*ਸ਼ਹਿਰ ਵਿਚਲੀ ਟ੍ਰੈਫਿਕ ਦੀ ਗੰਭੀਰ ਸਮੱਸਿਆ ਦੇ ਫੌਰੀ ਅਤੇ ਢੁਕਵੇਂ ਹੱਲ ਲਈ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਐਸ. ਐਸ. ਪੀ ਨਾਲ ਕੀਤੀ ਮੀਟਿੰਗ*

0
142

ਮਾਨਸਾ, 08 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੀਵਰੇਜ਼ ਤੇ ਸ਼ਹਿਰ ਦੀ ਸਫ਼ਾਈ ਸਬੰਧੀ ਮਾਨਸਾ ਸੰਘਰਸ਼ ਕਮੇਟੀ ਮਾਨਸਾ ਵੱਲੋਂ ਨਗਰ ਕੌਂਸਲ ਤੇ ਪ੍ਰਸ਼ਾਸਨ ਦੇ ਵਾਰ ਵਾਰ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਪੁਖਤਾ ਪ੍ਰਬੰਧਾਂ ਦੀ ਕਮੀ ਕਾਰਨ ਸ਼ਹਿਰ ਦੇ ਬਜ਼ਾਰਾਂ ਵਿੱਚ ਬਾਰਸ਼ ਦੇ ਪਾਣੀ ਕਾਰਣ ਦੁਕਾਨਾਂ , ਮਕਾਨਾਂ ਦੇ ਭਾਰੀ ਨੁਕਸਾਨ ਦੇ ਨਾਲ ਨਾਲ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜਿਸ ਦੇ ਚਲਦਿਆਂ ਮਾਨਸਾ ਸੰਘਰਸ਼ ਕਮੇਟੀ ਮਾਨਸਾ ਦੇ ਚੋਣਵੇਂ ਆਗੂਆਂ ਵੱਲੋਂ ਕਾ. ਨਛੱਤਰ ਸਿੰਘ ਖੀਵਾ ਦੀ ਅਗਵਾਈ  ਪ੍ਰਧਾਨਗੀ ਹੇਠ  ਇਕ ਐਮਰਜੈਂਸੀ ਮੀਟਿੰਗ ਬਾਬਾ ਬੂਝਾ ਸਿੰਘ ਭਵਨ ਵਿਖੇ ਕੀਤੀ। ਮੀਟਿੰਗ ਵਿੱਚ ਵਿਚਾਰ ਚਰਚਾ ਕਰਦਿਆਂ  ਉਕਤ ਸਮੱਸਿਆਵਾਂ ਦੇ ਫੌਰੀ ਹੱਲ ਦੀ ਮੰਗ ਕੀਤੀ ਗਈ।

    ਮੀਟਿੰਗ ‘ਚ ਸ਼ਾਮਲ ਆਗੂਆਂ ਕ੍ਰਿਸ਼ਨ ਸਿੰਘ ਚੋਹਾਨ, ਡਾ. ਧੰਨਾ ਮੱਲ ਗੋਇਲ, ਨਿਰਮਲ ਸਿੰਘ ਝੰਡੂਕੇ, ਗਗਨਦੀਪ ਸਿਰਸੀਵਾਲਾ, ਸੁਰਿੰਦਰਪਾਲ ਸ਼ਰਮਾ, ਰਤਨ ਭੋਲਾ, ਅਮਰੀਕ ਸਿੰਘ ਫਫੜੇ, ਮਨਿੰਦਰ ਸਿੰਘ ਜਵਾਹਰਕੇ, ਗੁਰਸੇਵਕ ਮਾਨ , ਹਰਮੀਤ ਸਿੰਘ, ਮੇਜ਼ਰ ਸਿੰਘ ਸਰਪੰਚ, ਆਦਿ ਆਗੂਆਂ ਨੇ ਐਸ. ਐਸ.ਪੀ 

 ਡਾ.  ਨਾਨਕ ਸਿੰਘ ਨਾਲ ਮੁਲਾਕਾਤ ਕੀਤੀ। ਜਿਸ ਤੇ ਉਹਨਾਂ ਵੱਲੋਂ ਟ੍ਰੈਫਿਕ ਦੇ ਫੌਰੀ ਹੱਲ ਲਈ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਕਰਕੇ ਲੋਕਾਂ ਨੂੰ ਰਾਹਤ ਦੇਣ ਦਾ ਭਰੋਸਾ ਦਿੱਤਾ ਗਿਆ।

   ਇਸ ਮੌਕੇ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਰਸ਼, ਅਤੇ ਗੰਦੇ ਪਾਣੀ ਨੂੰ ਫੌਰੀ ਕੱਢਣ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ ਕਿਉਂਕਿ ਬਜ਼ਾਰਾਂ ਸਮੇਤ ਅੰਡਰ ਬ੍ਰਿਜ ਵਿਚ ਖੜ੍ਹਾ ਪਾਣੀ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।

ਅਖੀਰ ਵਿਚ ਆਗੂਆਂ ਨੇ ਸ਼ਹਿਰ ਨਿਵਾਸੀਆਂ ਤੇ ਸ਼ਹਿਰ ਚ ਸਰਗਰਮ ਧਾਰਮਿਕ , ਸਮਾਜਿਕ , ਵਪਾਰਕ , ਜਨਤਕ ਤੇ ਰਾਜਨੀਤਕ ਧਿਰਾਂ ਸਮੇਤ ਹੋਰ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਸ਼ਹਿਰ ਦੀਆਂ ਗੰਭੀਰ ਸਮੱਸਿਆਵਾਂ ਲਈ ਵਿੱਢੇ ਸੰਘਰਸ਼ ਵਿੱਚ ਬਣਦਾ ਸਹਿਯੋਗ ਦਿੱਤਾ ਜਾਵੇ ।

NO COMMENTS