*ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਸਰਕਾਰ ਖ਼ਿਲਾਫ਼ ਰੋਸ ਵਜੋਂ ਮਨਾਇਆ*

0
27

ਮਾਨਸਾ 17/11/24 (ਸਾਰਾ ਯਹਾਂ/ਮੁੱਖ ਸੰਪਾਦਕ) ਦੇਸ਼ ਦੀ ਆਜ਼ਾਦੀ ਏਕਤਾ ਅਤੇ ਅਖੰਡਤਾ ਲਈ ਸਾਡੇ ਸੂਰਬੀਰ ਯੋਧਿਆਂ ਤੇ ਕੌਮੀ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ ਦੇਸ਼ ਨੂੰ ਅਜ਼ਾਦ ਕਰਵਾਇਆ ਗਿਆ ਸੀ। ਪ੍ਰੰਤੂ ਸਮੇਂ ਹਾਕਮ ਸਰਮਾਏਦਾਰੀ ਤੇ ਫਾਸ਼ੀਵਾਦ ਨੂੰ ਮਜ਼ਬੂਤ ਕਰਨ ਲਈ ਸ਼ਕਤੀ ਝੋਕ ਰਹੇ ਹਨ ਅਤੇ ਦੇਸ਼ ਦਾ ਸਰਮਾਇਆ ਉਹਨਾਂ ਨੂੰ ਲੁਟਾਉਣ ਲਈ ਆਰਥਿਕ ਸਮਾਜਿਕ ਸੱਭਿਆਚਾਰਕ ਰਾਜਨੀਤਕ ਢਾਂਚੇ ਨੂੰ ਸੰਕਟ ਵੱਲ ਧੱਕ ਰਹੇ ਹਨ। ਜਿਸ ਕਾਰਨ ਅੰਗਰੇਜ਼ ਹਕੂਮਤ ਵਾਂਗ ਸਰਮਾਏਦਾਰੀ ਤੇ ਫਾਸ਼ੀਵਾਦ ਖਿਲਾਫ ਤਿੱਖਾ ਤੇ ਵੱਡਾ ਜਨ ਅੰਦੋਲਨ ਸਮੇਂ ਦੀ ਮੁੱਖ ਲੋੜ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਕ੍ਰਿਸ਼ਨ ਚੌਹਾਨ, ਇਸਤਰੀ ਆਗੂ ਜਸਵੀਰ ਕੌਰ ਨੱਤ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਡਾ, ਧੰਨਾ ਮੱਲ ਗੋਇਲ, ਮੁਲਾਜ਼ਮ ਆਗੂ ਮੇਜ਼ਰ ਸਿੰਘ ਦੂਲੋਵਾਲ, ਪੱਤਰਕਾਰ ਆਤਮਾ ਸਿੰਘ ਪਰਮਾਰ,ਭਾਰਤ ਮੁਕਤੀ ਪਾਰਟੀ ਦੇ ਜਸਵੰਤ ਸਿੰਘ, ਗਗਨਦੀਪ ਸਿਰਸੀਵਾਲਾ, ਐਮ ਸੀ ਅਮ੍ਰਿਤਪਾਲ ਗੋਗਾ, ਤੇ ਸ਼ਿਵਚਰਨ ਸੂਚਨਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਠੀਕਰੀਵਾਲਾ ਚੌਕ ਵਿਖੇ ਸ਼ਾਮਲ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਆਗੂਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਬਹੁਤ ਕੌਮੀ ਕੰਪਨੀਆਂ ਰਾਹੀਂ ਸਰਮਾਏਦਾਰੀ ਸੱਤਾਧਾਰੀ ਮੋਦੀ ਸਰਕਾਰ ਰਾਹੀਂ ਸੰਵਿਧਾਨ ਅਤੇ ਲੋਕਤੰਤਰੀ ਢਾਂਚੇ ਨੂੰ ਤਹਿਤ ਨਹਿਸ ਕਰਕੇ ਹਰ ਪੱਖੋਂ ਦੇਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਦੀ ਆਜ਼ਾਦੀ ਏਕਤਾ ਅਤੇ ਅਖੰਡਤਾ ਸਾਂਝੀਵਾਲਤਾ ਨੂੰ ਖਤਮ ਕਰਕੇ ਦੇਸ਼ ਦੇ ਟੋਟੇ ਟੋਟੇ ਕੀਤੇ ਜਾ ਰਹੇ ਹਨ। ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਨੂੰ ਯਾਦ ਰੱਖਦਿਆਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ। ਸ਼ਹੀਦੀ ਦਿਹਾੜੇ ਮੌਕੇ ਆਗੂਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਵਜੋਂ ਮਨਾਇਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਸੁਰਿੰਦਰ ਸਿੰਘ, ਅਜੀਤ ਸਿੰਘ ਸਰਪੰਚ, ਹੰਸਾ ਸਿੰਘ, ਭੀਮ ਸਿੰਘ ਫੋਜੀ, ਰਾਮਪਾਲ ਸਿੰਘ ਐਮ ਸੀ,ਅਮਰੀਕ ਸਿੰਘ, ਗੁਰਦੀਪ ਦੀਪਾ ਸਾਬਕਾ ਐਮ ਸੀ, ਪ੍ਰਦੀਪ ਮਾਖਾ, ਸੁਖਦੇਵ ਮਾਨਸਾ, ਗੁਲਜ਼ਾਰ ਖ਼ਾਂ ਗੁਰਵਿੰਦਰ ਸਿੰਘ ਆਦਿ ਆਗੂ ਸ਼ਾਮਲ ਸਨ।

NO COMMENTS