*ਸ਼ਹਿਰ ਦੀਆਂ ਪਾਣੀ ਤੇ ਸੀਵਰੇਜ਼ ਦੀ ਸਮੱਸਿਆ ਲਈ ਵਾਈਸ ਆਫ ਮਾਨਸਾ ਦਾ ਵਫਦ ਡਾਕਟਰ ਜਨਕ ਰਾਜ ਸਿੰਗਲਾ ਜੀ ਦੀ ਅਗਵਾਈ ਵਿੱਚ ਐਕਸਇਨ ਅਮਨਦੀਪ ਸਿੰਘ ਜੀ ਨੂੰ ਮਿਲਿਆ*

0
180

ਮਾਨਸਾ (ਸਾਰਾ ਯਹਾਂ/  ਮੁੱਖ ਸੰਪਾਦਕ) :: ਅੱਜ ਜਨਕ ਰਾਜ ਸਿੰਗਲਾ ਜੀ ਦੀ ਅਗਵਾਈ ਵਿੱਚ ਵਾਈਸ ਆਫ ਮਾਨਸਾ ਦਾ ਇਕ ਵਫ਼ਦ ਸੀਵਰੇਜ ਬੋਰਡ ਦੇ ਐਕਸੀਂਅਨ ਸ਼੍ਰੀ ਅਮਨਦੀਪ ਸਿੰਘ ਜੀ ਅਤੇ ਐਸ ਡੀ ਓ ਸ਼੍ਰੀ ਰਾਜ ਕੁਮਾਰ
ਜੀ ਨੂੰ ਮਿਲਿਆ ਇਸ ਮੌਕੇ ਇਹਨਾਂ ਨੂੰ ਇਕ ਮੰਗ ਪੱਤਰ ਦਿੱਤਾ ਜਿਸ ਵਿੱਚ ਸੀਵਰੇਜ ਦਾ ਪਾਣੀ ਟੁੱਟਿਆ ਆਦਿ ਵਿੱਚ ਮਿਕਸ ਹੋ ਕੇ ਜਾਂਦਾ ਹੈ ਉਸ ਨੂੰ ਤੁਰੰਤ ਰੋਕੀਆਂ ਜਾਵੇ ਹਰ ਦਸ ਜਾ ਪੰਦਰਾਂ ਦਿਨਾਂ ਬਾਅਦ ਇਕ ਮੁਲਾਜ਼ਿਮ ਦੀ ਡਿਊਟੀ ਲਗਾ ਕੇ ਚੈੱਕ ਕੀਤਾ ਜਾਵੇ ਕੀ ਕਿਸ ਏਰੀਏ
ਵਿੱਚ ਪ੍ਰੌਬਲਮ ਹੈ ਇਸਨੂੰ ਤੁਰੰਤ ਹੱਲ ਕੀਤਾ ਜਾਵੇ ਸ਼ਹਿਰ ਵਿੱਚ ਚੱਲ ਰਹੀਆਂ ਫਿਜ਼ੂਲ ਟੁੱਟਿਆ ਨੂੰ ਬੰਦ ਕੀਤਾ ਜਾਵੇ ਜਿਸ ਨਾਲ ਹਜ਼ਾਰਾ ਲੀਟਰ ਪਾਣੀ ਬਰਬਾਦ ਹੋ ਰਿਹਾ ਹੈ ਸ਼ਹਿਰ ਵਿੱਚ ਸ਼ੀਵਰ ਦੇ ਉੱਚੇ ਨੀਵੇਂ ਢਕਣਾ ਨੂੰ ਫੌਰੀ ਤੌਰ ਤੇ ਠੀਕ ਕਰਵਾਇਆ ਜਾਵੇ
ਇਸ ਮੌਕੇ ਤੇ ਡਾਕਟਰ ਜਨਕ ਰਾਜ ਸਿੰਗਲਾ ਜੀ ਨੇ ਕਿਹਾ ਕਿ ਪਾਣੀ ਦੇ ਵਿੱਚ ਕਲੋਰੀਨ ਦੀ ਮਾਤਰਾ ਸਹੀ ਕਾਰਵਾਈ ਜਾਵੇ ਸਮੇਂ ਸਮੇ ਤੇ ਇਸ ਨੂੰ ਚੈੱਕ ਕੀਤਾ ਜਾਵੇ ਲਖਵਿੰਦਰ ਸਿੰਘ ਮੂਸਾ ਜੀ ਨੇ ਕਿਹਾ ਕਿ ਸਾਡਾ ਸ਼ਹਿਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ
ਦੋਨੋ ਪਾਸੇ ਅੱਲਗ ਅੱਲਗ ਮੁਲਾਜ਼ਿਮ ਦੀਆਂ ਡਿਊਟੀਆਂ ਲਗਾ ਕੇ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਕਿਉਂਕਿ ਇਸ ਤੋਂ ਬਾਦ ਬਾਰਿਸ਼ ਦਾ ਮੌਸਮ ਆਉਣ ਵਾਲਾ ਹੈ ਉਸ ਸਮੇਂ ਬਹੁਤ ਦਿੱਕਤ ਆ ਸਕਦੀ ਹੈ ਵਾਈਸ ਆਫ ਮਾਨਸਾ ਵੱਲੋ ਇੱਕ ਪੇਸ਼ਕਸ ਵੀ ਕੀਤੀ ਗਈ ਕਿ ਹਰ ਵਾਰਡ ਵਿੱਚ ਪੰਜ ਮੈਂਬਰ ਦੀ ਇੱਕ ਕਮੇਟੀ ਬਣਾ ਦਿੱਤੀ ਜਾਵੇ ਜਿਹੜੀ ਸਮੱਸਿਆਵਾਂ ਪ੍ਰਤੀ ਹਮੇਸ਼ਾ ਜਾਗਰੂਕ ਕਰਦੀ ਰਹੇ ਐਕਸੀਅਨ ਇੰਜੀਨੀਅਰ  ਅਮਨਦੀਪ ਸਿੰਘ ਜੀ ਨੇ ਭਰੋਸਾ ਦਿੱਤਾ ਕਿ ਇਹਨਾਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਕਿਸੇ ਵੀ ਸ਼ਹਿਰੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਐਸ ਡੀ ਓ ਰਾਜ ਕੁਮਾਰ ਵੀ ਇਸ ਮੌਕੇ ਤੇ ਮੌਜੂਦ ਸਨ ਵਾਈਸ ਆਫ ਮਾਨਸਾ ਵੱਲੋ ਬਿੱਕਰ ਸਿੰਘ ਮਘਨੀਆ ਕਸ਼ਮੀਰੀ ਲਾਲ ਜਗਸੀਰ ਸਿੰਘ ਆਦਿ ਮੈਂਬਰ ਹਾਜ਼ਰ ਸਨ

NO COMMENTS