ਮਾਨਸਾ, 14—05—2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਸ਼ਹਿਰ ਮਾਨਸਾ ਦੇ
ਪ੍ਰਬੰਧਾਂ ਨੂੰ ਹੋਰ ਚੰਗੇਰਾ ਬਨਾਉਣ ਅਤ ੇ ਆਪਸੀ ਵਿਚਾਰ—ਵਟਾਂਦਰਾ ਕਰਕੇ ਮਸਲਿਆ ਦਾ ਹੱਲ ਕਰਨ ਲਈ ਸ੍ਰੀ ਸੁਰੇਸ਼
ਕੁਮਾਰ ਨੰਦਗੜੀਆਂ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਅਤ ੇ ਸ਼ਹਿਰੀ ਪ੍ਰਧਾਨ ਕਰਿਆਣਾ ਐਸੋਸੀਏਸ਼ਨ ਮਾਨਸਾ, ਸ੍ਰੀ ਵਿਜੇ
ਗਰਗ ਜਿਲਾ ਪ੍ਰਧਾਨ ਕਰਿਆਣਾ ਐਸੋਸੀਏਸ਼ਨ ਮਾਨਸਾ, ਸ੍ਰੀ ਮਨੋਜ ਗੋਇਲ ਪ੍ਰਧਾਨ ਰੇਡੀਮੇਡ ਯੂਨੀਅਨ, ਸ੍ਰੀ ਅਨਿੱਲ ਬੱਤਰਾ
ਸੈਕਟਰੀ ਰੇਡੀਮੇਡ ਯੂਨੀਅਨ, ਸ੍ਰੀ ਸੁਭਾਸ਼ ਚੰਦ ਮੇਨ ਬਜਾਰ ਰੇਡੀਮੇਡ ਕਮੇਟੀ ਮਾਨਸਾ, ਸ੍ਰੀ ਗੇਜਾ ਸਿੰਘ ਪ੍ਰਧਾਨ ਆਟੋ
ਯੂਨੀਅਨ, ਸ੍ਰੀ ਦੀਨਾ ਨਾਥ ਚੁੱਘ ਪ੍ਰਧਾਨ ਹਲਵਾਈ ਯੂਨੀਅਨ, ਸ੍ਰੀ ਰਾਧਾ ਰਮਨ ਸੈਕਟਰੀ ਹਲਵਾਈ ਯੂਨੀਅਨ, ਸ੍ਰੀ
ਸੁਰਿਸ਼ਟਪਾਲ ਪ੍ਰਧਾਨ 12 ਹੱਟਾਂ ਚੌਕ ਸਬਜੀ ਰੇਹੜੀ ਯੂਨੀਅਨ, ਸ੍ਰੀ ਮਦਨ ਲਾਲ ਪ੍ਰਧਾਨ ਰੇਲਵੇ ਫਾਟਕ ਸਬਜੀ ਰੇਹੜੀ
ਯੂਨੀਅਨ, ਸ੍ਰੀ ਰਾਕ ੇਸ਼ ਕੁਮਾਰ ਸੈਕਟਰੀ ਮੋਬਾਇਲ ਯੂਨੀਅਨ, ਸ੍ਰੀ ਚਿਰਾਗ ਬਾਂਸਲ ਮੈਂਬਰ ਮੋਬਾਇਲ ਯੂਨੀਅਨ, ਸ੍ਰੀ ਬਲਵੀਰ
ਸਿੰਘ ਅਤ ੇ ਸ੍ਰੀ ਲਛਮਣ ਸਿੰਘ ਸਵਰਨਕਾਰ ਯੂਨੀਅਨ ਮਾਨਸਾ ਆਦਿ ਆਹੁਦੇਦਾਰਾਂ ਨੂੰ ਦਫਤਰ ਵਿਖੇ ਬੁਲਾ ਕੇ ਉਹਨਾਂ ਨਾਲ
ਵਿਸਥਾਰ ਨਾਲ ਮੀਟਿੰਗ ਕੀਤੀ ਗਈ। ਸ਼ਹਿਰ ਅੰਦਰ ਟਰੈਫਿਕ ਸਮੱਸਿਆ ਦਾ ਹੱਲ ਕਰਕੇ ਸ਼ਹਿਰ ਨੂੰ ਹੋਰ ਸੁੰਦਰ ਬਨਾਉਣ
ਲਈ ਉਹਨਾਂ ਨਾਲ ਵਿਚਾਰ—ਵਟਾਂਦਰਾ ਕਰਕੇ ਉਹਨਾਂ ਨਾਲ ਮਸਲਿਆ ਨੂੰ ਡੂੰਘਾਈ ਨਾਲ ਵਿਚਾਰ ਕੇ ਉਹਨਾਂ ਦੇ ਸੁਝਾਅ ਲਏ
