*ਸ਼ਹਿਰ ਦੀਆਂ ਸੈਂਕੜੇ ਮੁਟਿਆਰਾ ਨੇ ਮਨਾਇਆ ਤੀਆਂ ਦਾ ਤਿਓਹਾਰ*

0
124

ਬੁਢਲਾਡਾ 14 ਅਗਸਤ(ਸਾਰਾ ਯਹਾਂ/ਮਹਿਤਾ ਅਮਨ) ਨੂੰਹ ਧੀਆਂ ਦੇ ਦਿਲਾਂ ਦੀ ਰੀਝਾਂ ਤੀਆਂ ਸਾਉਣ ਦਾ ਹੁੰਗਾਰਾ ਪੀਘਾਂ ਦੇ ਹੁਲਾਰੇ ਨਾਲ ਤੀਆਂ ਦਾ ਤਿਉਹਾਰ ਯੂਵਕ ਸੇਵਾਵਾਂ ਕਲੱਬ ਅਤੇ ਮਹਿਲਾ ਮੰਡਲ ਵੱਲੋਂ ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਸਾਉਣ ਸੈਨਤਾਂ ਮਾਰੇ ਸਿਰਲੇਖ ਹੇਠ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਸਥਾਨਕ ਵਾਈਟ ਫੋਰਟ ਵਿੱਚ ਮਨਾਇਆ ਗਿਆ। ਪ੍ਰੋਗਰਾਮ ਵਿੱਚ ਸ਼ਹਿਰ ਦੀਆਂ ਨੂੰਹਾਂ ਅਤੇ ਧੀਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ। ਇਸ ਦਿਨ ਸਾਉਣ ਦੇ ਹੁੰਗਾਰੇ ਮੇਲੇ ਵਿੱਚ ਖਿੱਚ ਦਾ ਕੇਂਦਰ ਅਲੋਪ ਹੋ ਚੁੱਕੇ ਪੰਜਾਬ ਦੇ ਵਿਰਸੇ ਨੂੰ ਤਾਜਾ ਕੀਤਾ ਗਿਆ ਹੈ। ਪ੍ਰੋਗਰਾਮ ਵਿੱਚ ਵਿਰਾਸਤ ਨੂੰ ਸਾਂਭਣ ਹਿੱਤ ਪੁਰਾਣੀਆਂ ਵਸਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਚਰਖੇ ਪੀੜੀਆਂ ਉਰੀ, ਪਿੱਤਲ ਦੇ ਬਰਤਨ, ਬੋਈਏ ਟੋਕਰੇ, ਦੁੱਧ ਰਿੜਕਣ ਵਾਲੀ ਮਧਾਣੀ, ਪੱਖੀਆਂ ਅਤੇ ਦਰੀਆਂ ਸ਼ਾਮਿਲ ਸਨ। ਪ੍ਰੋਗਰਾਮ ਵਿੱਚ ਮਸ਼ਹੂਰ ਗਾਇਕ ਜੋੜੀ ਬਲਵੀਰ ਚੋਟੀਆਂ, ਜਾਸਮੀਨ ਚੋਟੀਆਂ, ਮੀਤ ਮਾਨ, ਸੱਭਿਆਚਾਰਕ ਜਾਗੋ ਗWੱਪ ਬਲਵਿੰਦਰ ਜਲਵੇੜਾ ਅਤੇ ਰਾਜਵਿੰਦਰ ਬੇਗਮ ਵੱਲੋਂ ਬੋਲੀਆਂ ਪਾ ਕੇ ਖੂਬ ਰੰਗ ਬੰਨਿਆ ਗਿਆ। ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਬੱਬੂ ਬਰਾੜ   ਨੇ ਆਪਣੇ ਲਿਖੇ ਗਾਣਿਆ ਅਤੇ ਸ਼ਾਇਰੀ ਨਾਲ ਸਭ ਦਾ ਮਨ ਮੋਹ ਲਿਆ। ਲੜਕੀਆਂ ਦੇ ਕਿੱਕਲੀ ਅਤੇ ਲੰਮੀਆਂ ਬੋਲੀਆਂ ਦੇ ਮੁਕਾਬਲੇ ਵੀ ਕਰਵਾਏ ਗਏ। ਪ੍ਰੋਗਰਾਮ ਦਾ ਉਦਘਾਟਨ ਕਮਲਜੀਤ ਕੌਰ, ਨੀਤੂ ਸ਼ਰਮਾ ਅਤੇ ਪ੍ਰਿੰਸੀਪਲ ਦੀਪੀਕਾ ਸਿੰਗਲਾ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਕਾਕਾ ਕੋਚ, ਬਿੰਦਰ ਸ਼ਰਮਾ, ਸੋਨੀਆ, ਪਰੈਟੀ ਸ਼ਰਮਾ, ਮਨਦੀਪ ਕੌਰ, ਮੁਕਤਾ ਸ਼ਰਮਾਂ, ਹਿਨਾ ਸੈਲੂਨ, ਪੂਨਮ, ਜਸ਼ਨ ਵਿਰਦੀ, ਸੁਖਦੀਪ ਕੌਰ ਰੌਕੀ, ਜਸਵੀਰ ਕੌਰ ਵਿਰਦੀ ਨੇ ਕਿਹਾ ਕਿ ਨਵੀਂ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਸਾਨੂੰ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਪੁਰਾਣੇ ਰੀਤੀ ਰਿਵਾਜ਼, ਤਿਉਹਾਰ ਅਤੇ ਰਸਮਾਂ ਨੂੰ ਜਿਉਂਦਾ ਰੱਖਿਆ ਜਾ ਸਕੇ।

NO COMMENTS