ਸ਼ਹਿਰ ਮਾਨਸਾ ਅੰਦਰ ਖੋਹ ਦੀਆ ਵਾਰਦਾਤਾਂ ਕਰਨ ਵਾਲੇ ਕਾਬੂ…!!

0
729

ਮਾਨਸਾ, 07 ਮਾਰਚ—2021(ਸਾਰਾ ਯਹਾਂ /ਮੁੱਖ ਸੰਪਾਦਕ): ਸ਼ਹਿਰ ਮਾਨਸਾ ਅੰਦਰ ਖੋਹ ਦੀਆ ਵਾਰਦਾਤਾਂ ਕਰਨ ਵਾਲੇ ਨਾਮਲੂਮ ਮੁਲਜਿਮਾਂ ਨੂੰ ਮਾਨਸਾ ਪੁਲਿਸ
ਵੱਲੋਂ 5 ਘੰਟਿਆਂ ਦੇ ਅੰਦਰ ਟਰੇਸ ਕਰਕੇ ਮੁਲਜਿਮਾਂ ਬਿੱਟੂ ਸਿੰਘ ਪੁੱਤਰ ਨਛੱਤਰ ਸਿੰਘ ਅਤ ੇ ਜਸ਼ਨ ਪੁੱਤਰ ਤਰਸੇਮ
ਸਿੰਘ ਵਾਸੀਅਨ ਬਾਗਵਾਲਾ ਵੇਹੜਾ ਮਾਨਸਾ ਨੂੰ ਗਿ®ਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ।
ਗ੍ਰਿਫਤਾਰ ਮੁਲਜਿਮਾਂ ਪਾਸੋਂ ਵਾਰਦਾਤ ਸਮੇਂ ਖੋਹ ਕੀਤਾ ਮੋਬਾਇਲ ਫੋਨ ਮਾਰਕਾ ਵੀਵੋ ਕੰਪਨੀ, ਜਿਸਦੀ ਕੁੱਲ ਮਾਲੀਤੀ
13,000/—ਰੁਪੲ ੇ ਬਣਦੀ ਹੈ, ਬਰਾਮਦ ਕੀਤਾ ਗਿਆ ਹੈ।

ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਜਾਣਕਾਰੀ ਦਿੰਦਿਆਂ ਦ¤ਸਿਆ ਕਿ
ਥਾਣਾ ਸਿਟੀ—1 ਮਾਨਸਾ ਦੀ ਪੁਲਿਸ ਪਾਸ ਮੁਦੱਈ ਮਾਨਵ ਕੁਮਾਰ ਪੁੱਤਰ ਸੰਜੇ ਕੁਮਾਰ ਵਾਸੀ ਡਾ: ਮੰਗਲਾ ਸਟਰੀਟ
ਮਾਨਸਾ ਨੇ ਬਿਆਨ ਲਿਖਾਇਆ ਕਿ ਉਹ ਆਪਣਾ ਵੀਵੋ ਕੰਪਨੀ ਦਾ ਮੋਬਾਇਲ ਫੋਨ ਹੱਥ ਵਿੱਚ ਫੜ ਕੇ ਮਿਤੀ
06—03—2021 ਨੂੰ ਜੈਨ ਸਕੂਲ ਵਾਲੀ ਗਲੀ ਵਿੱਚ ਪੈਦਲ ਬਜਾਰ ਵੱਲ ਆ ਰਿਹਾ ਸੀ ਤਾਂ ਅੱਗੋ ਆ ਰਹੇ ਦੋ ਨਾਮਲੂਮ
ਨੌਜਵਾਨਾਂ ਨੇ ਧੱਕਾ ਮਾਰ ਕੇ ਉਸਨੂੰ ਸੁੱਟ ਦਿੱਤਾ ਅਤ ੇ ਉਸਦਾ ਮੋਬਾਇਲ ਫੋਨ ਖੋਹ ਕੇ ਮੌਕਾ ਤੋਂ ਭੱਜ ਗਏ। ਮੁਦੱਈ
ਵੱਲੋਂ ਥਾਣਾ ਇਤਲਾਹ ਦੇਣ ਤੇ ਉਸਦੇ ਬਿਆਨ ਪਰ ਮੁਕ¤ਦਮਾ ਨμਬਰ 26 ਮਿਤੀ 06—03—2021 ਅ/ਧ 379—ਬੀ.
ਹਿੰ:ਦੰ: ਥਾਣਾ ਸਿਟੀ—1 ਮਾਨਸਾ ਦਰਜ ਰਜਿਸਟਰ ਕੀਤਾ ਗਿਆ। ਇੰਸਪੈਕਟਰ ਗੁਰਦੀਪ ਸਿੰਘ ਮੁੱਖ ਅਫਸਰ ਥਾਣਾ
ਸਿਟੀ—1 ਮਾਨਸਾ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ ਸ:ਥ: ਗਮਦੂਰ ਸਿੰਘ ਵੱਲੋਂ ਅਨਟਰੇਸ ਮੁਕੱਦਮੇ ਦੀ ਤਕਨੀਕੀ
ਢੰਗਾਂ ਨਾਲ ਤੁਰੰਤ ਤਫਤੀਸ ਅਮਲ ਵਿੱਚ ਲਿਆ ਕੇ 5 ਘੰਟਿਆਂ ਦੇ ਅੰਦਰ ਅੰਦਰ ਮੁਕੱਦਮੇ ਨੂੰ ਟਰੇਸ ਕਰਕੇ ਮੋਬਾਇਲ
ਫੋਨ ਖੋਹਣ ਵਾਲੇ ਮੁਲਜਿਮਾਂ ਬਿੱਟੂ ਸਿੰਘ ਪੁੱਤਰ ਨਛੱਤਰ ਸਿੰਘ ਅਤ ੇ ਜਸ਼ਨ ਪੁੱਤਰ ਤਰਸੇਮ ਸਿੰਘ ਵਾਸੀਅਨ ਬਾਗਵਾਲਾ
ਵੇਹੜਾ ਮਾਨਸਾ ਨੂੰ ਗਿ®ਫਤਾਰ ਕੀਤਾ। ਜਿਹਨਾਂ ਪਾਸੋਂ ਮੋਬਾਇਲ ਫੋਨ ਮਾਰਕਾ ਵੀਵੋ ਕੰਪਨੀ ਜੋ ਇਹਨਾਂ ਵੱਲੋਂ ਖੋਹ ਕੀਤਾ
ਸੀ, ਨੂੰ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।

