*ਸ਼ਹਿਰ ਦਾ ਰਮਨ ਸਿਨੇਮਾ ਰੋਡ ਡੁਬਿਆ ਸੀਵਰੇਜ ਦੇ ਗੰਦੇ ਪਾਣੀ ਵਿੱਚ*

0
54

ਮਾਨਸਾ 28 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸ਼ਹਿਰ ਦਾ ਰਮਨ ਸਿਨੇਮਾ ਰੋਡ ਸੀਵਰੇਜ ਦੇ ਗੰਦੇ ਪਾਣੀ ਚ ਡੁੱਬ ਗਿਆ ਹੈਂ। ਖਾਸਕਰ ਮੱਲ ਸਿੰਘ ਵਾਲੀ ਗਲੀ ਦੇ ਨਜ਼ਦੀਕੀ ਲੋਕਾਂ ਦਾ ਬੁਦਬੂ ਨੇ ਰਹਿਣਾ ਦੁੱਭਰ ਕਰ ਦਿਤੈ।ਕੋਈ ਇਸ ਪਾਸੇ ਵੱਲ ਧਿਆਨ ਨਹੀ ਦੇ ਰਿਹਾ, ਮੁਹੱਲਾ ਵਾਸੀ ਤੋਂ ਇਲਾਵਾ ਕੋਈ ਵੀ ਇਸ ਸੜਕ ਤੇ ਆਉਣ ਜਾਣ ਨੂੰ ਤਿਆਰ ਨਹੀਂ । ਹੈਰਾਨੀ ਦੀ ਗੱਲ ਹੈ ਕਿ ਲੋਕ ਨੁਮਾਇੰਦੇ, ਪ੍ਰਸ਼ਾਸਨਿਕ ਅਧਿਕਾਰੀ ਇਸ ਤੇ ਖ਼ਾਨਾਪੂਰਤੀ ਹੀ ਕਰ ਰਹੇ ਨੇ। ਲੰਮੇ ਸਮੇਂ ਤੋਂ ਲੋਕਾਂ ਦੀ ਇਹ ਸਮੱਸਿਆ ਹੁਣ ਨੱਕ ਚ ਦਮ ਵਾਲੀ ਬਣੀ ਹੋਈ ਹੈ। ਪਰ ਪ੍ਰਸ਼ਾਸਨ ਨੂੰ ਕੋਈ ਪ੍ਰਵਾਹ ਨਹੀ ਦਿਖ ਰਹੀਂ। ਸੀਵਰੇਜ ਦੇ ਗੰਦੇ ਪਾਣੀ ਕਾਰਨ ਰਮਨ ਸਿਨੇਮਾ ਸੜਕ ਨੇ ਛੱਪੜ ਦਾ ਰੂਪ ਧਾਰ ਲਿਆ ਹੈ। ਇਸ ਦੇ ਨਾਲ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਪ੍ਰਵੇਸ਼ ਕਰ ਗਿਆ ਹੈ। ਪ੍ਰਸ਼ਾਸਨ, ਸੀਵਰੇਜ ਬੋਰਡ, ਉਚ ਅਧਿਕਾਰੀਆਂ ਤੋਂ ਲੈ ਕੇ ਰਾਜ ਨੇਤਾਵਾਂ ਤੱਕ ਵੀ ਪਹੁੰਚ ਕੀਤੀ ਗਈ, ਪਰ ਇਨਾਂ ਤੇ ਕੋਈ ਅਸਰ ਨਹੀਂ ਦਿਖ ਰਿਹਾ। ਇਥੋਂ ਤੱਕ ਕਿ ਅੱਜ ਤੱਕ ਕਿਸੇ ਨੇ ਇਸ ਇਲਾਕੇ ਦਾ ਗੇੜਾ ਤੱਕ ਨਹੀਂ ਮਾਰਿਆ ਅਤੇ ਨਾ ਕਿਸੇ ਅਧਿਕਾਰੀ ਜਾਂ ਨੇਤਾ ਨੇ ਕੋਈ ਸਾਰ ਲਈ। ਪ੍ਰਸ਼ਾਸਨ ਅਧਿਕਾਰੀ ਬੰਦ ਕਮਰਾ ਮੀਟਿੰਗਾਂ ਕਰਕੇ ਸ਼ਹਿਰ ਚ ਸਭ ਵਧੀਆ ਹੋਣ ਦੇ ਦਾਅਵੇ ਕਰ ਰਿਹੈ । ਸੀਵਰੇਜ ਠੀਕ ਕਰਨ ਦਾ ਹਮੇਸ਼ਾ ਹੀ ਇਕ ਬਹਾਨਾ ਬਣਾ ਕੇ ਸਾਰ ਦਿਤਾ ਜਾਂਦਾ ਹੈ। ਕਿਤੇ ਮੋਟਰਾਂ ਦੀ ਖਰਾਬੀ, ਕਿਤੇ ਸੀਵਰੇਜ ਜਾਮ। ਇਸ ਰੋਡ ਤੋਂ ਅਨੇਕਾਂ ਦਫਤਰਾਂ ਦੇ ਕਰਮਚਾਰੀਆਂ ਦਾ ਆਉਣਾ ਜਾਣਾ ਹੈ। ਗੰਦੇ ਪਾਣੀ ਚੋਂ ਲੰਘਦੇ ਸਮੇਂ ਬਜ਼ੁਰਗ, ਔਰਤ ਤੇ ਬੱਚੇ ਅਨੇਕਾਂ ਬਾਰ ਡਿੱਗ ਵੀ ਚੁੱਕੇ ਹਨ। ਲਗਦਾ ਹੈ ਕਿ ਪ੍ਰਸ਼ਾਸਨ ਕੋਈ ਵੱਡੇ ਹਾਦਸੇ ਦੀ ਉਡੀਕ ਚ ਹੈ।


ਅੱਜ ਰਮਨ ਸਿਨੇਮਾ ਰੋਡ ਵਾਸੀਆਂ ਨੇ ਇਕੱਤਰ ਹੋਕੇ ਪ੍ਰਸ਼ਾਸਨ, ਸੀਵਰੇਜ ਬੋਰਡ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ। ਇਹ ਵੀ ਫੈਸਲਾ ਲਿਆ ਕਿ ਹੁਣ ਅਧਿਕਾਰੀਆਂ ਅਤੇ ਰਾਜਨੇਤਾਵਾਂ ਨੂੰ ਨੀਂਦ ਚੋਂ ਜਗਾਉਣ ਲਈ ਉਨ੍ਹਾਂ ਦੇ ਘਰਾਂ ਅੱਗੇ ਜਾ ਕੇ ਵੀ ਘੇਰਨਾ ਪਿਆ ਤਾਂ ਉਹ ਇਸ ਤੋਂ ਵੀ ਪਿੱਛੇ ਨਹੀਂ ਹਟਣਗੇ ਅਤੇ ਹੁਣ ਸੜਕਾਂ ਤੇ ਉਤਰ ਕੇ ਆਰ ਪਾਰ ਦੀ ਲੜਾਈ ਲੜੀ ਜਾਵੇਗੀ

NO COMMENTS