ਗਏ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਹਾਜ਼ਰ ਆਏ ਸਾਰੇ ਪ੍ਰਧਾਨ ਸਹਿਬਾਨ, ਆਹੁਦੇਦਾਰਾਂ ਅਤੇ
ਮੋਹਤਬਰਾਂ ਨ ੂੰ ਅਪੀਲ ਕੀਤੀ ਗਈ ਕਿ ਉਹ ਜਾ ਕ ੇ ਆਪਣੀ ਆਪਣੀ ਯੂਨੀਅਨ ਦੇ ਸਬੰਧਤ ਦੁਕਾਨਦਾਰਾਂ/ਵਿਆਕਤੀਆਂ ਨਾਲ
ਮੀਟਿੰਗ ਕਰਕੇ ਉਹਨਾਂ ਨੂੰ ਜਾਗਰੂਕ ਕਰਨਗੇ ਕਿ ਉਹ ਦੁਕਾਨਾਂ ਅੱਗੇ ਕੀਤੇ ਨਜਾਇਜ ਕਬਜਿਆਂ ਨੂੰ ਹਟਾਉਣ ਲਈ ਅੱਗੇ
ਆਉਣ। ਦੁਕਾਨਦਾਰ ਸਮਾਨ ਨੂੰ ਦੁਕਾਨ ਤੋਂ ਬਾਹਰ ਨਾ ਲਗਾਉਣ, ਸੜਕ *ਤੇ ਲੱਗੀ ਪੀਲੀ ਪੱਟੀ ਦੇ ਅੰਦਰ ਹੀ ਆਪਣਾ
ਵਹੀਕਲ ਅਤ ੇ ਸਮਾਨ ਰੱਖਣ। ਵਹੀਕਲ ਖੜਾ ਕਰਨ ਲਈ ਛੇਤੀ ਹੀ ਪਾਰਕਿੰਗ ਦੀ ਵਿਵਸਥਾਂ ਕੀਤੀ ਜਾ ਰਹੀ ਹੈ, ਇਸ
ਲਈ ਆਪਣੇ ਵਹੀਕਲਾਂ ਨੂੰ ਬਜਾਰ ਵਿੱਚ ਖੜਾ ਕਰਨ ਦੀ ਬਜਾੲ ੇ ਪਾਰਕਿੰਗ ਵਾਲੀ ਜਗ੍ਹਾਂ ਵਿੱਚ ਖੜਾ ਕਰਨ। ਆਉਣ/ਜਾਣ
ਲਈ ਵਨ—ਵੇ ਦੀ ਵਰਤ ੋਂ ਕੀਤੀ ਜਾਵੇ। ਇਸੇ ਤਰਾ ਰੇਹੜੀਆਂ ਲਈ ਇੱਕ ਜਗ੍ਹਾਂ ਨਿਰਧਾਰਤ ਕੀਤੀ ਜਾ ਰਹੀ ਹੈ, ਸਾਰੀਆ
ਰੇਹੜੀਆਂ ਨੂੰ ਉਥੇ ਹੀ ਲਗਾ ਕੇ ਸਬਜੀ ਆਦਿ ਵੇਚੀ ਜਾਵੇ। ਭੀੜੇ ਬਜਾਰ ਅੰਦਰ ਰੇਹੜੀ ਨਾ ਲਗਾਈ ਜਾਵੇ ਅਤ ੇ ਨਾ ਹੀ
ਰੇਹੜੀ ਨੂੰ ਇੱਕ ਥਾਂ ਤੇ ਪੱਕੇ ਤੌਰ ਤੇ ਖੜਾ ਕੀਤਾ ਜਾਵੇ ਤਾਂ ਜੋ ਟਰੈਫਿਕ ਜਾਮ ਨਾ ਲੱਗੇ। ਜੋ ਵਿਅਕਤੀ ਦੁਕਾਨਾਂ ਅੰਦਰ
ਸਮਾਨ ਦੀ ਢੋਆ—ਢੁਆਈ ਕਰਦੇ ਹਨ, ਉਹਨਾਂ ਦਾ ਸਮਾਂ ਨਿਰਧਾਰਤ ਕੀਤਾ ਜਾਵੇਗਾ ਅਤ ੇ ਆਰ.ਓ. ਪਲਾਂਟ ਵਾਲੀਆ
ਗੱਡੀਆ ਜੋ ਦੁਕਾਨਾਂ/ਬਜਾਰ ਆਦਿ ਵਿੱਚ ਪਾਣੀ ਵਾਲੇ ਕੈਂਪਰ ਸਪਲਾਈ ਕਰਦੀਆ ਹਨ, ਦਾ ਵੀ ਸਮਾਂ ਤਹਿ ਕੀਤਾ ਜਾ
