*ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦੀ ਦਿਹਾੜੇ ਮੋਕੇ ਦਿੱਤੀ ਗਈ ਸ਼ਰਧਾਂਜਲੀ*

0
36

ਬੁਢਲਾਡਾ 23 ਮਾਰਚ(ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਗੁਰਦਾਸੀ ਦੇਵੀ ਕਾਲਜ਼ ਵਿਖੇ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਇੱਕ ਨਾਟਕ ਦੇ ਰੂਪ ਵਿੱਚ ਉਹਨਾਂ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਅਦਾਕਾਰੀ ਪੇਸ਼ ਕੀਤੀ ਗਈ। ਕਾਲਜ ਦੇ ਚੇਅਰਮੈਨ ਡਾ ਨਵੀਨ ਸਿੰਗਲਾ ਨੇ ਇਸ ਦਿਨ ਨੂੰ ਬਹੁਤ ਫਕਰ ਨਾਲ ਯਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਵਰਗੇ ਸੂਰਮੇ ਬਾਰੇ ਦੱਸਿਆ ਕਿ ਕਿਸ ਤਰ੍ਹਾਂ 21 ਸਾਲ ਦਾ ਨੋਜਵਾਨ ਗੱਭਰੂ ਭਾਰਤ ਮਾਤਾ ਕਰਕੇ ਆਪਣੇ ਆਪ ਦੀ ਜਵਾਨੀ ਨੂੰ ਦੇਸ਼ ਲਈ ਕੁਰਬਾਨ ਕਰ ਗਿਆ। ਕਿਸ ਤਰ੍ਹਾਂ ਉਸਨੇ ਹੱਸਦੇ ਹੱਸਦੇ ਫਾਂਸੀ ਨੂੰ ਚੁੰਮ ਕੇ ਆਪਣੇ ਗਲੇ ਲਗਾ ਲਿਆ। ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਸਦਕਾ ਅਸੀਂ ਅੱਜ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਵਿਦਿਆਰਥੀਆਂ ਨੇ ਵੀ ਇਸ ਦਿਨ ਨੂੰ ਬਹੁਤ ਸ਼ਾਨ ਅਤੇ ਫਕਰ ਨਾਲ ਮਨਾਉਂਦੇ ਹੋਏ ਆਪਣੇ ਅਧਿਆਪਕਾਂ ਨਾਲ ਮਿਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਮੈਡਮ ਰੇਖਾ, ਸਮੂਹ ਮੈਨੇਜ਼ਮੈਂਟ ਅਤੇ ਸਟਾਫ ਮੈਂਬਰ ਮੌਜੂਦ ਸਨ।

NO COMMENTS