*ਸ਼ਹਿਰ ਦੇ ਵਾਰਡ ਨੰਬਰ 37 ‘ਚ ਚਲਾਈ ਮਹੀਨਾਵਾਰ ਸਫ਼ਾਈ ਮੁਹਿੰਮ*

0
10

ਫਗਵਾੜਾ 19 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਫਗਵਾੜਾ ਨਗਰ ਕੌਂਸਲ ਦੇ ਸਾਬਕਾ ਚੇਅਰਮੈਨ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਸ਼ਹਿਰ ਦੇ ਵਾਰਡ ਨੰਬਰ 37 ਵਿੱਚ ਮਾਸਿਕ ਸਫਾਈ ਮੁਹਿਮ ਚਲਾਈ ਗਈ। ਇਸ ਦੌਰਾਨ ਕਾਰਪੋਰੇਸ਼ਨ ਫਗਵਾੜਾ ਦੇ ਸਫ਼ਾਈ ਕਰਮਚਾਰੀਆਂ ਦੇ ਸਹਿਯੋਗ ਨਾਲ ਮੁਹੱਲਾ ਪ੍ਰੇਮ ਨਗਰ, ਮਾਸਟਰ ਸਾਧੂ ਰਾਮ ਨਗਰ, ਗੁਰੂ ਨਾਨਕਪੁਰਾ ਅਤੇ ਖੇੜਾ ਰੋਡ ਵਿਖੇ ਗਲੀਆਂ-ਨਾਲੀਆਂ ਦੀ ਸਫ਼ਾਈ ਕੀਤੀ ਗਈ। ਨਿਗਮ ਫਗਵਾੜਾ ਦੇ ਕਰਮਚਾਰੀਆਂ ਸਮੇਤ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਸਮੇਤ ਮੁਹੱਲਾ ਨਿਵਾਸੀਆਂ ਨੇ ਸਫਾਈ ਮੁਹਿੰਮ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਰਘਬੋਤਰਾ ਨੇ ਦੱਸਿਆ ਕਿ ਧਾਰਮਿਕ ਅਸਥਾਨਾਂ ਅਤੇ ਜਨਤਕ ਥਾਵਾਂ ਦੇ ਆਲੇ ਦੁਆਲੇ ਚੂਨੇ ਦਾ ਛਿੜਕਾਅ ਕੀਤਾ ਗਿਆ। ਗੁਰਨਾਨਕ ਪੁੁਰਾ ਦੇ ਪਾਰਕ ਅਤੇ ਆਲੇ-ਦੁਆਲੇ ਤੋਂ ਇਸਤੇਮਾਲ ਕੀਤਾ ਹੋਇਆ ਪਲਾਸਟਿਕ ਦਾ ਕੂੜਾ ਵੀ ਇਕੱਤਰ ਕੀਤਾ ਗਿਆ। ਉਹਨਾਂ ਸਮੂਹ ਵਾਰਡ ਵਾਸੀਆਂ ਨੂੰ ਸਫਾਈ ਪ੍ਰਤੀ ਜਾਗਰੁਕ ਕਰਦਿਆਂ ਕਿਹਾ ਕਿ ਸਾਫ ਸੁਥਰੀਆਂ ਥਾਵਾਂ ਤੇ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ। ਇਸ ਲਈ ਸਾਨੂੰ ਆਪਣੇ ਘਰਾਂ ਤੇ ਆਲੇ-ਦੁਆਲੇ ਨੂੰ ਸਵੱਛ ਰੱਖਣਾ ਚਾਹੀਦਾ ਹੈ। ਉਹਨਾਂ ਅੱਜ ਦੀ ਮੁਹਿਮ ਸਫਲ ਬਨਾਉਣ ਲਈ ਮੁਹੱਲਾ ਨਿਵਾਸੀਆਂ, ਸਫਾਈ ਸੇਵਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਐਸ.ਸੀ. ਚਾਵਲਾ, ਅਸ਼ੋਕ ਕੁਮਾਰ, ਅੰਮ੍ਰਿਤ ਗੁਜਰਾਤੀ, ਰਮੇਸ਼ ਗੁਜਰਾਤੀ ਆਦਿ ਹਾਜਰ ਸਨ।

NO COMMENTS