ਰਿਹਾ ਹੈ। ਸਾਰੇ ਆਟੋ ਚਾਲਕ ਆਪਣੇ ਆਟੋ ਸੜਕ ਤੇ ਲਿਆਉਣ ਤੋਂ ਪਹਿਲਾਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ
ਆਪਣੇ ਆਟੋ ਨੂੰ ਕਮੇਟੀ ਵਿੱਚ ਦਰਜ਼ ਕਰਵਾ ਲੈਣ ਅਤ ੇ ਸਵਾਰੀਆ ਚੜਾਉਣ/ਉਤਾਰਣ ਸਮੇਂ ਆਟੋ ਨੂੰ ਇੱਕ ਸਾਈਡ ਤੇ
ਖੜਾ ਕਰਨ ਤਾਂ ਜੋ ਟਰੈਫਿਕ ਜਾਮ ਨਾ ਲੱਗੇ। ਰਾਤ ਸਮੇਂ ਦੁਕਾਨਾਂ ਦੀ ਸੁਰੱਖਿਆਂ ਨੂੰ ਹੋਰ ਬਿਹਤਰ ਬਨਾਉਣ ਲਈ ਆਪਸੀ
ਵਿਚਾਰ—ਵਟਾਂਦਰਾ ਕਰਕੇ ਚੌਕੀਦਾਰ ਰੱਖਣ ਦੀ ਸਲਾਹ ਦਿੱਤੀ ਗਈ। ਦੁਕਾਨਾਂ ਦੇ ਅੰਦਰ/ਬਾਹਰ ਵਧੀਆਂ ਕੁਵਾਲਟੀ ਦੇ
ਰਿਕਾਰਡਿੰਗ ਵਾਲੇ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਲਈ ਪ੍ਰੇਰਿਤ ਕੀਤਾ ਜਾਵੇ। ਇਹਨਾਂ ਗੱਲਾਂ ਦੀ ਪਾਲਣਾ ਸਬੰਧੀ
ਪ੍ਰਸਾਸ਼ਨ ਵੱਲੋਂ ਲਗਾਤਾਰ ਮੁਨਿਆਦੀ ਕਰਵਾ ਕੇ ਦੁਕਾਨਦਾਰਾਂ ਨੂੰ ਸਮਝਾਇਆ ਜਾ ਰਿਹਾ ਹੈ।
ਐਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਜੀ ਵੱਲੋਂ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ
ਕੀਤੀ ਗਈ ਕਿ ਉਹ ਸ਼ਹਿਰ ਮਾਨਸਾ ਨੂੰ ਹੋਰ ਸੁੰਦਰ ਬਨਾਉਣ ਲਈ ਉਕਤ ਗੱਲਾਂ ਨੂੰ ਸਵੀਕਾਰ ਕਰਦੇ ਹੋੲ ੇ ਮਾਨਸਾ ਪੁਲਿਸ
ਨੂੰ ਪੂਰਾ ਸਹਿਯੋਗ ਦੇਣ। ਇਸ ਮੌਕ ੇ ਸ੍ਰੀ ਗੋਬਿੰਦਰ ਸਿੰਘ, ਡੀ.ਐਸ.ਪੀ. ਮਾਨਸਾ, ਸ੍ਰੀ ਸੰਜੀਵ ਗੋਇਲ, ਡੀ.ਐਸ.ਪੀ.
(ਸਪੈਸ਼ਲ ਬ੍ਰਾਂਚ) ਮਾਨਸਾ ਤੋਂ ਇਲਾਵਾ ਐਸ.ਆਈ. ਅੰਗਰੇਜ ਸਿੰਘ ਮੁੱਖ ਅਫਸਰ ਥਾਣਾ ਸਿਟੀ—1 ਮਾਨਸਾ, ਐਸ.ਆਈ.
ਬਲਦੇਵ ਸਿੰਘ ਮੁੱਖ ਅਫਸਰ ਥਾਣਾ ਸਿਟੀ—2 ਮਾਨਸਾ ਅਤ ੇ ਐਸ.ਆਈ. ਹਰਦਿਆਲ ਦਾਸ ਇੰਚਾਰਜ ਸਿਟੀ ਟਰੈਫਿਕ
ਮਾਨਸਾ ਹਾਜ਼ਰ ਸਨ।