ਇਹਨਾਂ ਮੁਲਜਿਮਾਂ ਵਿਰੁੱਧ ਪਹਿਲਾਂ ਵੀ ਮੁਕੱਦਮੇ ਦਰਜ਼ ਰਜਿਸਟਰ ਹਨ। ਮੁਲਜਿਮ ਜ਼ਸਨ ਪੁੱਤਰ
ਤਰਸੇਮ ਸਿੰਘ ਵਿਰੁੱਧ ਕਤਲ ਦਾ ਮੁਕੱਦਮਾ ਨੰ:200/2019 ਥਾਣਾ ਸਿਟੀ—1 ਮਾਨਸਾ ਦਰਜ਼ ਰਜਿਸਟਰ ਹੈ। ਜਿਸ
ਵਿੱਚ ਇਸਨੇ ਹੋਰਾਂ ਨਾਲ ਰਲ ਕੇ ਜਸਪ੍ਰੀਤ ਸਿੰਘ ਉਰਫ ਘਚਰਾ ਦਾ ਕਤਲ ਕੀਤਾ ਸੀ ਅਤ ੇ ਇਹ ਮੁਲਜਿਮ ਉਸ ਸਮੇਂ
ਨਾਬਾਲਗ ਸੀ ਅਤੇ ਬਾਲ ਸੁਧਾਰ ਘਰ ਫਰੀਦਕੋਟ ਵਿਖੇ ਬੰਦ ਸੀ। ਮੁਕੱਦਮਾ ਅਦਾਲਤ ਵਿੱਚ ਚੱਲਦਾ ਹੋਣ ਕਰਕੇ ਇਹ
ਮੁਲਜਿਮ ਹੁਣ ਜਮਾਨਤ ਤੇ ਬਾਹਰ ਆਇਆ ਹੋਇਆ ਹੈ। ਦੂਸਰੇ ਮੁਲਜਿਮ ਬਿੱਟੂ ਸਿੰਘ ਵਿਰੁੱਧ ਵੀ ਲੜਾਈ ਝਗੜੇ ਦਾ
ਮੁਕੱਦਮਾ ਦਰਜ਼ ਰਜਿਸਟਰ ਹੈ ਅਤੇ ਅਦਾਲਤ ਵਿੱਚ ਚੱਲਦਾ ਹੋਣ ਕਰਕੇ ਇਹ ਮੁਲਜਿਮ ਵੀ ਜਮਾਨਤ ਤੇ ਬਾਹਰ
ਆਇਆ ਹੋਇਆ ਹੈ। ਦੋਨਾਂ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ
ਵੱਲੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਹਨਾਂ ਪਾਸੋਂ
ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

ਮਾਨਸਾ ਪੁਲਿਸ ਨੂੰ ਇਹ ਸਫਲਤਾਂ ਜਿਲਾ ਅੰਦਰ ਕੀਤੀਆਂ ਜਾ ਰਹੀਆਂ ਦਿਨ/ਰਾਤ ਦੀਆਂ
ਨਾਕਾਬੰਦੀਆਂ, ਅਸਰਦਾਰ ਢੰਗ ਨਾਲ ਕੀਤੀਆਂ ਜਾ ਰਹੀਆ ਗਸ਼ਤਾਂ ਅਤ ੇ ਚੱਪੇ ਚੱਪੇ ਤੇ ਢੁੱਕਵੇਂ ਸੁਰੱਖਿਆ ਪ੍ਰਬੰਧਾਂ ਦੇ
ਮੱਦੇਨਜ਼ਰ ਪ੍ਰਾਪਤ ਹੋਈ ਹੈ, ਜਿਸਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ। ਐਸ.ਐਸ.ਪੀ.
ਮਾਨਸਾ ਵੱਲੋਂ ਅਜਿਹਾ ਧੰਦਾ ਕਰਨ ਵਾਲੇ ਮਾੜੇ ਅਨਸਰਾਂ ਨੂੰ ਸਖਤ ਸਬਦਾ ਵਿੱਚ ਚਿੰਤਾਵਨੀ ਦਿੱਤੀ ਗਈ ਕਿ ਉਹ ਇਹ
ਧੰਦਾ ਕਰਨਾ ਛੱਡ ਦੇਣ। ਮਾਨਸਾ ਪੁਲਿਸ ਵੱਲੋਂ ਜੁਰਮ ਕਰਨ ਵਾਲੇ ਕਿਸੇ ਵੀ ਮਾੜੇ ਅਨਸਰ ਨੂੰ ਬਖਸਿ਼ਆਂ ਨਹੀ
ਜਾਵੇਗਾ।

NO COMMENTS