*ਸ਼ਹਿਰ ਪ੍ਰਤੀ ਬੇਫ਼ਿਕਰ ਹਲਕਾ ਵਿਧਾਇਕ, ਨਗਰ ਕੌਂਸਲ ਖਿਲਾਫ, ਸੀਵਰੇਜ ਦੇ ਪੱਕੇ ਹੱਲ ਹੋਣ ਤੱਕ ਰੋਸ਼ ਧਰਨਾ ਜਾਰੀ ਰਹੇਗਾ।-ਸੀਵਰੇਜ ਸੰਘਰਸ਼ ਕਮੇਟੀ*

0
62

ਮਾਨਸਾ,18:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਨਗਰ ਕੌਂਸਲ ਧੜੇ ਬੰਦੀ ਦਾ ਸ਼ਿਕਾਰ ਹੋਣ ਕਰਕੇ ਸ਼ਹਿਰ ਦੇ ਵਿਕਾਸ ਕਾਰਜਾਂ ਵੱਲ ਧਿਆਨ ਨਹੀਂ ਦਿੱਤਾ ਗਿਆ, ਜਿਸ ਦੇ ਸਿੱਟੇ ਵਜੋਂ ਸਫ਼ਾਈ, ਸੀਵਰੇਜ ਸਿਸਟਮ ਨੇ ਸ਼ਹਿਰੀਆਂ ਦੇ ਨੱਕ ਵਿਚ ਦਮ ਕਰ ਕੇ ਰੱਖਿਆ ਹੋਇਆ ਹੈ। ਜੇਕਰ ਹਲਕਾ ਵਿਧਾਇਕ  ਸਮੇਂ ਸਿਰ ਪ੍ਰਧਾਨ ਸਮੇਤ ਕੌਂਸਲਰਾ ਦੀ ਸੀਵਰੇਜ ਤੇ ਸਫ਼ਾਈ ਸਬੰਧੀ ਨਜ਼ਰ ਸ਼ਾਨੀ ਕਰਦੇ ਤਾਂ ਸ਼ਹਿਰੀਆਂ ਨੂੰ ਨਰਕ ਭਰੇ ਹਲਾਤਾਂ ਵਿੱਚ ਗੁਜ਼ਰਨ ਲਈ ਮਜ਼ਬੂਰ ਨਾ ਹੋਣਾ ਪੈਂਦਾਂ। ਜਿਸ ਕਾਰਨ ਸ਼ਹਿਰੀਆਂ ਦੇ ਰੋਸ ਅਤੇ ਸੀਵਰੇਜ ਦੇ ਪੱਕੇ ਹੱਲ ਕਰਨ ਲਈ ਕੌਂਸਲਰਾ ਰਾਮਪਾਲ ਸਿੰਘ ਬੱਪੀਆਣਾ, ਅਮ੍ਰਿਤਪਾਲ ਗੋਗਾ, ਹੰਸਾ ਸਿੰਘ ਤੇ ਅਜੀਤ ਸਿੰਘ ਸਰਪੰਚ ਵੱਲੋਂ ਧਾਰਮਿਕ ਸਮਾਜਿਕ, ਵਪਾਰਕ ਰਾਜਸੀ, ਜਨਤਕ ਤੇ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਧਰਨਾ ਲਾਇਆ ਹੋਇਆ ਹੈ,ਜ਼ੋ ਲਗਾਤਾਰ 82 ਦਿਨਾਂ ਤੋਂ ਜਾਰੀ ਹੈ।

     ਸੀਵਰੇਜ ਸੰਘਰਸ਼ ਕਮੇਟੀ ਦੇ ਆਗੂਆਂ ਕ੍ਰਿਸ਼ਨ ਸਿੰਘ ਚੋਹਾਨ,ਡਾ, ਧੰਨਾ ਮੱਲ ਗੋਇਲ, ਰਾਮਪਾਲ ਸਿੰਘ ਬੱਪੀਆਣਾ ਤੇ ਅਮ੍ਰਿਤਪਾਲ ਗੋਗਾ ਨੇ ਪ੍ਰੈਸ ਬਿਆਨ ਰਾਹੀਂ ਸ਼ਹਿਰ ਦੇ ਬਾਕੀ ਕੌਂਸਲਰਾਂ ਸਮੇਤ ਸ਼ਹਿਰੀ ਸੰਸਥਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਲਕਾ ਵਿਧਾਇਕ ਤੇ ਨਗਰ ਕੌਂਸਲ ਦੀ ਬੇਫ਼ਿਕਰੀ ਕਰਕੇ ਸੀਵਰੇਜ ਦੇ ਗੰਦੇ ਪਾਣੀ  ਕਾਰਨ ਅੱਜ਼ ਸ਼ਹਿਰ ਦੇ ਵਪਾਰੀਆਂ ਤੇ ਦੁਕਾਨਦਾਰਾ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਸ਼ਹਿਰੀਆਂ ਨੂੰ ਘਰੋਂ ਨਿਕਲਣਾ ਵੀ ਮੁਸ਼ਕਲ ਹੈ,ਦੇ ਪੱਕੇ ਹੱਲ ਲਈ ਪੱਕੇ ਰੋਸ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ।

   ਆਗੂਆਂ ਨੇ ਨੁੰਮਾਇਦਿਆਂ ਦੀ ਮਾੜੀ ਕਾਰਗੁਜ਼ਾਰੀ ਤੇ ਟਿੱਪਣੀ ਕਰਦਿਆਂ ਕਿਹਾ ਕਿ ਮਾਨਸਾ ਵਿਖੇ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਪ੍ਰੋਗਰਾਮ ਮੌਕੇ ਕੋਈ ਮੰਤਰੀ ਦਾ ਨਾ ਆਉਣਾ ਇਸ ਗੱਲ ਦਾ ਸਬੂਤ ਹੈ। ਆਗੂਆਂ ਨੇ ਸੰਘਰਸ਼ ਨੂੰ ਯੋਜਨਾ ਤਹਿਤ ਚਲਾਉਣ ਤੇ ਆਮ ਲੋਕਾਂ ਦੀ ਸ਼ਮੂਲੀਅਤ ਸਬੰਧੀ ਮੀਟਿੰਗ ਕਰਨ ਦੀ ਗੱਲ ਕੀਤੀ ਗਈ ਤਾਂ ਸਾਰਿਆਂ ਦੇ ਸਹਿਯੋਗ ਨਾਲ ਸੀਵਰੇਜ ਸਿਸਟਮ ਦੇ ਪੱਕਾ ਹੱਲ ਕਰਵਾਇਆ ਜਾ ਸਕੇ।

NO COMMENTS