਤ ਸਿੰਘ ਦੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਖ਼ੂਨਦਾਨੀਆਂ ਦਾ ਹੌਂਸਲਾ ਵਧਾਉਂਦੇ ਹੋਏ ਨਸ਼ਿਆਂ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਕੈੰਪ ਨੂੰ ਸਫ਼ਲ ਬਣਾਉਣ ਵਿੱਚ ਰਵੀ ਸ਼ਰਮਾ ਕੁਲਰੀਆਂ, ਮਾਸਟਰ ਸੁਰੇਸ਼ ਕੁਮਾਰ ਜੁਗਲਾਨ ਅਤੇ ਲਾਲੂ ਸ਼ਰਮਾਂ ਭਾਰਦਵਾਜ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਕੈੰਪ ਵਿੱਚ ਡਾ. ਬੀ ਆਰ ਅੰਬੇਦਕਰ ਲੋਕ ਭਲਾਈ ਕਲੱਬ ਕੁਲਰੀਆਂ, ਦੀ ਸਟੂਡੈਂਟ ਕਲੱਬ ਕੁਲਰੀਆਂ ਅਤੇ ਦਸ਼ਮੇਸ਼ ਸਪੋਰਟਸ ਐਂਡ ਯੁਵਕ ਭਲਾਈ ਕਲੱਬ ਜੁਗਲਾਨ, ਹਰਬੰਸ ਜੁਗਲਾਨ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

NO COMMENTS