*ਸ਼ਹਿਰ ਵਾਸੀਆਂ ਨੂੰ ਮਿਲੇਗੀ ਸੀਵਰੇਜ ਦੇ ਪਾਣੀ ਤੋਂ ਜਲਦ ਰਾਹਤ:ਡਾ ਵਿਜੈ ਸਿੰਗਲਾ*

0
343

27 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ)ਕਾਫੀ ਲੰਮੇ ਸਮੇਂ ਤੋਂ ਸੀਵਰੇਜ ਦੇ ਪਾਣੀ ਨਾਲ ਜੂਝ ਰਹੇ ਮਾਨਸਾ ਸ਼ਹਿਰ ਦੇ ਵਾਸੀਆਂ ਲਈ ਹਲਕਾ ਵਿਧਾਇਕ ਦੇ ਲਗਾਤਾਰ ਯਤਨਾਂ ਤੋਂ ਬਾਅਦ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਕਣਕ ਦੇ ਸੀਜਨ ਹੋਣ ਕਰਕੇ ਖੇਤਾਂ ਨੂੰ ਲੱਗਦੇ ਪਾਣੀ ਦੀ ਡਿਮਾਂਡ ਨਾ ਹੋਣ ਕਾਰਨ ਪਾਣੀ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਓਵਰਫਲੋ ਹੋਣਾ ਸ਼ੁਰੂ ਹੋ ਗਿਆ ਸੀ ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਹੋਣ ਦਾ ਖ਼ਤਰਾ ਮੰਡਰਾ ਰਿਹਾ ਸੀ।
ਇਸ ਸੱਮਸਿਆ ਨੂੰ ਮੁੱਖ ਰੱਖਦੇ ਹੋਏ ਹਲਕਾ ਵਿਧਾਇਕ ਵੱਲੋਂ ਪਿਛਲੇ ਸਮੇਂ ਤੋਂ ਉੱਚ ਅਧਿਕਾਰੀਆਂ ਨੂੰ ਨਾਲ ਲੈ ਕਈ ਮੀਟਿੰਗਾਂ ਕੀਤੀਆਂ ਗਈਆਂ ਤਾਂ ਜੋ ਇਸ ਸੱਮਸਿਆ ਦਾ ਸਾਰਥਿਕ ਹੱਲ ਕੀਤਾ ਜਾ ਸਕੇ ਜਿਸ ਵਿੱਚੋਂ ਬੀਤੇ ਦਿਨੀਂ ਇੱਕ ਮੀਟਿੰਗ CM ਦਫਤਰ ਵਿੱਚ ਹੋਈ ਜਿਸ ਤੇ ਫੌਰੀ ਐਕਸ਼ਨ ਲੈਂਦੇ ਹੋਏ ਸਰਕਾਰੀ ਜਮੀਨ ਦੇ ਕੁਝ ਹਿੱਸੇ ਨੂੰ ਪੁੱਟ ਕੇ ਉਸ ਵਿੱਚ ਸੀਵਰੇਜ਼ ਦੇ ਪਾਣੀ ਨੂੰ ਸਟੋਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਅਤੇ ਨਾਲ ਹੀ ਇਸ ਜਮੀਨ ਨੂੰ ਪਾਣੀ ਸਟੋਰ ਕਰਨ ਲਈ ਪੁੱਟਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।
ਹਲਕਾ ਵਿਧਾਇਕ ਡਾ ਵਿਜੈ ਸਿੰਗਲਾ ਵੱਲੋਂ ਦੱਸਿਆ ਗਿਆ ਕਿ CM ਦਫ਼ਰਤ ਦੀ ਮੀਟਿੰਗ ਤੋਂ ਬਾਅਦ ਦਫ਼ਤਰ ਵਲੋਂ ਦਿਸ਼ਾ ਨਿਰਦੇਸ਼ਾਂ ਤੇ ਸਬੰਧਿਤ ਉੱਚ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਸਾਨੂੰ ਜਗਾ ਮਿਲ ਗਈ ਹੈ ਅਤੇ ਜੇ ਸੀ ਬੀ ਮਸ਼ੀਨਾਂ ਲਗਾ ਕੇ ਪੁੱਟਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਉਮੀਦ ਹੈ ਕਿ ਅਗਲੇ ਕੁਝ ਦਿਨਾਂ ਤੱਕ ਇੱਥੇ ਡਿਸਪੋਜ਼ਲ ਦਾ ਕੰਮ ਸ਼ੁਰੂ ਹੋ ਜਾਵੇਗਾ। ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਤੋਂ ਬਾਅਦ ਡਾ ਵਿਜੈ ਸਿੰਗਲਾ ਜੀ ਨੇ ਕਿਹਾ ਕਿ ਆਉਣ ਵਾਲੇ ਕੁੱਝ ਹੀ ਦਿਨਾਂ ਵਿੱਚ ਹੀ ਸ਼ਹਿਰ ਵਾਸੀਆਂ ਨੂੰ ਇਸ ਦਾ ਨਤੀਜਾ ਸਾਹਮਣੇ ਆਉਣਾ ਸ਼ੁਰੂ ਹੋ ਜਾਵੇਗਾ ਸੀਵਰੇਜ਼ ਦੇ ਪਾਣੀ ਨੂੰ ਉਸ ਜਗ੍ਹਾ ਸਟੋਰ ਕਰਕੇ ਸ਼ਹਿਰ ਵਾਸੀਆਂ ਨੂੰ ਆ ਰਹੀ ਸੱਮਸਿਆ ਤੋਂ ਜਲਦ ਰਾਹਤ ਮਿਲਗੀ ਅਤੇ ਆਉਣ ਵਾਲੇ ਸਮੇਂ ਵਿੱਚ ਸੀਵਰੇਜ਼ ਦਾ ਪਾਣੀ ਓਵਰਫਲੋ ਨਹੀਂ ਹੋਵੇਗਾ। ਮੇਰਾ ਟੀਚਾ ਹੈ ਜੋ ਵੀ ਕੰਮ ਹੋਵੇ ਉਸਦਾ ਹੱਲ ਸਾਰਥਿਕ ਹੋਵੇ ਤਾਂ ਜੋ ਮੁੜ ਸ਼ਹਿਰ ਵਾਸੀਆਂ ਨੂੰ ਉਸ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

NO COMMENTS